ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਅੱਜ ਹੋਈਆਂ 887 ਲੋਕਾਂ ਦੀ ਮੌਤ ਤੋਂ ਬਾਅਦ ਯੂਕੇ ਵਿੱਚ ਮੌਤਾਂ ਦੀ ਗਿਣਤੀ 7,984 ਹੋ ਗਈ ਹੈ। ਕੱਲ 938 ਅਤੇ ਮੰਗਲਵਾਰ ਨੂੰ 854 ਦੇ ਵੱਡੇ ਵਾਧੇ ਦੇ ਬਾਅਦ, ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਮੌਤਾਂ ਵਿੱਚ ਅੱਜ ਦੀ ਛਾਲ ਇੱਕ ਸਭ ਤੋਂ ਵੱਡਾ ਰੋਜ਼ਾਨਾ ਵਾਧਾ ਹੈ। ਇੰਗਲੈਂਡ ਵਿਚ 765 ਮੌਤਾਂ, ਸਕਾਟਲੈਂਡ ਵਿਚ 81 ਮੌਤਾਂ, ਜਦੋਂਕਿ ਵੇਲਜ਼ ਵਿਚ 41 ਦਰਜ ਕੀਤੀਆਂ ਗਈਆਂ। ਉੱਤਰੀ ਆਇਰਲੈਂਡ ਦੇ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ ਹਨ। ਤਿੰਨ ਦੇਸ਼ਾਂ ਦਾ ਸਾਂਝਾ ਅੰਕੜਾ 887 ਆਉਂਦਾ ਹੈ, ਜੋ ਬਾਅਦ ਦੁਪਹਿਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜੇ ਤੋਂ ਵੱਖਰੇ ਹੋ ਸਕਦੇ ਹਨ