13.7 C
United Kingdom
Monday, June 22, 2026

More

    ਅਸਾਂ ਕੀ ਲੈਣਾ

    ਅਸਾਂ ਕੀ ਲੈਣਾ ।
    ਕਿਸੇ ਦਾ ਸੋਹਣਾ ਹੋਵੇ, ਜਾਂ ਹੋਵੇ ਮਨਮੋਹਣਾ
    ਜਾਂ ਹੋਵੇ ਕੋਈ ਰਾਜ ਕੁਮਾਰ
    ਸਾਨੂੰ ਉਹੋ ਚੰਗਾ ਲੱਗੇ
    ਜੋ ਸਾਡਾ ਹੋਵੇ ਗ਼ਮਖ਼ਾਰ ।।

    ਅਸਾਂ ਕੀ ਲੈਣਾ
    ਸੋਹਣੀਆਂ ਸੂਰਤਾਂ, ਸੋਹਣੀਆਂ ਮੂਰਤਾਂ
    ਜਾਂ ਹੋਵੇ ਰੌਹਬ ਰੁਤਬੇਦਾਰ
    ਸਾਨੂੰ ਉਹੋ ਚੰਗਾ ਲੱਗੇ
    ਜੋ ਰੱਖੇਂ ਉੱਚਾ ਕਿਰਦਾਰ

    ਅਸਾਂ ਕੀ ਲੈਣਾ
    ਸ਼ੋਹਰਤ ਦੋਲਤ, ਜਾਂ ,ਜੋ ਉੱਚੇ ਕਰਨ ਵਪਾਰ
    ਜਾਂ ,ਜੋ ਹਰ ਵੇਲੇ ਰਹਿੰਦੇ ਵਿੱਚ ਹੰਕਾਰ
    ਸਾਨੂੰ ਉਹੋ ਚੰਗਾ ਲੱਗੇ
    ਜੋ ਸਾਡੇ ਦੁੱਖ ਸੁੱਖ ਵਿੱਚ ਹੋਵੇ ਸ਼ੁਮਾਰ

    ਅਸਾਂ ਕੀ ਲੈਣਾ
    ਫੁਕਰੇ ਪੰਥੀ , ਗਰਜ਼ੀ ਝੂਠੇ ਅਤੇ ਮਕਾਰ
    ਜਾਂ ਜੋ , ਜਿਹੜੇ ਕਰਦੇ, ਨਿੱਤ ਹੁਸਨ ਦਾ ਵਪਾਰ
    ਸਾਨੂੰ ਉਹੋ ਚੰਗਾ ਲੱਗੇ
    ਚੰਗੀ ਨੀਤ, ਚੰਗਾ ਵਣਜ , ਤੇ ਚੰਗਾ ਰੱਖੇ ਜੋ ਵਿਵਹਾਰ

    ਤੰਨ ਸੜ ਜਾਣਾ, ਰੂਹ ਉੱਡ ਜਾਣੀ
    ਮੁੱਕ ਜਾਣੀ,ਮਾਣੀ ਮੋਜ ਬਹਾਰ
    ਰਿਸ਼ਤੇ ਮੁੱਕਣੇ, ਖਾਹਿਸ਼ਾਂ ਮੁੱਕਣੀਆਂ,ਤੰਮਾਂ ਵਿੱਚ ਸੰਸਾਰ
    ਨਾਲ ਸੱਜਣਾਂ ਜੋ ਵਫਾਵਾਂ ਕੀਤੀਆਂ
    ਰਹਿਣੀਆਂ ਵਿੱਚ ਸੰਸਾਰ ।।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!