12.5 C
United Kingdom
Monday, September 7, 2026

More

    ਅੱਕੇ ਕਿਸਾਨਾਂ ਨੇ ਆਪਣੀ ਫਸਲ ਵਾਹੀ

    ਮਹਿਲ ਕਲਾਂ, 22 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) 

    ਜਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਇੱਕ ਕਿਸਾਨਾਂ ਵੱਲੋਂ ਝੋਨੇ ਸਿੱਧੀ ਬਿਜਾਈ ਹਰੀ ਨਾ ਹੋਣ ਕਰਕੇ ਅੱਕ ਕੇ ਆਪਣੀ 2 ਏਕੜ ਫਸ਼ਲ ਵਾਹੁਣ ਲਈ ਮਜ਼ਬੂਰ ਹੋਣਾ ਪਿਆ। ਇਸ ਮੌਕੇ ਕਿਸਾਨ ਜੱਜ ਸਿੰਘ ਪੁੱਤਰ ਜਬਰ ਸਿੰਘ ਵਾਸੀ ਗਹਿਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਕਾਰਨ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਖੇਤੀਬਾੜੀ ਵਿਭਾਗ ਦੀਆ ਹਦਾਇਤਾਂ ਅਨੁਸਾਰ 2 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਇਸ ਬਿਜਾਈ ਤੇ ਮਹਿੰਗੇ ਬੀਜ਼,ਨਦੀਨ ਨਾਸਕ ਜਿੰਕ ਦਵਾਈਆਂ,ਮਸ਼ੀਨ ਸਮੇਤ 2 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਕਰਨ ਤੇ ਹਜਾਰ ਰੂਪੈ ਖਰਚ ਆ ਚੁੱਕਾ ਹੈ।ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਕੀਤੀ ਗਈ ਸਿੱਧੀ ਬਿਜਾਈ ਹਰੀ ਨਹੀ ਹੋਈ ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਆਪਣੀ ਫਸ਼ਲ ਵਾਹੁਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਿਰੋਂ ਝੋਨਾ ਲਗਾਉਣ ਲਈ ਪੁਨੀਰੀ ਲੇਬਰ ਨਦੀਨ ਨਾਸ਼ਕ ਦਵਾਈਆਂ ਡੀਏਪੀ ਖਾਦ ਜੈਕ ਪਾਉਣ ਲਈ ਇੱਕ ਟਿਕਟ 15000 ਹਜ਼ਾਰ ਦੇ ਕਰੀਬ ਦੋ ਏਕੜ ਉੱਪਰ ਖਰਚ ਆਵੇਗਾ  ਪੀੜ•ਤ ਕਿਸਾਨਾਂ ਨੇ ਦੁਖੀ ਮਨ ਨਾਲ ਕਿਹਾ ਕਿ ਸਰਕਾਰਾਂ ਦੀਆ ਗਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਤਾਂ ਪਹਿਲਾ ਹੀ ਆਰਥਿਕ ਤੰਗੀ ਕਾਰਨ ਖ਼ੁਦਕਸੀਆਂ ਕਰਨ ਲਈ ਮਜ਼ਬੂਰ ਹੈ । ਹੁਣ ਫਸ਼ਲ ਵਾਹੁਣ ਕਾਰਨ ਉਨ੍ਹਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਪਨੀਰੀ ਤੇ ਡੀਜ਼ਲ ਦਾ ਮੁੜ ਖਰਚ ਚੁੱਕਣ ਤੋਂ ਉਹ ਅਸਮਰਥ ਹੋ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਕੀ ਕਹਿੰਦੇ ਨੇ ਖੇਤੀਬਾੜੀ ਅਧਿਕਾਰੀਇਸ ਸਬੰਧੀ ਜਿਲ੍ਹਾ  ਮੁੱਖ ਖੇਤੀਬਾੜੀ ਅਫ਼ਸਰ ਡਾ.ਬਲਦੇਵ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਝੋਨੇ ਦਾ ਬੀਜ ਮਿੱਟੀ ਹੇਠ ਦਬ ਜਾਣ ਕਰਕੇ ਕਈ ਥਾਵੇ ਇਹ ਸਮੱਸਿਆ ਆਈ ਹੈ। ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ।ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਉਨਾਂ  ਕਿਸਾਨਾਂ ਨੂੰ ਅਪੀਲ ਕੀਤੀ ।ਕਿ ਉਹ ਆਪਣੀ ਫਸ਼ਲ ਵਾਹੁਣ ਤੋਂ ਪਹਿਲਾ ਖੇਤੀਬਾੜੀ ਅਧਿਕਾਰੀਆ ਨਾਲ ਸੰਪਰਕ ਜਰੂਰ ਕਰਨ ਤਾਂ ਜੋ ਕੋਈ ਫਾਇਦੇਮੰਦ ਹੱਲ ਕੱਢਿਆ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!