11.4 C
United Kingdom
Monday, April 14, 2025
More

    ਗਲਾਸਗੋ ਦੇ ਸ੍ਰੀ ਗੁਰੁ ਗਰੰਥ ਸਾਹਿਬ ਪੰਜਾਬੀ ਅਕਾਦਮੀ ਸਕੂਲ ਦੇ ਮੱਲਾਂ ਮਾਰਨ ਵਾਲੇ ਬੱਚੇ ਸਨਮਾਨਿਤ

    ਖੁਸ਼ੀ ਹੈ ਕਿ ਪੰਜਾਬੀ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਸ਼ਾ ਬਣ ਰਹੀ ਹੈ- ਦਿਲਬਰ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਦੀਆਂ ਤਿੜ•ਾਂ ਬੀਜਣ ਦੇ ਮਕਸਦ ਨਾਲ ਚਲਦੇ ਪੰਜਾਬੀ ਸਕੂਲਾਂ ਵਿੱਚ ਅਨੇਕਾਂ ਪੰਜਾਬੀ ਪੜ•ਦਿਆਂ ਮੱਲਾਂ ਮਾਰ ਰਹੇ ਹਨ। ਗਲਾਸਗੋ ਦੇ ਸ੍ਰੀ ਗੁਰੁ ਗ੍ਰੰਥ ਸਾਹਿਬ ਗੁਰਦੁਆਰਾ ਅਧੀਨ ਚਲਦੀ ਪੰਜਾਬੀ ਅਕਾਦਮੀ ਵੱਲੋਂ ਪੰਜਾਬੀ ਇਮਤਿਹਾਨਾਂ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬੱਚੀ ਮਨਰੂਪ ਕੌਰ ਦੇ ਧਾਰਮਿਕ ਸ਼ਬਦ ਨਾਲ ਹੋਈ। ਇਸ ਉਪਰੰਤ ਗੁਰਦੁਆਰ ਸਾਹਿਬ ਦੇ ਮੁੱਖ ਸੇਵਾਦਾਰ ਲਭਾਇਆ ਸਿੰਘ ਮਹਿਮੀ, ਸਕੱਤਰ ਦਲਜੀਤ ਸਿੰਘ ਦਿਲਬਰ, ਸਕੂਲ ਪ੍ਰਮੁੱਖ ਦਿਲਜੀਤ ਕੌਰ ਦਿਲਬਰ, ਪ੍ਰਭਜੋਤ ਕੌਰ ਵਿਰਹਾ ਨੇ ਜੀ ਸੀ ਐੱਸ ਈ ਅਤੇ ਲੈਵਲ 1 ਪਾਸ ਕਰਨ ਵਾਲੇ 12 ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਅਤੇ ਸਨਮਾਨ ਚਿੰਨ•ਾਂ ਨਾਲ ਨਿਵਾਜਿਆ ਗਿਆ। ਇਸ ਸਮੇਂ ਬੋਲਦਿਆਂ ਸ੍ਰੀਮਤੀ ਦਿਲਬਰ ਅਤੇ ਪ੍ਰਭਜੋਤ ਕੌਰ ਨੇ ਕਿਹਾ ਕਿ ਉਹਨਾਂ ਦੇ ਸਕੂਲ ਵਿੱਚ 300 ਦੇ ਲਗਭਗ ਬੱਚੇ ਵੱਖ ਵੱਖ ਪੰਜਾਬੀ ਜਮਾਤਾਂ ਵਿੱਚ ਪੜ• ਰਹੇ ਹਨ। ਭਾਈਚਾਰੇ ਦੇ ਪੂਰਨ ਸਹਿਯੋਗ ਨਾਲ ਚਲਦੇ ਇਸ ਸਕੂਲ ਵਿੱਚੋਂ ਹਰ ਸਾਲ ਬੱਚੇ ਆਪਣੀਆਂ ਪ੍ਰੀਖਿਆਵਾਂ ਪਾਸ ਕਰਕੇ ਸਮਾਜ ਵਿੱਚ ਵਿਚਰਣ ਲਾਇਕ ਹੋ ਜਾਂਦੇ ਹਨ।

    ਉਹਨਾਂ ਕਿਹਾ ਕਿ ਬਤੌਰ ਅਧਿਆਪਕ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਕੋਲੋਂ ਪਾਸ ਹੋ ਕੇ ਗਏ ਬੱਚੇ ਪੰਜਾਬੀ ਦੀ ਵਾਧੂ ਯੋਗਤਾ ਦੇ ਸਿਰ ‘ਤੇ ਨੌਕਰੀ ਹਾਸਲ ਕਰਨ ਵਿੱਚ ਕਾਮਯਾਬ ਹੁੰਦੇ ਹਨ। ਉਹਨਾਂ ਸਮੂਹ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਵੀ ਮਿਹਨਤ ਨਾਲ ਪਾਸ ਹੋਣ ਤਾਂ ਕਿ ਵੱਖ ਵੱਖ ਖੇਤਰਾਂ ਵਿੱਚ ਪੰਜਾਬੀ ਗਾਹਕਾਂ ਨਾਲ ਰਾਬਤਾ ਕਰਨ ਲਈ ਪੈਦਾ ਹੁੰਦੀਆਂ ਨੌਕਰੀਆਂ ਉਹਨਾਂ ਦੇ ਹੱਥ ਆ ਸਕਣ। ਇਸ ਸਮੇਂ ਦਿਲਜੀਤ ਕੌਰ ਦਿਲਬਰ ਨੇ ਸਕੂਲ ਦੀਆਂ ਅਧਿਆਪਕਾਵਾਂ ਮਨਜੀਤ ਕੌਰ, ਰਣਜੀਤ ਕੌਰ ਸਮਰਾ, ਰੁਪਨੀਤ ਕੌਰ, ਨਵਦੀਪ ਕੌਰ, ਸੁਰਿੰਦਰ ਕੌਰ, ਗੁਰਦੀਪ ਕੌਰ, ਜਸਬੀਰ ਕੌਰ, ਮਨਜੀਤ ਚਾਹਲ, ਮਨਜੀਤ ਪੁਰੀ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਹਨਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਹਾਰਦਿਕ ਵਧਾਈ ਪੇਸ਼ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    12:29