ਹਰਪ੍ਰੀਤ ਸਿੰਘ ਲਲਤੋਂ

ਪਿਓ ਤੇਰੇ ਨੂੰ ਕਹਿ ਦੇ ,ਰੱਖ ਲੈ ਮੱਝਾਂ ਨੀ,
ਸੱਚ ਜਾਣੀਂ ਕਰਦਾ ਨੀ ,ਮਜਾਕ ਮੈਂ।
ਰਿਕਾਰਡ ਬਾਰਾਂ ਸਾਲਾਂ ਦਾ ,ਆਪਾਂ ਤੋੜ ਦੇਣਾ,
ਤੂੰ ਹੀਰ ਬਣੀਂ ,ਬਣਾਂਗਾ ਰਾਂਝਾ ਚਾਕ ਮੈਂ।
ਰਾਂਝੇ ਵਾਂਗੂੰ ਪਸੰਦ ਨਾ ਮੈਨੂੰ ,scrambled ਐੱਗ ਹੀਰੇ,
Fastfood ਹੀ ਖਾਣ ਨੂੰ ਹੋਵੇ, ਭਰਕੇ ਢਿੱਡ ਹੀਰੇ।
ਪੀਓੂ ਚਾਹ ਤੇਰੇ ਹੱਥਾਂ ਦੀ ,8’o ਕਲਾਕ ਮੈਂ,
ਤੂੰ ਹੀਰ ਬਣੀਂ……।
ਆਪਣੀ ਪ੍ਰੇਮ ਕਹਾਣੀ ਵਿੱਚ ਨਾ,ਉਹਨੂੰ ਰੋਲ ਦੇਣਾ,
ਸੈਦੇ ਕਾਣੇ ਦਾ ਬਿਸਤਰਾ ,ਐਤਕੀਂ ਕਰ ਗੋਲ ਦੇਣਾ ।
ਕੈਨੇਡਾ ਤੋਂ ਪੱਕੀ ਕੁੜੀ ਦਾ,ਕਰਾ ਦੇਣਾ ਸਾਕ ਮੈਂ,
ਤੂੰ ਹੀਰ ਬਣੀ……।
ਰਾਂਝੇ ਵਾਲੀ ਨਾ ਦਹੁਰਾਉਣਾ ,ਅਣਗਹਿਲੀ ਨੂੰ ,
ਸੁਪਾਰੀ ਕੈਦੋਂ ਚਾਚੇ ਦੀ ਦੇ ਦੇਣੀ ,ਕਿਸੇ ਵੈਲੀ ਨੂੰ ।
ਓੁਹ ਫੰਨੇ ਖਾਂ ਅਖਵਾਵੇ,ਨਾ ਘੱਟ ਚਲਾਕ ਮੈਂ,
ਤੂੰ ਹੀਰ ਬਣੀਂ….।
ਰਾਂਝੇ ਵਾਂਗੂੰ ਸੁਣਾ ਸਕਦਾ ਨਾ ,ਤੈਨੂੰ ਫਲੂਟ ਨੀ,
ਟੂਟੀਆਂ ਲਾ ਕੇ ਸੁਣਾਂਗੇ ,ਪੂਜਾ ਦੇ ਡਿਊਟ ਨੀ,
ਜੀਉ ਸਿੰਮ ਤੋਂ ਕਰਾਂਗਾ ,ਰਾਤਾਂ ਨੂੰ ਟਾਕ ਮੈਂ,
ਤੂੰ ਹੀਰ ਬਣੀਂ…..।
ਤੈਨੂੰ ਹੋਰ ਦੀ ਹੋਣ ਨੀ ਦੇਣਾ, ਨਾ ਲੈ ਟੈਂਸਨ ਨੀ,
ਮੋਦੀ ਖਾਤੇ’ਚੋਂ ਚੱਕਾਂਗੇ ,ਬੁਢਾਪਾ ਪੈਂਨਸਨ ਨੀ,
ਹੱਥੀਂ ਆਪਣੇ ਦੋਹਾਂ ਦੇ ,ਖਿਡਾਉਣੇ ਜਵਾਕ ਮੈਂ,
ਤੂੰ ਹੀਰ ਬਣੀਂ……।
ਪਿਉ ਤੇਰੇ ਨੂੰ ਕਹਿ ਦੇ ,ਰੱਖ ਲੈ ਮੱਝਾਂ ਨੀ,
ਸੱਚ ਜਾਣੀਂ ਕਰੇ ਨਾ ,ਮਜਾਕ ਲਲਤੋਂ ,
ਰਿਕਾਰਡ ਬਾਰਾਂ ਸਾਲਾਂ ਦਾ ,ਆਪਾਂ ਤੋੜ ਦੇਣਾ,
ਤੂੰ ਹੀਰ ਬਣੀਂ ,ਬਣੂ ਰਾਂਝਾ ਚਾਕ ਲਲਤੋਂ।