10.8 C
United Kingdom
Monday, May 20, 2024

More

    ਮਿਸ਼ਨ ਫਤਹਿ ਤਹਿਦ ਵਧੀਕ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਹੱਥਾਂ ਦੀ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ

    ਮਲੇਰਕੋਟਲਾ ਦੇ ਰਹਿਨੁਮਾ ਨੂੰ ਕੋਵਿਡ-19 ਦੌਰਾਨ ਸ਼ੁਰੂ ਕੀਤੇ ਜਾਗਰੂਕਤਾ ਪ੍ਰੋਗਰਾਮ ’ਚ ਤੇਜ਼ੀ ਲਿਆਉਣ ਦੀ ਅਪੀਲ

    -21 ਜੁਲਾਈ ਨੂੰ ਮਲੇਰਕੋਟਲਾ ਮੰਡੀ ਵਿਖੇ ਵੰਡੇ ਜਾਣਗੇ ਮਾਸਕ
    ਮਲੇਰਕੋਟਲਾ, 20 ਜੁਲਾਈ (ਜਮੀਲ ਜੌੜਾ, ਮਹਿਰੂਨ ਥਿੰਦ)


    ਮਿਸ਼ਨ ਫ਼ਤਹਿ ਮੁਹਿੰਮ ਤਹਿਤ ਮਲੇਰਕੋਟਲਾ ਸ਼ਹਿਰਵਾਸੀਆਂ ਨੂੰ ਕੋਵਿਡ-19 ਦੇ ਪ੍ਰਕੋਪ ਤੋਂ ਸੁਰੱਖਿਅਤ ਰੱਖਣ ਲਈ ਵਿੱਢੀ ਜਾਗਰੂਕਤਾ ਅਭਿਆਨ ਲਗਾਤਾਰ ਜਾਰੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਅੱਜ ਸ਼ਹਿਰ ਮਲੇਰਕੋਟਲਾ ਦੇ ਮੁੱਖ ਬਾਜ਼ਾਰ ਦਿੱਲੀ ਗੇਟ ਵਿਖੇ ਲੋਕਾਂ ਨੂੰ ਹੱਥਾਂ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕਰਨ ਵੇਲੇ ਕੀਤਾ ਅਤੇ ਮੌਕੇ ’ਤੇ ਆਮ ਲੋਕਾਂ ਦੇ ਹੱਥਾਂ ਨੂੰ ਸੈਨੀਟਾਈਜ ਵੀ ਕਰਵਾਇਆ। ਉਨ੍ਹਾਂ ਕਿਹਾ ਕਿ ਕੋਵਿਡ ਦੀ ਨਾਮੁਰਾਦ ਬਿਮਾਰੀ ਦੇ ਬਚਾਅ ਅਤੇ ਲੱਛਣਾਂ ਬਾਰੇ ਹਰੇਕ ਵਿਅਕਤੀ ਨੂੰ ਖੁਦ ਜਾਗਰੂਕ ਹੋ ਕੇ ਆਪਣੇ ਆਲੇ ਦੁਆਲੇ ਨੂੰ ਵੱਧ ਤੋਂ ਜਾਗਰੂਕ ਕਰਨਾ ਚਾਹੀਦਾ ਹੈ।


    ਸ੍ਰੀ ਤ੍ਰਿਪਾਠੀ ਨੇ ਮਲੇਰਕੋਟਲਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਿਸ਼ਨ ਫ਼ਤਹਿ ਮੁਹਿੰਮ ਨੂੰ ਕਾਮਯਾਬ ਬਣਾਉਣ ਅਤੇ ਲੋਕਾਂ ਦੀ ਸਿਹਤਯਾਬੀ ਲਈ ਲਗਾਤਾਰ ਰੋਜਾਨਾ ਪੱਧਰ ’ਤੇ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾਂ ਮਲੇਰਕੋਟਲਾ ਦੇ ਰਹਿਨੁਮਾ ਨੂੰ ਕੋਰੋਨਾ ਦੌਰਾਨ ਹਰੇਕ ਬਾਜ਼ਾਰ, ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਮਾਸਕ ਪਾਉਣ, ਹੱਥਾਂ ਦੀ ਸਫ਼ਾਈ ਰੱਖਣ, ਸਾਮਾਜਿਕ ਦੂਰੀ ਬਣਾਉਣ ਲਈ ਪਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 21 ਜੁਲਾਈ 2020 ਨੂੰ ਸਵੇਰੇ 4 ਵਜ੍ਹੇ ਆੜ੍ਹਤੀਆਂ, ਲੇਬਰ ਅਤੇ ਮੰਡੀ ’ਚ ਆਉਣ ਵਾਲੇ ਲੋਕਾਂ ਨੂੰ ਕੋਵਿਡ ਦੇ ਬਚਾਅ ਬਾਰੇ ਜਾਗਰੂਕ ਕੀਤਾ ਜਾਵੇਗਾ।


    ਇਸ ਤੋਂ ਇਲਾਵਾ ਐਸ.ਡੀ.ਐਮ ਮਲੇਰਕੋਟਲਾ ਸ੍ਰੀ ਵਿਕਰਜੀਤ ਪਾਂਥੇ ਨੇ ਸ਼ਹਿਰ ਦੇ ਸਰਹੰਦੀ ਗੇਟ ਅਤੇ ਐਸ.ਪੀ. ਮਲੇਰਕੋਟਲਾ ਮਨਜੀਤ ਸਿੰਘ ਬਰਾੜ ਨੇ ਹੈਦਰਸ਼ੇਖ ਵਿਖੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਅਤੇ ਸੈਨੀਟਾਈਜ਼ਰ ਨਾਲ ਲੋਕਾਂ ਦੇ ਹੱਥ ਸਾਫ਼ ਕਰਵਾਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਦੀ ਹਰ ਸੰਭਵ ਸੁਰੱਖਿਆ ਲਈ ਕਾਰਜ਼ਸੀਲ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਸਿਹਤ ਸੁਵਿਧਾਵਾਂ ਅੰਦਰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਸ਼ਹਿਰ ਦੇ ਵੱਖ ਵੱਖ ਰਹਿਨੁਮਾ ਵੱਲੋਂ ਵੱਖ ਵੱਖ ਚੌਂਕਾਂ, ਬਾਜ਼ਾਰਾਂ ਅਤੇ ਚੋਰਾਹਿਆਂ ਅੰਦਰ ਹੱਥਾਂ ਨੂੰ ਸੈਨੀਟਾਈਜ਼ ਕਰਨ ਦੀ ਜ਼ੋਰਦਾਰ ਮੁਹਿੰਮ ਚਲਾਈ ਗਈ।
    ਇਸ ਮੌਕੇ  ਪੰਜਾਬ ਦੇ ਉੱਘੇ ਵਾਤਾਵਨ ਪਰੇਮੀ ਤੇ ਸਮਾਜਸੇਵੀ ਇੰਦਰਜੀਤ ਸਿੰਘ ਮੁੰਡੇ, ਜਰਨਾਲਿਸਟ ਮੁਹੰਮਦ ਹਨੀਫ ਥਿੰਦ, ਡਾ. ਮੁਹੰਮਦ ਰਫੀ, ਸ਼ੇਖ ਇਫਤਿਖਾਰ ਹੁਸੈਨ, ਮੁਹੰਮਦ ਅਜ਼ਹਰ ਮੁਨੀਮ, ਮੁਹੰਮਦ ਫਿਰੋਜ਼, ਮਨੋਜ ਉਪਲ, ਡਾ. ਮੁਹੰਮਦ ਸ਼ਫੀਕ ਥਿੰਦ, ਪਰਿੰਸੀਪਲ ਅਸਰਾਰ ਨਿਜ਼ਾਮੀ, ਡਾ. ਗੁਲਜ਼ਾਰ, ਪ੍ਰੋ. ਇਰਫਾਨ ਫਾਰੂਕੀ, ਬਲਵਿੰਦਰ ਸਿੰਘ, ਸੁਖਪਾਲ ਗਰਗ, ਸ਼ਕੂਰਾਂ ਬੇਗਮ, ਮੁਹੰਮਦ ਤਾਹਿਰ, ਮੁਹੰਮਦ ਇਰਸ਼ਾਦ, ਮੁਹੰਮਦ ਯਾਸੀਨ, ਡਾ. ਰੁਸਤਮ ਅਲੀ, ਆਸਮਾ ਅਤੇ ਮਹਿੰਦਰ ਸਿੰਘ ਪਰੂਥੀ ਵਿਸ਼ੇਸ ਤੌਰ ਤੇ ਹਾਜ਼ਰ ਰਹੇ।

    PUNJ DARYA

    Leave a Reply

    Latest Posts

    error: Content is protected !!