11.4 C
United Kingdom
Tuesday, September 8, 2026

More

    ਨਾਮੁਮਕਿਨ………।

    ਹਰਪ੍ਰੀਤ ਸਿੰਘ ਲਲਤੋਂ

    ਸੁਣਿਆ ਕੋਸ਼ਿਸ ਕਰਿਆਂ ਅੰਬਰ,ਨੂੰ ਵੀ ਲੱਗ ਸਕਦੀ ਟਾਕੀ,
    ਮਿਹਨਤ ਜਾਵੇ ਨਾ ਕਦੇ ਅਜਾਈ,ਸੱਚੀ ਗੱਲ ਸਿਆਣਿਆਂ ਆਖੀ,
    ਦੋ ਦੋ ਹੱਥ ਮੁਸ਼ਕਿਲ ਨਾਲ ਕਰਕੇ,ਸਫਲਤਾ ਦੇ ਝੰਡੇ ਗੱਡ ਦੇਵੋ,
    ਨਾਮੁਮਕਿਨ ਸ਼ਬਦ ਨੂੰ ਜਿੰਦਗੀ ਦੇ,ਸ਼ਬਦ-ਕੋਸ਼’ ਚੋਂ ਕੱਢ ਦੇਵੋ।

    ਛੈਣੀ ਹਥੌੜੀ ਹੱਥ ਲੈਕੇ ਮਾਂਝੀ,ਇਕੱਲਾ ਰਿਹਾ ਡਟਿਆ,
    ਚਹੇਡਾਂ ਲੋਕਾਂ ਨੇ ਕਰੀਆਂ,ਪਰ ਉਹ ਪਿੱਛੇ ਨੀ ਹਟਿਆ।
    ਅਖੀਰ ੨੨ ਸਾਲਾਂ ਪਿੱਛੋਂ,ਨਤੀਜਾ ਆਇਆ ਅੱਗੇ ਥੋਡੇ,
    ਪਹਾੜ ਜਿਹੇ ਜੇਰੇ ਦੇ ਅੱਗੇ,ਪਹਾੜ ਵੀ ਟੇਕ ਗਿਆ ਗੋਡੇ।
    ਕਦੇ ਜਿੰਦਗੀ ਵਿੱਚ ਨਿਰਾਸ਼ਾ ਨੂੰ,ਹੋਣ ਨਾ ਰਲ ਗੱਡ ਦੇਵੋ,
    ਨਾਮੁਮਕਿਨ………।

    ਹੋਇਆ ਕੀ ਗਰੀਬੀ ,ਉਹਦੀ ਕੱਟੜ ਰਕੀਬ ਬਣੀਂ,
    ਅੱਜ ਬੁਲੰਦ ਹੌਸਲੇ ਸਦਕੇ ,ਸਭ ਦੀ ਅਜ਼ੀਜ਼ ਬਣੀ।
    ਸਾਇਕਲ ਉੱਤੇ ਘਰ ਜਾਣ ਦਾ ,ਬੀੜਾ ਚੁੱਕ ਲਿਆ,
    ਮੁੱਕਦਾ ਮੁੱਕਦਾ ਲੰਮਾ ਪੈਂਡਾ,ਅਖੀਰ ਨੂੰ ਮੁੱਕ ਗਿਆ।
    ਜੋ ਥੋਡੇ ਪੈਰ ਪਿਛਾਂਹ ਖਿੱਚੇ,ਉਹਦਾ ਜੂੜ ਹੀ ਵੱਢ ਦੇਵੋ,
    ਨਾਮੁਮਕਿਨ…..।

    ਹੱਥ ਪੈਰ ਸਲਾਮਤ ,ਤਾਂ ਵੀ ਬਣੇ ਹੋਏ ਅੰਗਹੀਣ ਬਹੁਤੇ,
    ਮੰਗ ਤੁੰਗ ਕਰਨ ਗੁਜ਼ਾਰਾ,ਹੋ ਕੇ ਨਿਰਭਰ ਜੀਣ ਬਹੁਤੇ।
    ਉਹ ਦੋਵੇਂ ਹੱਥ ਨਾ ਹੁੰਦਿਆਂ,ਪੁੱਜ ਮੰਜਿਲ ਤੇ ਅੱਜ ਗਈ,
    ਮਿਹਨਤ ਅਤੇ ਲਗਨ ਦੇ ਸਦਕੇ ,ਬਣ ਉਹ ਜੱਜ ਗਈ।
    ਸਦਾ ਸਦਾ ਲਈ ਆਲਸ ਸੁਸ਼ਤੀ,ਦਫ਼ਨਾ ਕਿਸੇ ਖੱਡ ਦੇਵੋ,
    ਨਾਮੁਮਕਿਨ…..।

    ਤਿਨਕਾ ਤਿਨਕਾ ਜੋੜਕੇ ,ਆਸ਼ਿਆਨਾ ਬਣਾ ਲੈਂਦਾ ਪਰਿੰਦਾ,
    ਤੁਣਕਾ ਤੁਣਕਾ ਅਖੀਰ ਗੁੱਡੀ ਨੂੰ,ਅੰਬਰਾਂ ਵਿੱਚ ਵਾੜ ਦਿੰਦਾ।
    ਜਜਬਾ ਅਤੇ ਹੌਂਸਲਾ ,ਸਵਾ ਲੱਖ ਅੱਗੇ ਇਕੱਲਾ ਦੜਿਆ,
    ਦੀਵੇ ਦੇ ਲੋਅ ਦੇ ਵਿੱਚ ,ਸੁਣਿਆ ਡਾ.ਅੰਬੇਦਕਰ ਪੜ੍ਹਿਆ।
    ਮਿਹਨਤ ਕਰਦੇ ਜਾਉ ਲਲਤੋਂ ,ਫਲ ਉਸ ਰੱਬ ਤੇ ਛੱਡ ਦੇਵੋ,
    ਨਾਮੁਮਕਿਨ ਸ਼ਬਦ ਨੂੰ …..।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!