12 C
United Kingdom
Monday, June 8, 2026

More

    ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਦੇ ਐਲਾਨੇ ਨਤੀਜੇ

    ਅਸ਼ੋਕ ਵਰਮਾ

    ਮਾਨਸਾ, 22 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਕਰਵਾਏ ਗਏ ਸ਼ਬਦ ਗਾਇਨ ਦੇ ਨਤੀਜੇ ਐਲਾਨੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਚੱਲੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਮਿਡਲ ਤੇ ਸੈਕੰਡਰੀ ਸਕੂਲਾਂ ਦੇ 521 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ਼ੀ੍ਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।  ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਬਲਾਕ ਪੱਧਰ ‘ਤੇ ਕਰਵਾਏ ਗਏ ਆਨ-ਲਾਈਨ ਸ਼ਬਦ ਗਾਇਨ ਮੁਕਾਬਲਿਆਂ ਵਿੱਚ 6 ਤੋਂ 8 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਵਿੱਚੋਂ ਮਾਨਸਾ ਬਲਾਕ ਵਿੱਚੋਂ ਸਰਕਾਰੀ ਸਕੂਲ ਜੋਗਾ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਪਹਿਲਾ ਸਥਾਨ ਸਥਾਨ ਸਹਸ ਮਾਖਾ ਚਹਿਲਾਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬੁਢਲਾਡਾ ਬਲਾਕ ਵਿੱਖੇ ਸਹਸ ਹਮਰੀਗੜ੍ਹ ਢੈਪਈ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪਹਿਲਾ ਅਤੇ ਸਹਸ ਦੋਦੜਾ ਦੀ ਹਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਝੁਨੀਰ ਵਿੱਚੋਂ ਸਸਸ ਆਲਮਪੁਰ ਮੰਦਰਾਂ ਦੀ ਵਿਦਿਆਰਥਣ ਮੀਤਾ ਕੌਰ ਨੇ ਪਹਿਲਾ ਅਤੇ ਸਸਸ ਝੁਨੀਰ ਕੁਲਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਰਦੂਲਗੜ੍ਹ ਬਲਾਕ ਵਿੱਚੋਂ ਸਹਸ ਚੈਨੇਵਾਲਾ ਦੇ ਮਨਪ੍ਰੀਤ ਸਿੰਘ ਨੇ ਪਹਿਲਾ ਅਤੇ ਸਹਸ ਝੰਡਾ ਕਲਾ ਦੀ ਸੁਖਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਰੇਟਾ ਬਲਾਕ ਸਸਸ (ਕ) ਬਰੇਟਾ ਦੀ ਵਿਦਿਆਰਥਣ ਦਿਸ਼ਾ ਰਾਣੀ ਨੇ ਪਹਿਲਾ ਅਤੇ ਸਹਸ ਖੁਡਾਲ ਕਲਾਂ ਦੀ ਮਿੰਟ ਕੌਰ, ਸਸਸ ਚੱਕ ਅਲੀਸ਼ੇਰ ਦੀ ਪ੍ਰਦੀਪ ਕੌਰ ਅਤੇ ਸਸਸ ਸ਼ੇਰ ਖਾਂ ਵਾਲਾ ਦੀ ਵਿਦਿਆਰਥਣ ਜਸਵਿੰਦਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸਿੱਧੂ ਨੇ ਦੱਸਿਆ ਕਿ 9 ਤੋਂ 12 ਉਮਰ ਵਰਗ ਦੇ ਕਰਵਾਏ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਮਾਨਸਾ ਬਲਾਕ ਦੇ ਸਸਸ (ਮ) ਮਾਨਸਾ ਦੇ ਵਿਦਿਆਰਥੀ ਸ਼ਗਨਦੀਪ ਸਿੰਘ ਨੇ ਪਹਿਲਾ ਤੇ ਸਹਸ ਮਾਖਾ ਚਹਿਲਾਂ ਦੀ ਵਿਦਿਆਰਥਣ ਸੋਨੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੁਢਲਾਡਾ ਬਲਾਕ ਦੇ ਸਸਸ (ਕ) ਬੁਢਲਾਡਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਪਹਿਲਾ ਤੇ ਸਸਸ ਦੋਦੜਾ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਝੁਨੀਰ ਬਲਾਕ ਦੇ ਸਸਸ ਝੁਨੀਰ ਦੇ ਵਿਦਿਆਰਥੀ ਜਗਜੀਤ ਸਿੰਘ ਨੇ ਪਹਿਲਾ ਤੇ ਸਸਸ ਭੰਮੇ ਕਲਾਂ ਦੇ ਲਖ਼ਮੀ ਖਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਰਦੂਲਗੜ੍ਹ ਬਲਾਕ ਦੇ ਸਸਸ ਕੁਸਲਾ ਦੇ ਵਿਦਿਆਰਥੀ ਇੰਦਰਜੀਤ ਸਿੰਘ ਨੇ ਪਹਿਲਾ ਅਤੇ ਸਰਕਾਰੀ ਮਾਡਲ ਸੈਕੰਡਰੀ ਸਕੂਲ ਮੀਆਂ ਦੀ ਮਨਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।  ਉਨ੍ਹਾਂ ਦੱਸਿਆ ਕਿ ਬਰੇਟਾ ਬਲਾਕ ਵਿਖੇ ਸਰਕਾਰੀ ਮਾਡਲ ਸਸ  ਸਕੂਲ ਦੇ ਮਹਿਕਦੀਪ ਸਿੰਘ ਨੇ ਪਹਿਲਾ ਤੇ ਸਸਸ ਕੁਲਰੀਆਂ ਦੀ ਕਿਰਨਾਂ ਖਾਨ , ਸਸਸ ਸੈਦੇਵਾਲਾ ਦੀ ਪਲਕਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਰਵਾਏ ਗਏ ਇਨ੍ਹਾਂ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਵੀ ਪੂਰੀ ਸ਼ਰਧਾ ਨਾਲ ਹਿੱਸਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 9 ਤੋਂ 12 ਸਾਲ ਦੀ ਉਮਰ ਦੇ ਵਰਗ ਮੁਕਾਬਲਿਆਂ ਵਿੱਚੋਂ ਸਸਸ ਦਾਤੇਵਾਸ ਦੇ ਵਿਦਿਆਰਥੀ ਕੁਲਵਿੰਦਰ ਸਿੰਘ ਅਤੇ ਸਹਸ ਆਦਮਕੇ ਦੀ ਵਿਦਿਆਰਥਣ ਜਗਜੀਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਸਾਰੇ ਹੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!