ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ,25 ਜੁਲਾਈ
ਬਾਲ ਸਾਹਿਤ ਲੇਖਕ ਹਰਜੀਤ ਸਿੰਘ ਦਰਸ਼ੀ ਵਾਸੀ ਰਣਸੀਂਹ ਕਲਾਂ ਦਾ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਹਰਜੀਤ ਸਿੰਘ ਦਰਸ਼ੀ ਸੇਵਾ ਮੁਕਤ ਅਧਿਆਪਕ ਸਨ ਇਹਨਾਂ ਨੇ ਤਿੰਨ ਬਾਲ ਪੁਸਤਕਾਂ ਅਤੇ ਇਕ ਸਵੈਜੀਵਨੀ,‘ ਸੂੜੇ ਦੀ ਰੋਟੀ’ ਪੰਜਾਬੀ ਸਾਹਿਤ ਦੀ ਝੋਲੀ ਪਾਈ। ਉਹਨਾਂ ਦੀ ਲਿਖਣ ਸ਼ੈਲੀ ਦਿਲ ਟੁੰਬਵੀਂ ਤੇ ਬਹੁਤ ਪ੍ਰਭਾਵਸ਼ਾਲੀ ਸੀ।ਅੰਤਿਮ ਸੰਸਕਾਰ ਸਮੇਂ ਸਾਹਿਤਕ , ਸਮਾਜਕ ਤੇ ਇਲਾਕੇ ਦੀਆਂ ਸਖਸ਼ੀਅਤਾਂ ਨੇ ਸੇਜਲ ਅੱਖਾਂ ਅੰਤਿਮ ਵਿਦਾਇਗੀ ਦਿੱਤੀ। ਮਾ ਦਰਸ਼ੀ ਕਿਰਤੀ ਵਰਗ ’ਚੋਂ ਉੱਠ ਕੇ ਮਿਹਨਤਕਸ਼ ਲੋਕਾਂ ਲਈ ਰਾਹ ਦਿਸੇਰਾ ਸਨ। ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ,ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਤੇ ਹੋਰ ਸਾਹਿਤਕ ਸਮਾਜਕ ਸਖਸ਼ੀਅਤਾਂ ਸਰਪੰਚ ਪ੍ਰੀਤਇੰਦਰਪਾਲ ਸਿੰਘ,ਪ੍ਰੋ ਜਸਪਾਲਜੀਤ, ਕਾ ਸੁਖਦੇਵ ਭੋਲਾ,ਗਿਆਨੀ ਗੁਰਦੇਵ ਸਿੰਘ,ਤੇਜਾ ਸਿੰਘ ਰੌਂਤਾ,ਡਾ ਸੁਰਜੀਤ ਬਰਾੜ , ਰਾਜਵਿੰਦਰ ਰੌੰਤਾ, ਸੁਰਿੰਦਰਪ੍ਰੀਤ ਘਣੀਆਂ,ਪ੍ਰਸ਼ੋਤਮ ਪੱਤੋ,ਗੁਰਦੀਪ ਲੋਪੋ,ਸੁੱਖੀ ਸ਼ਾਂਤ,ਸੁਤੰਤਰ ਰਾਏ , ਬਲਜੀਤ ਗਰੇਵਾਲ ਅਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ।