12.5 C
United Kingdom
Saturday, September 5, 2026

More

    ਡੀਟੀਐਫ ਵੱਲੋਂ ਠੇਕਾ ਮੁਲਾਜਮਾਂ ‘ਤੇ ਦਰਜ ਕੇਸ ਰੱਦ ਕਰਨ ਦੀ ਮੰਗ

    ਅਸ਼ੋਕ ਵਰਮਾ                
    ਬਠਿੰਡਾ,18ਜੁਲਾਈ:ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰੰੰਜਾਬ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੋਹਾਲੀ ਵਿਖੇ ਧਰਨਾ ਲਾਉਣ ਵਾਲੇ ਪਾਵਰਕਾਮ ਦੇ ਠੇਕਾ ਮੁਲਾਜਮਾਂ ਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਸੰਬੰਧੀ ਕੇਸ ਦਰਜ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧਾ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦਾ ਤਾਨਾਸ਼ਾਹੀ ਕਦਮ ਕਰਾਰ ਦਿੰਤਾ ਹੈ। ਅਧਿਆਪਕ ਜੱਥੇਬੰਦੀ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਜਿਹੀ ਭਿਆਨਕ ਮਹਾਂਮਾਰੀ ‘ਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੰਮ ਕਰਦੇ ਇੰਨਾਂ ਠੇਕਾ ਮੁੁਲਾਜਮਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ ਉਲਟਾ ਕੇਸ ਦਰਜ ਕਰਕੇ ਸਰਕਾਰ ਨੇ ਆਪਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਕਰ ਲਿਆ ਹੈ। ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਬਲਾਕ ਪ੍ਰਧਾਨ ਭੋਲਾ ਰਾਮ ਤਲਵੰਡੀ  ਤੇ ਬਲਾਕ ਸਕੱਤਰ ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਸੰਕਟ ਦੌਰਾਨ ਮੋਹਰੀ ਹੋਕੇ  ਲੜਨ ਵਾਲੇ ਮੁਲਾਜਮਾਂ ਨੂੰ ਯੋਧਿਆਂ ਦਾ ਖਿਤਾਬ ਦੇਣ ਵਾਲੀ ਕੈਪਟਨ ਸਰਕਾਰ ਪਾਵਰਕਾਮ ਠੇਕਾ ਮੁਲਾਜਮਾਂ ਤੋਂ ਘੱਟ ਤਨਖਾਹ ਤੇ ਵੱਧ ਕੰਮ ਲੈ ਰਹੀ ਹੈ ਫਿਰ ਵੀ ਹੱਕ ਮੰਗਣ ਦੇ ਇਵਜ਼ ’ਚ ਠੇਕਾ ਮੁਲਾਜਮਾਂ ਤੇ ਝੂਠੇ ਕੇਸ ਦਰਜ ਕਰਨਾ ਸਰਾਸਰ ਧੱਕਾ ਹੈ ।  
                          ਮੀਤ ਪ੍ਰਧਾਨ ਜਸਵਿੰਦਰ ਸਿੰਘ, ਖਜਾਨਚੀ ਜਗਤਾਰ ਸਿੰਘ ਤੇ ਸਹਾਇਕ ਸਕੱਤਰ ਨਿਰਭੈ ਸਿੰਘ ਨੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਗੁਆਂਢੀ ਰਾਜ ਹਰਿਆਣਾ ਦੇ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ  ਅਧਿਆਪਕਾਂ ਨੂੰ ਪੁਲਿਸ ਨਾਲ ਲਗਾਇਆ ਹੋਇਆ ਹੈ ਜੋ ਕਿ ਰਾਤ ਦੇ 10 ਵਜੇ ਤੱਕ ਡਿਊਟੀ ਨਿਭਾਉਂਦੇ ਹਨ। ਉਨਾਂ ਕਿਹਾ ਕਿ ਇੰਨਾਂ ਅਧਿਆਪਕਾਂ ਦਾ ਕੋਈ ਬੀਮਾ ਜਾਂ ਸੁਰੱਖਿਆ ਨਹੀਂ ਹੈ ਅਤੇ ਰਾਤ ਨੂੰ ਘਰ ਪਰਤਦਿਆਂ ਜਾਂ ਡਿਊਟੀ ਦੌਰਾਲ  ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਅਤੇ ਕਰੋਨਾ ਵਰਗੀ ਬਿਮਾਰੀ ਦੀ ਲਾਗ ਲੱਗ ਦਾ ਖਤਰਾ  ਬਣਿਆ ਹੋਇਆ ਹੈ।  ਡੀਟੀਐੱਫ ਦੇ ਆਗੂਆਂ ਨੇ ਮੰਗ ਕੀਤੀ ਕਿ ਇਨਾਂ ਅਧਿਆਪਕਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ ਨਹੀਂ ਤਾਂ ਕਰੋਨਾ ਮਹਾਮਾਰੀ ਦੌਰਾਨ ਕੰਮ ਕਰਨ ਵਾਲੇ ਮੁਲਾਜਮਾਂ ਵਾਂਗ ਅਧਿਆਪਕਾਂ ਨੂੰ ਵੀ ਪੂਰੀਆਂ ਸਹੂਲਤਾਂ,ਬੀਮਾ ਤੇ ਬਣਦੇ ਲਾਭ ਦਿੱਤੇ ਜਾਣ।
                         ਅਧਿਆਪਕ ਆਗੂਆਂ ਨੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਤੱਕ ਦੀ ਮੁਫਤ ਪੜਾਈ ਦੀ ਤਰਜ ਤੇ ਆਨਲਾਈਨ ਪੜਾਈ ਵੀ ਮੁਫਤ ਕਰਨ,  ਬੱਚਿਆਂ ਨੂੰ ਇੰਟਰਨੈੱਟ ਪੈਕ ਅਤੇ ਮੋਬਾਈਲ ਦੀ ਸਹੂਲਤ ਦੇਣ ਦੀ ਲੋੜ ਤੇ ਜੋਰ ਦਿੱਤਾ। ਇਸ ਦੇ ਨਾਲ ਹੀ ਸਰਕਾਰ ਵੱਲੋਂ ਅਸਾਮੀਆਂ ਖਤਮ ਕਰਨ ਪ੍ਰਤੀ ਚਿੰਤਾ ਜਤਾਉਂਦਿਆਂ ਅਧਿਆਪਕ ਆਗੂਆਂ ਨੇ ਇਸ ਨੂੰ ਲੱਖਾਂ ਦੀ ਗਿਣਤੀ ’ਚ ਸੜਕਾਂ ਤੇ ਰੁਲ ਰਹੇ ਨੌਜਵਾਨਾਂ ਨਾਲ ਸਰਕਾਰੀ ਧੋਖਾ ਕਰਾਰ ਦਿੱਤਾ ਅਤੇ ਅਸਾਮੀਆਂ ਸੁਰਜੀਤ ਕਰਕੇ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦੀ ਮੰਗ ਵੀ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!