ਬਰਨਾਲਾ (ਰਾਜਿੰਦਰ ਵਰਮਾ)
19 ਜੁਲਾਈ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ‘ਤੇ ਅੱਜ ਇੱਥੇ ਭਗਤ ਸਿੰਘ ਦੇ ਬੁੱਤ ਅੱਗੇ ਜਮਹੂਰੀ ਅਧਿਕਾਰ ਸਭਾ, ਪਲਸ ਮੰਚ, ਤਰਕਸ਼ੀਲ ਸੁਸਾਇਟੀ, ਦੇਵਿੰਦਰ ਸਤਿਆਰਥੀ ਸਾਹਿਤ ਸਭਾ ਦੇ ਆਗੂਆਂ ਨੇ ਪ੍ਰਸਿੱਧ ਤੈਲਗੂ ਕਵੀ ਵਰਵਰਾ ਰਾਓ ਸਮੇਤ ਹੋਰਨਾਂ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਮਾਸਟਰ ਰਾਮ ਕੁਮਾਰ, ਰਾਜਿੰਦਰ ਭਦੌੜ, ਗੁਰਮੇਲ ਭੁਟਾਲ, ਪ੍ਰਿੰਸੀਪਲ ਸੁਰਜੀਤ ਸਿੰਘ ਅਲਕੜਾ ਅਤੇ ਪ੍ਰੋ਼ ਚਰਨਦੀਪ ਸਿੰਘ ਨੇ ਮੰਗ ਕੀਤੀ ਕਿ ਗਿ੍ਫਤਾਰ ਕੀਤੇ ਗਏ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਤੇ ਖੇਤੀਬਾੜੀ ਸਬੰਧੀ ਤਿੰਨ ਆਰਡੀਨੈਂਸ ਜਾਰੀ ਕੀਤੇ ਵਾਪਸ ਲੲੇ ਜਾਣ।