ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੇਦਰ ਤੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ
ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੂਬੇ ਭਰ ਵਿੱਚ ਕੇਦਰ ਤੇ ਪੰਜਾਬ ਸਰਕਾਰ ਦੇ ਸਾਰਿਆ ਉਪਰ ਖਾਲਿਸਤਾਨ ਦੇ ਰੈਫਰੰਡਮ2020 ਦੇ ਨਾਂ ਤੇ ਫੜ ਕੇ ਜੇਲਾ ਵਿਚ ਸੁੱਟੇ ਗਏ ਪੰਜਾਬੀ ਨੌਜਵਾਨਾਂ ਵਾਸਤੇ ਹਮੇਸ਼ਾ ਹੀ ਤਰਾਂ ਹੁਣ ਵੀ ਕਨੂੰਨੀ ਲੜਾਈ ਲੜਨ ਦਾ ਐਲਾਨ ਕਰਦਿਆਂ ਕਿਹਾ ਸਾਡੀ ਜੱਥੇਬੰਦੀ ਨੇ ਹਮੇਸ਼ਾ ਹੀ ਬੇਕਸੂਰ ਸਿੱਖ ਨੌਜਵਾਨਾਂ ਉਪਰ ਜਾਣਬੁੱਝ ਕੇ ਝੂਠੇ ਦੋਸ਼ ਲਗਾ ਕੇ ਫਸਾਇਆ ਜਾ ਰਿਹਾ ਹੈ ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਾਰਟੀ ਦੇ ਜਿਲਾ ਜੱਥੇਦਾਰ ਦਰਸਨ ਸਿੰਘ ਮੰਡੇਰ ਨੇ ਇਸਤਰੀ ਵਿੰਗ ਦੇ ਜ਼ਿਲ੍ਹਾ ਸਹਿਰੀ ਪ੍ਰਧਾਨ ਬੀਬੀ ਪਰਮਜੀਤ ਕੌਰ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਹਨਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਹਮੇਸ਼ਾ ਹੀ ਸਿੱਖਾਂ ਉਪਰ ਝੂਠੇ ਕੇਸ ਮੁਕੱਦਮੇ ਦਰਜ ਕਰ ਰਹੀ ਹੈ ਉਨਾ ਨੇ ਦੱਸਿਆ ਕਿ ਸਾਡੀ ਪਾਰਟੀ ਦੇ ਕੌਮੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਖਾਲਿਸਤਾਨ ਬਨਾਉਣ ਦੀ ਮੰਗ ਕਰਦੇ ਆ ਰਹੇ ਹਨ ਉਨਾ ਨੇ ਕਿਹਾ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਸਿੱਖ ਨੋਜਵਾਨਾਂ ਨੂੰ ਪ੍ਰੇਸ਼ਾਨ ਕਰਨ ਅਤੇ ਝੂਠੇ ਮੁਕੱਦਮਿਆਂ ਪਾਉਣੇ ਬੰਦ ਨਾ ਕੀਤੇ ਗਏ ਜਿਸ ਨੂੰ ਸਾਡੀ ਜੱਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਉਹ ਇਸ ਦੇ ਵਿਰੁੱਧ ਪੁਲਿਸ ਥਾਣਿਆ ਅੱਗੇ ਧਰਨੇ ਲਾਉਣ ਲਈ ਮਜਬੂਰ ਹੋਣਗੇ ।ਉਨ੍ਹਾਂ ਨੇ ਦੱਸਿਆ ਕਿ ਸਾਡੀ ਜੱਥੇਬੰਦੀ ਸਿੱਖ ਨੌਜਵਾਨਾਂ ਨੂੰ ਛੁਡਾਉਣ ਵਾਸਤੇ ਆਪਣੇ ਵਕੀਲ ਕਰਕੇ ਕਾਨੂੰਨੀ ਲੜਨ ਲਈ ਹਮੇਸ਼ਾ ਤਿਆਰ ਬੈਠੇ ਹਾਂ। ਉਨ੍ਹਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਦੇ ਸੱਦੇ ਹੁਣ ਤੋ ਹੀ ਪਿੰਡ ਪਿੰਡ ਇਕਾਈਆਂ ਦਾ ਗਠਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਜਿਲਾ ਜੱਥੇਬੰਦੀ ਦਾ ਅੈਲਾਨ ਕੀਤਾ ਜਾਵੇਗਾ। ਉਨਾ ਨੇ ਦੱਸਿਆ ਕਿ ਪੰਜਾਬ ਦੇ ਸਿੱਖ ਨੌਜਵਾਨ ਵੀਰ ਵੱਡੀ ਗਿਣਤੀ ਵਿਚ ਪਾਰਟੀ ਅੰਦਰ ਸਾਮਲ ਹੋ ਰਹੇ ਹਨ। ਉਨਾ ਨੇ ਦੱਸਿਆ ਕਿ ਬੇਅਦਬੀ ਮਾਮਲੇ ਤੇ ਦੱਸਿਆ ਕਿ ਸਿੱਧਾ ਹੱਥ ਬਾਦਲ ਪਰਿਵਾਰ ਦਾ ਹੈ ਉਨਾ ਨੇ ਕਿਹਾ ਜਦੋ ਇਸ ਦੇ ਭੇਦ ਖੁੱਲ੍ਹਣ ਦਾ ਨੇੜੇ ਸਮਾ ਆਇਆ ਸੀ ਤਾਂ ਬਾਦਲ ਪਰਿਵਾਰ ਨੇ ਕੇਂਦਰ ਸਰਕਾਰ ਤੇ ਦਬਾ ਪਾ ਕੇ ਸੀ. ਬੀ. ਆਈ ਦੇ ਦਬਾਅ ਪਾ ਕੇ ਇਸ ਨੂੰ ਦੱਬਣਾ ਚਾਹੁੰਦੀ ਹੈ ਉਨਾ ਨੇ ਕਿਹਾ ਕੈਪਟਨ ਸਰਕਾਰ ਵੀ ਬਾਦਲ ਪਰਿਵਾਰ ਨਾਲ ਰਲੀ ਹੋਈ ਹੈ ਇਸ ਮੌਕੇ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਸੁਖਜੀਤ ਕੌਰ, ਯੂਥ ਵਿੰਗ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਅਸਪਾਲ ਕਲਾਂ, ਵਰਕਿੰਗ ਕਮੇਟੀ ਮੈਂਬਰ ਉਕਾਰ ਸਿੰਘ ਭਦੌੜ, ਕਰਮਜੀਤ ਸਿੰਘ ਬਰਨਾਲਾ ਆਦਿ ਆਗੂ ਅਤੇ ਪਰਿਵਾਰਕ ਮੈਂਬਰ ਹਾਜਰ ਸਨ।