• ਕਣਕ ਦੀ ਖਰੀਦ 15 ਅਪ੍ਰੈਲ ਤੋਂ,ਖਰੀਦ ਪ੍ਰਬੰਧਾਂ ਦਾ ਮੰਦਾ ਹਾਲ
ਮੋਗਾ,ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)
ਕਰੋਨਾ ਦੀ ਭਿਆਨਕ ਬੀਮਾਰੀ ਨੇ ਜਿੱਥੇ ਆਮ ਜਨਜੀਵਨ ਠੱਪ ਕਰਕੇ ਰੱਖ ਦਿੱਤਾ ਹੈ ਉਥੇ ਸਾਡੇ ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦਾ ਡਰ ਸਤਾਉਣ ਲੱਗਾ ਹੈ। ਇਸ ਦੇ ਉਲਟ ਭਾਵੇਂ ਸਾਡੀਆਂ ਸਰਕਾਰਾਂ ਨੇ 15 ਅਪ੍ਰੈਲ ਤੋਂ ਕਣਕ ਦੀ ਖਰੀਦ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਜੇਕਰ ਅਸੀਂ ਖਰੀਦ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪੁਰਾਣੇ ਜ਼ਮਾਨੇ ਵਿੱਚ ਵਰਤੀ ਜਾਣ ਵਾਲੀ ਕਹਾਵਤ ਬਿੱਲਕੁਲ ਸੱਚ ਹੁੰਦੀ ਨਜ਼ਰ ਆ ਰਹੀ ਹੈ।

ਅਖੇ ” ਬੂਹੇ ਆਈ ਜੰਝ,ਬਿੰਨੋ ਕੁੜੀ ਦੇ ਕੰਨ” ਵਾਲੀ ਗੱਲ ਐਨ ਬਾਖੂਬੀ ਢੁਕਦੀ ਹੈ ਪੰਜਾਬ ਸਰਕਾਰ ਨੇ ਸਿਰਫ ਕਿਸਾਨਾਂ ਦੀਆਂ ਫਸਲਾਂ ਖਰੀਦਣ ਦਾ ਇਰਾਨ ਤਾਂ ਕਰਤਾ ਪਰ ਖਰੀਦ ਕੇਂਦਰਾਂ ਵੱਲ ਉੱਕਾ ਨਜ਼ਰ ਨਹੀਂ ਮਾਰੀ ਜੋਂ ਕਿ ਸਰਕਾਰ ਨੂੰ ਚਾਹੀਦਾ ਦਾ ਸੀ ਕਿ ਪਹਿਲਾਂ ਖਰੀਦ ਏਜੰਸੀਆਂ ਨੂੰ ਹਦਾਇਤਾਂ ਦੇ ਮੰਡੀਆਂ ਦੀ ਸਫਾਈ ਕਰਨੀ ਬਣਦੀ ਸੀ।

ਜੇਕਰ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ ਤਾਂ ਹਲਕੇ ਦੀਆਂ ਤਕਰੀਬਨ ਸਾਰੀਆਂ ਮੰਡੀਆਂ ਵਿੱਚ ਘਾਹ ਫੂਸ ਅਤੇ ਪਾਥੀਆਂ ਦੀ ਭਰਮਾਰ ਹੈ ਜਿਵੇਂ ਕਿ ਸੈਦੋਕੇ,ਖਾਈ,ਮਾਛੀਕੇ, ਬਿਲਾਸਪੁਰ, ਨਿਹਾਲ ਸਿੰਘ ਵਾਲਾ,ਨੰਗਲ , ਤਖਤੂਪੁਰਾ ਸਾਹਿਬ ਆਦਿ ਮੰਡੀਆਂ ਦਾ ਬੁਰਾ ਹਾਲ ਹੀ ਨਹੀਂ ਸਗੋਂ ਇਹ ਮੰਡੀਆਂ ਕਿਸੇ ਕੂੜਾ ਸੁੱਟਣ ਲਈ ਵਰਤੀ ਜਾਣ ਵਾਲੀ ਜਗ੍ਹਾ ਦਾ ਭੁਲੇਖਾ ਪਾਉਂਦੀਆਂ ਨਜ਼ਰ ਆਉਂਦੀਆਂ ਹੈ।
ਪਿਛਲੇ ਸਮੇਂ ਦੌਰਾਨ ਹਲਕਾ ਨਿਹਾਲ ਸਿੰਘ ਵਾਲਾ ਦੇ ਕੲੀ ਪਿੰਡਾਂ ਜਿਵੇਂ ਕਿ ਰੌਂਤਾ,ਪੱਤੋਂ ਹੀਰਾ ਸਿੰਘ,ਅਤੇ ਹਿੰਮਤਪੁਰਾ ਦੀਆਂ ਮੰਡੀਆਂ ਪੁੱਟ ਕਿ ਇੱਟਾਂ ਵੀ ਵੇਚ ਦਿੱਤੀਆਂ ਸਨ।
ਇਸ ਸਬੰਧੀ ਜਦੋਂ ਐਕਸੀਅਨ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੋਈ ਪਿੰਡਾਂ ਦੀਆਂ ਮੰਡੀਆਂ ਨੀਵੀਆਂ ਹੋ ਗੲੀਆਂ ਸਨ ਅਤੇ ਬਰਸਾਤਾਂ ਦਾ ਪਾਣੀ ਖੜ ਜਾਂਦਾ ਸੀ ਜੋਂ ਕਿ ਉੱਚੀਆਂ ਕੀਤੀਆਂ ਜਾਣੀਆਂ ਸਨ ਉਨ੍ਹਾਂ ਕਿਹਾ ਕਿ ਰੌਂਤਾ ,ਅਤੇ ਪੱਤੋਂ ਹੀਰਾ ਸਿੰਘ ਦੀਆਂ ਮੰਡੀਆਂ ਵਿੱਚ ਖੜਵੰਜੇ ਲੱਗ ਚੁੱਕੇ ਹਨ ਪਰ ਹਿੰਮਤਪੁਰਾ ਦੀ ਮੰਡੀ ਵਿਚ ਕਰਫਿਊ ਕਾਰਨ ਭਾਰਤ ਅਧੂਰੀ ਪਾਈ ਗਈ ਹੈ ਉਸ ਦਾ ਕੰਮ ਹੁਣ ਸੀਜ਼ਨ ਤੋਂ ਬਾਅਦ ਹੀ ਕੀਤਾ ਜਾਵੇਗਾ।
ਮੰਡੀਆਂ ਦੀ ਸਾਫ ਸਫਾਈ ਸਬੰਧੀ ਜਦੋਂ ਮੰਡੀਕਰਨ ਬੋਰਡ ਜ਼ਿਲਾ ਮੋਗਾ ਦੇ ਡੀ ਐਮ ਓ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਰੋਨਾ ਵਾਇਰਸ ਅਤੇ ਕਰਫਿਊ ਕਾਰਨ ਲੇਬਰ ਘਰਾਂ ਵਿੱਚ ਹੀ ਜਿਸ ਕਰਕੇ ਪ੍ਰਬੰਧ ਲੇਟ ਹੋਏ ਹਨ ਪਰ ਉਹਨਾਂ ਭਰੋਸਾ ਦਿਵਾਇਆ ਕਿ 15 ਐਪਰਲ ਤੋਂ ਪਹਿਲਾਂ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ ਅਤੇ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਵੇਗੀ।
ਇਸ ਸਬੰਧੀ ਜਦੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਮੰਗ ਕੀਤੀ ਕਿ ਪਹਿਲਾਂ ਸਰਕਾਰ 10 ਤਰੀਖ ਤੱਕ ਮੰਡੀਆਂ ਸਾਫ ਕਰਦੀ ਪਰ ਹੁਣ ਕਰੋਨਾ ਵਾਇਰਸ ਕਾਰਨ ਭਾਵੇਂ ਲੇਟ ਹੋ ਗੲੀਆਂ ਹਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਨੂੰ ਖੱਜਲ ਖੁਆਰ ਨਾ ਕਰੇ ਜੇਕਰ ਕਿਸਾਨਾਂ ਲਈ ਪੁਖਤਾ ਪ੍ਰਬੰਧ ਨਾਂ ਕੀਤੇ ਤਾਂ ਯੂਨੀਅਨ ਸੰਘਰਸ਼ ਕਰੇਗੀ।
ਇਸ ਸਬੰਧੀ ਕਿਸਾਨ ਆਗੂ ਬੂਟਾ ਸਿੰਘ ਭਾਗੀਕੇ,ਜੰਗੀਰ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇ ਸ਼ੱਕ 15 ਐਪਰਲ ਤੋਂ ਕਣਕ ਦੀ ਖਰੀਦ ਕਰਨ ਦਾ ਐਲਾਨ ਕੀਤਾ ਹੈ ਪਰ ਜੇਕਰ ਦੂਜੇ ਪਾਸੇ ਨਿਗਾਹ ਮਾਰੀਏ ਤਾਂ ਕਿਸਾਨਾਂ ਨੂੰ ਤੂੜੀ ਬਣਾਉਣ ਦੇ ਹੁਕਮ ਮਈ ਮਹੀਨੇ ਤੋਂ ਕੀਤੇ ਹਨ ਉਹਨਾਂ ਕਿਹਾ ਕਿ ਮਈ ਤੱਕ ਤਾਂ ਕਣਕਾਂ ਦਾ ਟਾਂਗਰ ਧੁੱਪਾਂ ਕਾਰਨ ਭੁਰਨ ਲੱਗੇਗਾ ਜਿਸ ਦੀ ਤੂੜੀ ਬਣਾਉਣੀ ਬੜੀ ਮੁਸ਼ਕਲ ਹੈ ਜਿਸ ਨਾਲ ਪਸ਼ੂਆਂ ਲਈ ਤੂੜੀ ਦੀ ਬਹੁਤ ਘਾਟ ਪਵੇਗੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਤੂੜੀ ਬਣਾਉਣ ਲਈ ਜਲਦੀ ਐਲਾਨ ਕੀਤਾ ਜਾਵੇ।