ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)

ਪ੍ਰਧਾਨ ਮੰਤਰੀ ਅਗਲੇ ਹਫਤੇ ਦੇ ਸ਼ੁਰੂ ਵਿੱਚ ਸਕਾਟਲੈਂਡ ਦੇ ਲੋਕਾਂ ਨੂੰ ਇਕੱਠੇ ਰਹਿਣ ਦੇ ਫਾਇਦੇ ਦੱਸਣ ਆ ਸਕਦੇ ਹਨ। ਮੁਲਾਕਾਤ ਕਰ ਕੇ ਸਕੌਟਿਸ਼ ਵੋਟਰਾਂ ਨੂੰ ਇਹ ਦੱਸਣ ਦੀ ਯੋਜਨਾ ਬਣਾ ਰਹੇ ਹਨ ਕਿ ਜੇ ਉਹ ਬ੍ਰਿਟੇਨ ਨਾਲ ਜੁੜੇ ਰਹਿਣ ਤਾਂ ਉਨ੍ਹਾਂ ਨੂੰ ਭਾਰੀ ਆਰਥਿਕ ਸਹਾਇਤਾ ਦਾ ਲਾਭ ਮਿਲਦਾ ਰਹੇਗਾ। ਸਕਾਟਲੈਂਡ ਦੀ ਆਜ਼ਾਦੀ ਲਈ ਵੱਧ ਰਹੀਆਂ ਸਮਰਥਨ ਦੀਆਂ ਆਵਾਜ਼ਾਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਚਿੰਤਾ ‘ਚ ਵਾਧਾ ਕੀਤਾ ਸਾਫ ਦਿਖਾਈ ਦੇ ਰਿਹਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਦੀ ਇਹ ਫੇਰੀ ਸਕਾਟਲੈਂਡ ਦੇ ਲੋਕਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ?