ਮਹਿਲ ਕਲਾਂ 16 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਕਾਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੇ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੋਰਾਨ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਪਹਿਲਾਂ ਡੀਜਲ ਤੇ ਪਟਰੋਲ ਦੀਆਂ ਵੈਟ ਕੀਮਤਾਂ ਵਿੱਚ ਵਾਧਾ ਕੀਤਾ ਅਤੇ ਹੁਣ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀ ਜਮੀਨ ਦੇ ਇੰਤਕਾਲ ਫੀਸ ਨੂੰ ਡਬਲ ਕਰਕੇ ਪੰਜਾਬ ਦੀ ਆਰਥਿਕ ਵੱਡੀ ਸੱਟ ਮਾਰੀ ਹੈ ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਬ ਦੇ ਯੂਥ ਵਿੰਗ ਦੇ ਸਰਕਲ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਛੀਨੀਵਾਲ ਕਲਾਂ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆ ਸਹੂਲਤਾਂ ਬੰਦ ਕਰ ਕੇ ਕਿਸਾਨ, ਮਜਦੂਰ, ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਉਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆ ਗਲਤ ਨੀਤੀਆਂ ਤੋਂ ਅੱਕੇ ਬੈਠੇ ਹਨ ਉਨ੍ਹਾਂ ਨੇ ਕਿਹਾ ਕੇਦਰ ਸਰਕਾਰ ਵੱਲੋਂ ਮੱਕੀ ਦੀ ਐਮ ਐਸ ਪੀ 1850 ਰੁਪਏ ਮਿੱਥੀ ਹੈ ਪਰ ਪੰਜਾਬ ਦੇ ਕਿਸਾਨਾਂ ਨੂੰ ਮੱਕੀ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਕਰਕੇ ਪੰਜਾਬ ਪੰਜਾਬ ਦਾ ਕਿਸਾਨ ਮੱਕੀ ਦੀ ਫਸਲ ਮੰਡੀਆ ਵਿਚ ਸਹੀ ਮੁੱਲ ਲੈਣ ਲਈ ਰੁੱਲ ਰਹੇ ਹਨ ਉਨਾ ਨੇ ਕਿਹਾ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦਾ ਬਿਸਤਰਾ ਗੋਲ ਕਰਕੇ ਸ੍ਰੋਮਣੀ ਅਕਾਲੀ ਦਲ ਬ ਦੀ ਸਰਕਾਰ ਬਨਾਉਣ ਲਈ ਤਿਆਰ ਬੈਠੇ ਹਨ ਇਸ ਮੌਕੇ ਉਨ੍ਹਾਂ ਨਾਲ ਦਵਿੰਦਰ ਸਿੰਘ ਵਜੀਦਕੇ ਖੁਰਦ, ਬਲਵਿੰਦਰ ਸਿੰਘ ਬਿੱਟੂ ਧਨੇਰ, ਹਰਮਨ ਸਿੰਘ ਟੀਵਾਣਾ ਮਹਿਲ ਕਲਾ, ਭੋਲਾ ਸਿੰਘ ਸਹੋਰ, ਜੈ ਸਿੰਘ ਛੀਨੀਵਾਲ ਕਲਾਂ, ਸਮਸੇਰ ਸਿੰਘ ਬਾਜਵਾ ਸਹਿਜੜਾ, ਨਿਰਮਲ ਸਿੰਘ ਮਿਸਤਰੀ ਸਹਿਜੜਾ,ਸਤਨਾਮ ਸਿੰਘ ਆਦਿ ਆਗੂ ਹਾਜ਼ਰ ਸਨ।