19.8 C
United Kingdom
Monday, June 22, 2026

More

    ਸੋਹਰਾਬ ਸਕੂਲ ਦੀ ਨੇਹਾ ਸ਼ੁਕਲਾ ਨੇ ਕੀਤਾ ਮਾਲੇਰਕੋਟਲਾ ‘ਚੋਂ ਪਹਿਲਾ ਸਥਾਨ ਹਾਸਲ

    ਮਾਲੇਰਕੋਟਲਾ,23 ਜੁਲਾਈ (ਜਮੀਲ ਜੌੜਾ)

    ਸਥਾਨਕ ਸੋਹਰਾਬ ਪਬਲਿਕ ਸਕੂਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਨੇਹਾ ਸ਼ੁਕਲਾ ਨੇ ਕਾਮਰਸ ਗਰੁੱਪ ਵਿੱਚੋਂ 96.6% ਅੰਕ ਪ੍ਰਾਪਤ ਕਰਕੇ ਮਾਲੇਰਕੋਟਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਮਨਰੀਤ ਕੋਰ ਨੇ 96.4% ਅੰਕ ਪ੍ਰਾਪਤ ਕਰਕੇ ਦੁਸਰੇ ਸਥਾਨ ਤੇ ਧਾਕ ਜਮਾਈ ਹੈ ।ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ਼ੀਮਤੀ ਜ਼ੋਹਰਾ ਸੱਤਾਰ ਕੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ ਅਤੇ ਕਾਮਰਸ ਗਰੁੱਪ ੱਿਵਚੋਂ ਮੁਹੰਮਦ ਆਰੇਜ਼ ਨੇ 94.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਨਾਨ-ਮੈਡੀਕਲ ਗਰੁੱਪ ਵਿੱਚੋਂਂ ਅਰਨੇਸ਼ ਜਿੰਦਲ ਨੇ 96% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਹਿਕਵੀਰ ਗਰੇਵਾਲ ਨੇ 95% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਤੇ ਤਾਬਿਸ਼ ਖਾਨ ਨੇ 93.4% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਯੁਕਤਾ ਨੇ ਮੈਡੀਕਲ ਗਰੁੱਪ ਵਿੱਚੋਂ 95% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਵਿਧੀ ਗੋਇਲ ਨੇ 93% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਤੇ ਮੁਹੰਮਦ ਕੈਫ ਨੇ 91% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ । ਆਰਟਸ ਗਰੁੱਪ ਵਿੱਚੋਂ ਕਾਰਤਿਕ ਭਨੋਟ ਨੇ 89% ਅੰਕ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ, ਸ਼ਿਫਾ ਸਾਜਿਦ ਨੇ ਦੂਸਰਾ ਸਥਾਨ ਤੇ ਰਾਸ਼ਿਕਾ ਪਾਨੇਸਰ ਨੇ ਤੀਸਰਾ ਸਥਾਨ ਗ੍ਰਹਿਣ ਕੀਤਾ ਹੈ ।ਉਨਾਂ ਦੱਸਿਆ ਕਿ 12 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਅਤੇ 85% ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ । ਇਸੇ ਤਰ੍ਹਾਂ ਹੀਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਸਕੂਲ ਦੀ ਗਰੀਮਾਂ ਨੂੰ ਬੁਲੰਦ ਕਰਨ ਵਿੱਚ ਕਮੀ ਨਹੀਂ ਛੱਡੀ ਹੈ । ਸਕੂਲ ਦੀ ਵਿਦਿਆਰਥਣ ਸਾਇਰਾ ਸ਼ਰੀਫ਼ ਨੇ ਪਹਿਲਾ ਸਥਾਨ, ਤਾਸ਼ੂ ਨੇ ਦੂਸਰਾ ਸਥਾਨ ਅਤੇ ਰਿਖੀ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਸਾਇਰਾ ਅਤੇ ਤਾਸ਼ੂ ਨੇ ਪੰਜਾਬੀ ਵਿਸ਼ੇ ਵਿੱਚੋਂਂ 100 ਵਿੱਚੋਂਂ 100 ਅੰਕ ਪ੍ਰਾਪਤ ਕੀਤੇ।ਦਸਵੀਂ ਜਮਾਤ ਦਾ ਨਤੀਜਾ ਵੀ 100% ਰਿਹਾ ਹੈ। ਸਕੂਲ ਦੇ ਚੇਅਰਮੈਨ ਸ਼੍ਰੀ ਅਮਜਦ ਅਲੀ ਜੀ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਸਕੁਲ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਲਈ ਤੋਹਫ਼ੇ ਦੇ ਰੂਪ ਵਿੱਚ ਸਕਾਲਰਸ਼ਿਪ ਦੇਣ ਦੀ ਘੋਸ਼ਣਾ ਕੀਤੀ। ਪ੍ਰਿੰਸੀਪਲ ਜ਼ੋਹਰਾ ਸੱਤਾਰ ਨੇ ਵੀ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਨੁੰ ਮੁਬਾਰਕਬਾਦ ਦਿੰਦੇ ਹੋਏ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
    ਕੈਪਸ਼ਨ :ਸੋਹਰਾਬ ਸਕੂਲ , ਮਾਲੇਰਕੋਟਲਾ ਦੇ +2 ਕਾਮਰਸ ਸਟਰੀਮ ਵਿੱਚੋਂ ਮਾਲੇਰਕੋਟਲਾ ਚੋਂ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੀਆਂ ਵਿਦਆਰਥਣਾਂ ਨੇਹਾ ਸ਼ੁਕਲਾ , ਮਨਰੀਤ ਕੌਰ ਅਤੇ ਹੋਰ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!