12 C
United Kingdom
Monday, June 8, 2026

More

    ਗਲਾਸਗੋ ਸਿਟੀ ਸੈਂਟਰ ਵਿੱਚ ਬਣਨਗੇ ਨਵੇਂ ਅਸਥਾਈ ਬੱਸ ਸਟਾਪ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾ ਮਹਾਮਾਰੀ ਦੇ ਚਲਦਿਆਂ ਬੱਸ ਅੱਡਿਆਂ ਉੱਪਰ ਦੂਰੀ ਬਣਾਈ ਰੱਖਣ ਲਈ ਗਲਾਸਗੋ ਸਿਟੀ ਕੋਂਸਲ ਦੀ ਟ੍ਰੈਫਿਕ ਕੰਟਰੋਲ ਐਂਡ ਮੈਨੇਜਮੈਂਟ ਟੀਮ (ਟਰੈਫਕੌਮ) ਨੇ ਪੁਸ਼ਟੀ ਕੀਤੀ ਹੈ ਕਿ ਗਲਾਸਗੋ ਸਿਟੀ ਸੈਂਟਰ ਵਿਚ ਅਗਲੇ ਹਫਤੇ ਨਵੇਂ ਅਸਥਾਈ ਬੱਸ ਅੱਡੇ ਸ਼ੁਰੂ ਕੀਤੇ ਜਾਣੇ ਹਨ।ਇਹ ਬੱਸ ਸਟਾਪ 10 ਗਲੀਆਂ ਵਿੱਚ ਬਣਾਏ ਜਾਣਗੇ।ਕੌਂਸਲ ਦੀ ਇਹ ਪਹਿਲ ਲੋਕਾਂ ਵਿੱਚ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਵਿੱਚ ਸਹਾਈ ਹਵੇਗੀ।ਇਸ ਵਿਚ ਸਰੀਰਕ ਦੂਰੀਆਂ ਨੂੰ ਸਮਰੱਥ ਬਣਾਉਣ ਅਤੇ ਕੋਵਿਡ -19 ਦੇ ਫੈਲਣ ਨੂੰ ਘੱਟ ਤੋਂ ਘੱਟ ਕਰਨ ਵਿਚ ਸਹਾਇਤਾ ਕਰਨ ਲਈ ਨਵੇਂ ਇਕ ਤਰਫਾ ਸੰਚਾਲਨ ਅਤੇ ਸਾਇਕਲ ਲੇਨਾਂ ਵੀ ਸ਼ਾਮਲ ਹਨ।ਅਸਥਾਈ ਬੱਸ ਅੱਡੇ ਸੋਮਵਾਰ (20 ਜੁਲਾਈ) ਅਤੇ ਬੁੱਧਵਾਰ (29 ਜੁਲਾਈ) ਦਰਮਿਆਨ ਲਾਗੂ ਕੀਤੇ ਜਾਣਗੇ, ਅਤੇ ਘੱਟੋ ਘੱਟ ਤਿੰਨ ਮਹੀਨੇ ਰਹਿਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!