7.5 C
United Kingdom
Sunday, March 8, 2026

More

    ਰੇਖਾ ਚਿੱਤਰ- “ਸੱਜਣਾਂ ਦੇ ਮੇਲ”

    ਸਾਡੇ ਇਲਾਕੇ ਦਾ ਮਾਣ ਡਾਕਟਰ ਰਾਜਦੁਲਾਰ ਸਿੰਘ, ਜਿਆਦਾ ਲੋਕ ਉਸਨੂੰ ਡਾਕਟਰ “ਤੋਤੇ “ਦੇ ਨਾਮ ਨਾਲ ਸੱਦਦੇ ਨੇ ,ਕਿੱਤੇ ਵਜੋਂ ਤਾਂ ਡਾਕਟਰ ਏ ਅਸਲੀ ਡਾਕਟਰ ਜੇ ਕਿਸੇ ਕੋਲ ਪੈਸਾ ਹੈ ਤਾਂ ਠੀਕ ਨਹੀਂ ਤਾਂ ਦਵਾਈ ਮੁਫ਼ਤ ,ਹੱਥ ਜੱਸ਼ ਵੀ ਬਹੁਤ ਹੈ।ਜ਼ਿੰਦਗੀਵਿੱਚ ਕਿਸੇ ਵੀ ਨਸ਼ੇ ਦਾ ਸਵਾਦ ਨਹੀਂ ਚੱਖਿਆ । ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਉਸਦਾ ਨਾਮ ਲਓ ,ਸੁਣੋ ਹੇ ਗਿਆ ਅੱਧੀ ਰਾਤ ਵਾਜ ਮਾਰੋ ਤਾਂ ਹਾਜ਼ਰ ,ਪੈਸੇ ਦੀ ਕੋਈ ਪ੍ਰਵਾਹ ਨਹੀਂ ।ਦੱਬਕੇ ਨਾਲ ਜਾਂ ਪਿਆਰ ਨਾਲ ਕੰਮ ਕਰਾਉਣਾ ਹੋਵੇ ਤਾਂ ਉਸਦੀ ਕਹੀ ਕੋਈ ਨਹੀਂ ਮੋੜਦਾ ।ਇਹਨਾ ਦੇ ਪਿਤਾ ਦਾ ਨਾਮ ਸਵ. ਮਾਸਟਰ ਮਲਕੀਤ ਸਿੰਪ ਤੇ ਮਾਤਾ ਦਾ ਨਾਲ ਬੀਬੀ ਅਜੀਤ ਕੌਰ ਦੇ ਬੇਟੇ ਤੇ ਇਹ ਮਾਸਟਰ ਗੁਰਦੁਲਾਰ ਸਿੰਘ ਦਾ ਛੋਟਾ ਭਾਈ ਹੈ ।ਪਿੰਡ ਸੇਖਾ ਕਲਾਂ ( ਮੋਗਾ) ਦਾ ਜੰਮਪਲ ਹੈ ।ਇਕੱਲੇ ਡਾਕਟਰੀ ਹੀ ਨਹੀਂ ਦਰਖ਼ਤ ਲਾਉਣੇ ਜਾ ਕੋਈ ਵੀ ਸਾਂਝਾ ਕੰਮ ਕਰਾਉਣਾ ਹੋਵੇ ਤਾਂ ਮੁਫਤੋ ਮੁਫ਼ਤ ਝੱਟ ਕਰਾ ਦਿੰਦਾ ।
    ਉਪਰਲੇ ਕੰਮਾ ਤੋਂ ਇਲਾਵਾ ਗਰੀਬ ਬੱਚਿਆਂ ਦੀ ਸਕੂਲ ਦੀ ਫ਼ੀਸ ਅਤੇ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗ੍ਰਿਤ ਕਰਨਾ |ਲੋਕ ਹੁਣ ਦਵਾਈਆਂ ਦੇ ਮੋਦੀਖਾਨੇ ਦੀ ਗੱਲ ਕਰ ਰਹੇਹਨ ਪਰ ਇਹ ਬਿਨੇ ਕਿਸੇ ਸਿਆਸੀ ਮੰਤਵ ਦੇ ਕਸਬੇ ਸਮਾਲਸਰ(ਮੋਗਾ) ਵਿੱਚ ਤੀਹ ਸਾਲਾ ਤੋਂ ਉਹ ਨਿਰਸੁਆਰਥ ਲੋਕਾਂ ਦੀ ਡਾਕਟਰੀ ਰਾਹੀਂ ਸੇਵਾ ਕਰ ਰਿਹਾ ਹੈ । ਅੱਜ ਕੱਲ ਆਪਣੇ ਪੈਸ਼ੇ ਡਾਕਟਰੀ ਨੂੰ ਸੇਵਾ ਅਤੇ ਪੋਸਟਾਂ ਤੇ ਤਰਕ ਨਾਲ ਧਰਮ ਦੇ ਮਾੜੇ ਪੱਖ ਨੂੰ ਉਜਾਗਰ ਕਰਦਾ ਹੈ ।ਅਸੀ ਦੋਨੋ ਪਹਿਲੀ ਤੋ ਹਾਇਰ ਸਕੈੰਡਰੀ ਤੱਕ ਜਮਾਤੀ ਰਹੇ ਹਾਂ ਤੇ ਤਕਰੀਬਨ ਅਠਾਈ ਸਾਲ ਤੋ ਵੱਧ ਪੰਜਾਬ ਇਕੱਠੇ ਰਹੇ ।ਇਸਦੇ ਘਰਦੇ ਵੀ ਮੈਨੂੰ ਬਹੁਤ ਪਿਆਰ ਦਿੰਦੇ ਹਨ । ਅੱਜ ਵੀ ਇਹਨਾ ਦੇ ਘਰ ਦੀ ਢਾਈ ਵਜੇ ਵਾਲੀ ਚਾਹ ਯਾਦ ਕਰਕੇ ਮੇਰੇ ਨੱਕ ਵਿੱਚ ਵੱਡੀ ਲੈਚੀ ਦੀ ਵਾਸ਼ਨਾ ਆਉਣ ਲੱਗ ਪੈਂਦੀ ਹੈ ।ਮੇਰੇ ਨਾਲ ਇਹ ਅੱਜ ਵੀ ਫੋਨ ਤੋ ਗੱਲ ਕਰਦਾ ਰੋਹਬ ਮਾਰ ਦਿੰਦਾ ਹੈ , ਮੈ ਉਸਨੂੰ ਸਤਿਕਾਰ ਵਜੇ ਜਵਾਬ ਨਹੀ ਦਿੰਦਾ ।ਅੱਜ ਦੇ ਸਮੇਂ ਵਿੱਚ ਇਸ ਤਰਾਂ ਦੇ ਇਮਾਨਦਾਰ ਲੋਕਾਂ ਨੂੰ ਅੱਗੇ ਲ਼ਿਆਉਣ ਦੀ ਲੋੜ ਹੈ ਜਿਹੜੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹਨ ।ਉੁਹ ਪਿੱਡ ਨਾਲ ਦਿਲੋ ਜੁੜਿਆ ਹੈ ਤੇ ਪਿੰਡ ਉਹਦੇ ਨਾਲ ।ਉਸਦਾ ਸੰਪਰਕ ਨੰਬਰ ਏ 94175-05141
    ਲੇਖਕ -ਬਲਜਿੰਦਰ ਸੇਖਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!