ਮਿਸ਼ਨ ਫ਼ਤਹਿ ਤਹਿਤ ਕੋਵਿਡ ਦੇ ਖਾਤਮੇ ਲਈ ਹਰੇਕ ਸ਼ਹਿਰਵਾਸੀ ਦਾ ਸਹਿਯੋਗ ਜਰੂਰੀ
ਮਲੇਰਕੋਟਲਾ, 19 ਜੁਲਾਈ (ਮਹਿਨਾਜ ਥਿੰਦ)-
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਦਾ ਮੰਤਵ ਕੋਵਿਡ 19 ਦੀ ਮਹਾਂਮਾਰੀ ਨੂੰ ਹਰਾਉਣਾ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸੰਗਰੂਰ ‘ਚ ਜਿੱਥੇ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ, ਉੱਥੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਦੀ ਅਗਵਾਈ ‘ਚ ਸਬ ਡਵੀਜ਼ਨ ਮਲੇਰਕੋਟਲਾ ਵਿਖੇ ਮਿਸ਼ਨ ਫਤਹਿ ਨੂੰ ਸਫ਼ਲ ਬਣਾ ਕੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਲੜੀਵਾਰ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਵੱਲੋਂ ਰੋਜ਼ਾਨਾ ਦੇ ਆਧਾਰ ‘ਤੇ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਮਲੇਰਕੋਟਲਾ ਸ਼ਹਿਰ ਦੇ ਰਹਿਨੁਮਾ ਵੱਲੋਂ ਸ਼ਹਿਰ ਮਲੇਰਕੋਟਲਾ ਅੰਦਰ ਕੋਵਿਡ 19 ਦੇ ਬਚਾਅ ਲਈ ਪ੍ਰਚਾਰ ਕਰਨ ਲਈ 10 ਈ.ਰਿਕਸ਼ਾ ਰਵਾਨਾ ਕੀਤੇ ਗਏ। ਸ਼ਹਿਰ ਵਾਸੀਆਂ ਨੂੰ ਕੋਵਿਡ ਦੀ ਸਾਵਧਾਨੀਆਂ ਬਾਰੇ ਪ੍ਰੇਰਿਤ ਕਰਨ ਲਈ ਪ੍ਰਚਾਰ ਰਿਕਸ਼ਾ ਰਵਾਨਾ ਕਰਨ ਵੇਲੇ ਸ਼ਹਿਰ ਨੇ ਰਹਿਨੁਮਾ ਮੁਫ਼ਤੀ-ਏ-ਆਜਮ ਪੰਜਾਬ ਜਨਾਬ ਇਰਤਕਾ ਉਲ ਹਸਨ ਕਾਂਧਲਵੀ, ਭਾਈ ਨਰਿੰਦਰ ਪਾਲ ਸਿੰਘ ਨਾਨੂੰ, ਵਾਤਾਵਰਨ ਪਰੇਮੀ ਇੰਦਰਜੀਤ ਸਿੰਘ ਮੁੰਡੇ, ਡਾ. ਮੁਹੰਮਦ ਰਫ਼ੀ, ਡਾ. ਬਲਵਿੰਦਰ ਸਿੰਘ ਵਿਰਦੀ, ਪ੍ਰੋਫੈਸਰ ਇਰਫਾਨ ਫਾਰੂਕੀ, ਜਮੀਰ ਅਲੀ, ਮਨਸੂਰ ਆਲਮ, ਐਡਵੋਕੇਟ ਲਿਆਕਤ ਅਲੀ, ਅੰਮ੍ਰਿਤਬੀਰ ਸਿੰਘ, ਮੁਹੰਮਦ ਇਰਸ਼ਾਦ ਅਤੇ ਮਨੋਜ ਉਪਲ ਵਿਸ਼ੇਸ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਮਲੇਰਕੋਟਲਾ ਸ਼ਹਿਰ ਦੇ ਲੋਕਾਂ ਨੂੰ ਕੋਵਿਡ 19 ਤੋਂ ਸੁਰੱਖਿਅਤ ਰੱਖਣ ਲਈ ਜਿੰਮੇਵਾਰੀ ਲੈ ਕੇ ਚਲੇ ਸਮੂਹ ਰਹਿਨੁਮਾ ਨੇ ਸ਼ਹਿਰ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਉਲੀਕੀ ਮੁਹਿੰਮ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਹਰੇਕ ਸ਼ਹਿਰ ਵਾਸੀ ਨੂੰ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੱਥ ਧੋਣ, ਮਾਸਕ ਪਾਉਣ, ਸਾਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜੋ ਸਮੇਂ ਦੀ ਲੋੜ ਵੀ ਹੈ। ਰਹਿਨੁਮਾ ਵੱਲੋਂ ਦੱਸਿਆ ਕਿ ਮਲੇਰਕੋਟਲਾ ਦੇ ਹਰੇਕ ਬਾਜ਼ਾਰ, ਗਲੀ, ਮਹੁੱਲੇ ਅੰਦਰ ਘਰ-ਘਰ ਈ.ਰਿਕਸ਼ਾ ਰਾਹੀਂ ਮਿਸ਼ਨ ਫਤਹਿ ਤਹਿਤ ਕੋਵਿਡ ਦੇ ਬਚਾਅ ਬਾਰੇ ਪ੍ਰਚਾਰ ਕੀਤਾ ਜਾਵੇਗਾ।
ਮਿਸ਼ਨ ਫਤਿਹ ਦੇ ਮੰਤਵ ਤਹਿਤ ਕੋਵਿਡ-19 ਦੀ ਮਹਾਂਮਾਰੀ ਨੂੰ ਹਰਾਉਣ ਲਈ ਅਤੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਨਾਮਜਦ ਕੀਤੇ ਗਏ ਰਹਿਨੁਮਾ ਈ. ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ।