ਮਹਿਲਕਲਾਂ 21 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੁਚੇਤ ਪਹਿਕਦਮੀ ਉੱਪਰ ਇਨਜਕਾਬੀ ਕੇਂਦਰ,ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਤੇਲਗੂ ਕਵੀ ਵਰਵਰਾ ਰਾਓ ਤੇ ਦੂਸਰੇ ਬੁੱਧੀਜੀਵੀਆਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਅਨੁਸਾਰ ਮਹਿਲਕਲਾਂ ਇਲਾਕੇ ਦੇ ਪਿੰਡਾਂ ਕੁਰੜ, ਠੁੱਲੀਵਾਲ, ਹਰਦਾਸਪੁਰਾ, ਕਾਲਸਾਂ, ਚੁਹਾਣੇਕਲਾਂ ਅਤੇ ਇਤਹਾਸਕ ਪਿੰਡ ਠੀਕਰੀਵਾਲ ਵਿਖੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਰੋਸ ਪ੍ਰਦਰਸ਼ਨ ਕੀਤੇ। ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿੱਚ ਗੁਰਮੇਲ ਸਿੰਘ ਠੁੱਲੀਵਾਲ, ਅਜਮੇਰ ਸਿੰਘ ਕਾਲਸਾਂ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ ਨੇ ਜਾਣਕਾਰੀ ਦਿੱਤੀ ਕਿ ਘਰਾਂ, ਗਲੀਆਂ, ਚੌਰਾਹਿਆਂ, ਸੱਥਾਂ ਤੇ ਖੇਤਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਜਮਹੂਰੀ ਕਾਰਕੁੰਨਾਂ ਨੇ ਬੈਨਰਾਂ ਰਾਹੀਂ ਵਰਵਰਾ ਰਾਓ ਤੇ ਦੋ ਦਰਜਨ ਦੇ ਕਰੀ ਜੇਲਾ ਵਿੱਚ ਬੰਦ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਵਿਦਿਆਰਥੀ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ। ਸੋਸ਼ਲ ਮੀਡੀਆ ਉਪਰ ਵੀ ਇਹ ਮੰਗ ਖੂਬ ਉਭਾਰੀ ਗਈ। ਉਨਾ ਨੇ ਕਿਹਾ ਕਿ ਭੀਮਾ ਕੋਰੇਗਾਊਂ ਕੇਸ ਦੇ ਬਹਾਨੇ ਸਰਕਾਰ ਨੇ ਬਗ਼ੈਰ ਕਿਸੇ ਸਬੂਤ ਇਨਾ ਬੁੱਧੀਜੀਵੀਆਂ ਨੂੰ ਜੇਲ• ਡੱਕਿਆ ਹੋਇਆ ਹੈ। ੮੧ ਸਾਲਾ ਉਘਾ ਤੇਲਗੂ ਕਵੀ ਵਰਵਰਾ ਰਾਓ ਦੀ ਸਿਹਤ ਬਹੁਤ ਨਾਜੁਕ ਬਣੀ ਹੋਈ ਹੈ ਅਤੇ ਉਸ ਦੀ ਕਰੋਨਾ ਰਿਪੋਰਟ ਵੀ ਪੌਜੇਟਿਵ ਆਈ ਹੈ। ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਜੇਲ ਵਿੱਚੋਂ ਭੀੜ ਘਟਾਉਣ ਤੇ ਸੱਠ ਸਾਲ ਤੋਂ ਉਪਰਲੇ ਬੰਦੀਆਂ ਨੂੰ ਜਮਾਨਤ ‘ਤੇ ਰਿਹਾਅ ਕਰਨ ਦੀਆਂ ਹਿਦਇਤਾਂ ਜਾਰੀ ਕੀਤੀਆਂ ਹਨ ਪਰ ਸਰਕਾਰ ਇਨ•ਾਂ ਬੁੱਧੀਜੀਵੀਆਂ ਦੀ ਜਮਾਨਤ ਨਹੀਂ ਹੋਣ ਦੇ ਰਹੀ। ਵੀਲ-ਚੇਅਰ ਦੇ ਮੁਥਾਜ ਤੇ ੯੦% ਅਪਾਹਜ ਪ੍ਰੋਫੈਸਰ ਜੀ.ਐਨ ਸਾਈਬਾਬਾ ਕਈ ਸਾਲਾਂ ਤੋਂ ਬਹੁਤ ਅਣਮਨੁੱਖੀ ਹਾਲਤਾਂ ਵਿੱਚ ਜੇਲ• ਵਿੱਚ ਦੁੱਖ ਭੋਗ ਰਿਹਾ ਹੈ। ਡਾਕਟਰ ਕਫੀਲ ਖਾਨ ਤੇ ਜਾਮੀਆ ਮਿਲੀਆ ਦੇ ਵਿਦਿਆਰਥੀ ਆਗੂਆਂ ਨੂੰ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੀ ਹਮਾਇਤ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਇਨਾ ਲੋਕਾਂ ਦੀ ਅਵਾਜ ਬਣ ਰਹੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਵਕੀਲਾਂ, ਕਵੀਆਂ ਨੂੰ ਸਾਜਿਸ਼ ਤਹਿਤ ਨਿਸ਼ਾਨਾ ਇਸ ਕਰਕੇ ਬਣਾਇਆ ਜਾ ਰਿਹਾ ਕਿਉਂਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਲੋਕਾਂ ਨੂੰ ਉਜਾੜਨ ਦੀ ਨੀਤੀ ਸਮੇਤ ਹਰ ਕਿਸਮ ਦੀ ਲੁੱਟ ਵਿਰੱਧ ਇਹ ਜਥੇਬੰਦ ਹੋਕੇ ਸੰੰਘਰਸ਼ਾਂ ਦੇ ਰਾਹ ਪੈਣ ਲਈ ਜਾਗਰਿਤ ਕਰ ਰਹੇ ਹਨ। ਆਗੂਆਂ ਜੋਰਦਾਰ ਮੰਗ ਕੀਤੀ ਕਿ ਇਨਾ ਬੁੱਧੀਜੀੜੀਆਂ ਸਮਾਜਿਕ ਕਾਰਕੁਨਾਂ ਵਕਲ਼ਾਂ ਨੂੰ ਬਿਨਾ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਇਨਾ ਸਮਾਗਮਾਂ ਨੂੰ ਸਫਲ ਬਨਾਉਣ ਮਜੀਦ ਕੁਰੜ, ਮਨਦੀਪ ਕੁਰੜ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਰਾਮ ਸਿੰਘ, ਕੁਲਵੀਰ ਸਿੰਘ, ਯਾਦਵਿੰਦਰ ਸਿੰਘ ਅਤੇ ਮਾ ਮੁਕੰਦ ਸਿੰਘ ਆਦਿ ਆਗੂਆਂ ਨੇ ਅਹਿਮ ਭੂਮਿਕਾ ਨਿਭਾਈ ਗਈ।