9.8 C
United Kingdom
Monday, June 8, 2026

More

    ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਸ਼ਬਦ ਮੁਕਾਬਲਿਆਂ ਦੇ ਨਤੀਜ਼ੇ ਐਲਾਨੇ

    ਅਸ਼ੋਕ ਵਰਮਾ
    ਬਠਿੰਡਾ, 22 ਜੁਲਾਈ : ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਤਹਿਤ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗ ਨਾਲ ਸਬੰਧਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਪੜਾਵਾ ਵਿੱਚ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਪਹਿਲਾਂ ਪਹਿਲੇ ਪੜਾਅ ਤਹਿਤ 6 ਜੁਲਾਈ ਤੋਂ 12 ਜੁਲਾਈ ਤੱਕ ਵਿਦਿਆਰਥੀਆਂ ਦੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ ਸਨ।ਇਨਾਂ ਮੁਕਾਬਲਿਆਂ ਵਿੱਚ ਜ਼ਿਲੇ ਦੇ 7 ਵਿਦਿਅਕ ਬਲਾਕਾਂ ਵਿੱਚ ਤਿੰਨ ਵਰਗਾਂ (ਪ੍ਰਾਇਮਰੀ, ਮਿਡਲ ਅਤੇ ਹਾਈ) ਵਲੋਂ 14-14 ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਦੇ ਲਿੰਕ ਸ਼ੋਸਲ ਮੀਡੀਆਂ ‘ਤੇ ਭੇਜ ਕੇ ਸ਼ਮੂਲੀਅਤ ਕੀਤੀ ਗਈ ਸੀ। ਜਿਨਾਂ ਦੇ ਸਟੇਟ ਕਮੇਟੀ ਵਲੋਂ ਅੱਜ ਐਲਾਨੇ ਗਏ ਨਤੀਜਿਆਂ ਅਨੁਸਾਰ ਬਠਿੰਡਾ ਬਲਾਕ ਦੇ ਸਰਕਾਰੀ ਆਦਰਸ਼ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਦਲਜੀਤ ਕੌਰ, ਭਗਤਾ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੱਜੋਆਣਾ ਦੀ ਵਿਦਿਆਰਥਣ ਜਸਪਿੰਦਰ ਕੌਰ, ਗੋਨਿਆਣਾ ਬਲਾਕ ਦੇ ਸਮਾਰਟ ਜੀ.ਪੀ.ਐਸ. ਸਕੂਲ ਕੋਠੇ ਇੰਦਰ ਸਿੰਘ ਦੀ ਵਿਦਿਆਰਥਣ ਡਿੰਪਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਮੌੜ ਬਲਾਕ ਦੇ ਜੀ.ਪੀ.ਐਸ. ਸਕੂਲ ਮਾਈਸਰਖ਼ਾਨਾ ਦੇ ਵਿਦਿਆਰਥੀ ਸਤਨਾਮ ਸਿੰਘ, ਰਾਮਪੁਰਾ ਬਲਾਕ ਦੇ ਜੀ.ਪੀ.ਐਸ. ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥਣ ਸਤਵੀਰ ਕੌਰ, ਸੰਗਤ ਬਲਾਕ ਦੇ ਜੀ.ਪੀ.ਐਸ. ਸਕੂਲ ਸੀਹਨੇਵਾਲਾ ਦੇ ਅਨੁਨੀਤ ਕੌਰ, ਬਲਾਕ ਤਲਵੰਡੀ ਸਾਬੋ ਦੇ ਜੀ.ਪੀ.ਐਸ. ਸਕੂਲ ਭਾਗੀਬਾਦਰ ਦੀ ਵਿਦਿਆਰਥਣ ਸੰਦੀਪ ਕੌਰ ਨੇ ਪਹਿਲਾ ਸਥਾਨ ‘ਤੇ ਰਹੇ। ਸੰਗਤ ਬਲਾਕ ਵਿੱਚ ਜੀ.ਪੀ.ਐਸ. ਸਕੂਲ ਪਥਰਾਲਾ ਬਰਾਂਚ ਦੇ ਵਿਦਿਆਰਥੀ ਕੁਲਵਿੰਦਰ ਸਿੰਘ ਨੇ ਵੀ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।

              ਉਪ ਜ਼ਿਲਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਹੋਰ ਜਾਣਕਾਰੀ ਦਿੰਦਿਆਂ ਕਿ ਗੋਨਿਆਣਾ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਉਣ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਮੌੜ ਬਲਾਕ ਦੇ ਜੀ.ਐਮ.ਐਸ. ਧੰਨ ਸਿੰਘ ਖਾਨਾ ਸਕੂਲ ਦੇ ਵਰਿੰਦਰ ਸਿੰਘ, ਰਾਮਪੁਰਾ ਬਲਾਕ ਦੇ ਜੀ.ਐਚ.ਐਸ. ਖੋਖ਼ਰ ਸਕੂਲ ਦੇ ਵਿਦਿਆਰਥਣ ਸਿਮਰਣਜੀਤ ਕੌਰ, ਸੰਗਤ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਬੁੱਟਰ ਸਕੂਲ ਦੇ ਵਿਦਿਆਰਥੀ ਜਸਨੂਰ ਸਿੰਘ, ਤਲਵੰਡੀ ਸਾਬੋ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਂਗੀਬਾਂਦਰ ਸਕੂਲ ਦੇ ਵਿਦਿਆਰਥੀ ਅਨਮੋਲ ਸਿੰਘ ਅਤੇ ਭਗਤਾ ਭਾਈਕਾ ਬਲਾਕ ਦੇ ਸਰਕਾਰੀ ਹਾਈ ਸਕੂਲ ਰਾਜਗੜ ਦੇ ਵਿਦਿਆਰਥੀ ਕਾਕਾ ਸਿੰਘ ਨੇ ਪਹਿਲਾਂ ਸਥਾਨ ਹਾਸਲ ਕੀਤਾ।

              ਇਸੇ ਤਰਾਂ ਬਠਿੰਡਾ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਠਿੰਡਾ ਦੀ ਵਿਦਿਆਰਥਣ ਮਨਜੋਤ ਕੌਰ ਨੇ ਸ਼ਬਦ ਗਾਇਨ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਲੜੀ ਤਹਿਤ ਭਗਤਾ ਭਾਈਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ (ਲੜਕੇ) ਦੇ ਵਿਦਿਆਰਥੀ ਹਰਜਿੰਦਰ ਸਿੰਘ, ਗੋਨਿਆਣਾ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਦੀ ਵਿਦਿਆਰਥਣ ਹਰਪ੍ਰੀਤ ਕੌਰ, ਗੋਨਿਆਨਾ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਦੀ ਵਿਦਿਆਰਥਣ ਜ਼ਸਨਪ੍ਰੀਤ ਕੌਰ, ਮੌੜ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਮਣ ਕਲਾਂ ਦੇ ਵਿਦਿਆਰਥੀ ਸੂਰਜ ਸਿੰਘ, ਰਾਮਪੁਰਾ ਬਲਾਕ ਦੇ ਮੀਨਾ ਭਾਰਤੀ ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ, ਸੰਗਤ ਬਲਾਕ ਦੇ ਸਰਕਾਰੀ ਹਾਈ ਸਕੂਲ ਬਾਜਕ ਦੀ ਵਿਦਿਆਰਥਣ ਤਨੂਵੀਰ ਕੌਰ, ਤਲਵੰਡੀ ਸਾਬੋ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿਆਨਾ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪਹਿਲਾਂ ਸਥਾਨ ਹਾਸਲ ਕੀਤਾ। ਇਸੇ ਤਰਾਂ ਮੌੜ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਦੇ ਵਿਦਿਆਰਥਣ ਨਵਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ।
    ਉਪ ਜ਼ਿਲਾ ਸਿੱਖਿਆ ਅਫ਼ਸਰ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਤੇ ਬੱਚਿਆਂ ਅਤੇ ਸਕੂਲ ਮੁਖੀਆਂ ਨੂੰ ਸ਼ੁਭ ਇੱਛਾਵਾਂ ਭੇਜੀਆਂ ਤੇ ਆਸ ਕੀਤੀ ਕਿ ਇਹ ਵਿਦਿਆਰਥੀ ਸੂਬਾ ਪੱਧਰ ਤੱਕ ਚੱਲਣ ਵਾਲੇ ਇਸ ਆਨਲਾਈਨ ਮੁਕਾਬਲੇ ਵਿੱਚ ਜ਼ਰੂਰ ਮੱਲਾਂ ਮਾਰਨਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!