14.8 C
United Kingdom
Saturday, September 5, 2026

More

    ਪਿੰਡ ਕਲਾਲਾ ਦੇ ਇੱਕ ਵਿਅਕਤੀ ਦੀ ਜਾਂਚ ਰਿਪੋਰਟ ਪੀ ਜੀ ਆਈ ਵਿਖੇ ਪਾਜ਼ੀਟਿਵ ਆਈ

    ਮਹਿਲ ਕਲਾਂ24 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਪੰਜਾਬ ਸਰਕਾ ਰ ਵੱਲੋਂ ਵਿੱਢੀ ਗਈ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਸਿਵਲ ਸਰਜਨ ਬਰਨਾਲਾ ਡਾ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਆਰ ਆਰ ਟੀਮ ਦੇ ਡਾਕਟਰ ਹਰਜੋਤ ਸ਼ਰਮਾ ਦੀ ਦੇਖ ਰੇਖ ਹੇਠ ਪਿੰਡ  ਕਲਾਲਾ ਵਿਖੇ ਇੱਕ ਵਿਅਕਤੀ ਦੀ ਪੀ ਜੀ ਆਈ ਵਿਖੇ ਜਾਂਚ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ 3 ਵਿਅਕਤੀਆਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਚੈੱਕ ਅੱਪ ਕੀਤਾ ਅਤੇ ਸੈਂਪਲਿੰਗ ਲਈ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਨੂੰ ਇਕਾਂਤ ਵਾਸ ਕੀਤਾ ਗਿਆ ਇਸ ਮੌਕੇ ਸਿਹਤ ਵਿਭਾਗ ਆਰ ਆਰ ਦੀ ਟੀਮ ਦੇ ਡਾਕਟਰ ਹਰਜੋਤ ਸ਼ਰਮਾ ਇੰਸਪੈਕਟਰ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ ਜੀ ਆਈ ਵਿਖੇ ਪਿੰਡ  ਕਲਾਲਾ ਨਾਲ ਸਬੰਧਤ ਵਿਅਕਤੀ ਦੀ ਜਾਂਚ ਰਿਪੋਰਟ ਵਿੱਚ ਪੋਜਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ ਕੁੱਲ 3ਵਿਅਕਤੀਆਂ ਦਾ ਵਿਭਾਗ ਸਿਹਤ ਵਿਭਾਗ ਦੀ ਟੀਮ ਵੱਲੋਂ ਚੈਕਅੱਪ ਕਰਕੇ ਜਾਂਚ ਲਈ ਸੈਂਪਲਿੰਗ ਲਈ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੇ ਘਰਾਂ ਨੂੰ ਇਕਾਤਵਾਸ ਕੀਤਾ ਗਿਆ ਭਰੇ ਜਾ ਰਹੇ ਹਨ ਇਸ ਸਿਹਤ ਵਿਭਾਗ ਟੀਮ ਦੇ ਖੁਸ਼ਵਿੰਦਰ ਕੁਮਾਰ mphw ਅਮਰਜੀਤ ਕੌਰ Anm ਅਤੇ ਆਸ਼ਾ ਵਰਕਰਾਂ ਮੌਕੇ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!