18.3 C
United Kingdom
Friday, June 26, 2026

More

    ਥਰਮਲ ਪਲਾਂਟ ਢਾਹੁਣਾ ਬਠਿੰਡਾ ਦੀ ਵਿਰਾਸਤ ‘ਤੇ ਹਮਲਾ ਕਰਾਰ

    ਅਸ਼ੋਕ ਵਰਮਾ                
    ਬਠਿੰਡਾ, 17 ਜੁਲਾਈ: ਆਮ ਆਦਮੀ ਪਾਰਟੀ ਕੋਰ ਕਮੇਟੀ ਦੇ ਚੇਅਰਮੈਨ ਪਿੰ੍ਰਸੀਪਲ ਬੁੱਧ ਰਾਮ ਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਢਾਹੁਣ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਇਹ ਥਰਮਲ ਪਲਾਂਟ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ ਜਿਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਵੱਜੀ ਹੈ। ਉਹਨਾਂ ਕਿਹਾ ਕਿ ਇਸ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਪਿੱਛੇ ਸਰਕਾਰ ਦੀ ਮਨਸ਼ਾ ਥਰਮਲ ਪਲਾਂਟ ਦੀ 1764 ਏਕੜ ਜਮੀਨ ਨੂੰ ਵੇਚਣ ਦੀ ਹੈ । ਇਹ ਥਰਮਲ ਪਲਾਂਟ ਬਠਿੰਡਾ ਦੇ ਕਈ ਪਿੰਡਾਂ ਦੀ ਜਮੀਨ ਅਕਵਾਇਰ ਕਰਕੇ ਉਸਾਰਿਆ ਗਿਆ ਸੀ ਜਿਸ ਨੂੰ ਕੈਪਟਨ ਸਰਕਾਰ ਢਾਹੁਣ ਜਾ ਰਹੀ ਹੈ।
                                ਉਨਾਂ ਕਿਹਾ ਕਿ ਸਰਕਾਰ ਚਾਹੇ ਤਾਂ ਪਲਾਂਟ ਨੂੰ ਇਸੇ ਮਸ਼ੀਨਰੀ ਨਾਲ ਸੌਰ ਊਰਜਾ ਜਾਂ ਝੋਨੇ ਦੀ ਪਰਾਲੀ ਨਾਲ ਚੱਲਣ ਵਾਲਾ ਪਲਾਂਟ ਵੀ ਬਣਾਇਆ ਜਾ ਸਕਦਾ ਸੀ। ਉਨਾਂ ਕਿਹਾ ਕਿ ਪਿਛਲੀ  ਸਰਕਾਰ ਵੱਲੋਂ 750 ਕਰੋੜ ਰੁਪਏ ਨਾਲ ਇਸ ਥਰਮਲ ਪਲਾਂਟ ਦਾ ਨਵੀਨੀਕਰਨ ਵੀ ਕੀਤਾ ਗਿਆ ਸੀ ਜਿਸ ਦੀ ਮਿਆਦ 2030 ਤੱਕ ਕਰ ਦਿੱਤੀ ਗਈ ਸੀ। ਬਠਿੰਡਾ ਤੋਂ ਵਿਧਾਇਕ ਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਯਾਦ ਰੱਖਣ ਕਿ ਥਰਮਲ ਨਾ ਬੰਦ ਕਰਨ ਦਾ ਵਾਅਦਾ ਕਰਕੇ ਬਠਿੰਡਾ ਦੇ ਲੋਕਾਂ ਤੋਂ ਵੋਟਾਂ ਲਈਆਂ ਸਨ ਤੇ ਅੱਜ ਕੀਤੇ ਵਾਅਦੇ ਤੋਂ ਭੱਜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰੰੰਜਾਬ ਸਰਕਾਰ ਵੱਲੋਂ ਕੀੇ ਗਏ ਇਸ ਲੋਕ  ਫੈਸਲੇ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਥਰਮਲ ਪਲਾਂਟ ਨੂੰ ਬਚਾਉਣ ਲਈ ਲੜਾਈ ਲੜੀ ਜਾਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!