
ਅਸ਼ੋਕ ਵਰਮਾ
ਬਠਿੰਡਾ 15 ਜੁਲਾਈ : ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਦੀ 129 ਵੀਂ ਜਨਮ ਵਰੇਗੰਢ ਮੌਕੇ ਐਸ.ਸੀ./ਐਸ.ਟੀ. ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਬਠਿੰਡਾ ਵੱਲੋਂ ਸਿਹਤ ਵਿਭਾਗ ਬਠਿੰਡਾ ਨੂੰ ਕਰੋਨਾ ਬਿਮਾਰੀ ਦੇ ਮੱਦੇਨਜਰ ਸਾਜੋ ਸਮਾਨ ਮੁਹੱਇਆ ਕਰਵਾਇਆ ਗਿਆ। ਇਸ ਵਿੱਚ 40 ਪੀਪੀਆਈ ਕਿੱਟਾਂ, ਸੈਨੇਟਾਈਜ਼ਰ 50 ਲੀਟਰ, ਦਸ ਹਜਾਰ ਮਾਸਕ ਅਤੇ ਦੋ ਹਜਾਰ ਗਲੱਬਜ ਸ਼ਾਮਲ ਹਨ। ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਨੇ ਐਨ.ਐਫ.ਐਲ ਮਨੇਜਮੈਂਟ ਦੇ ਅਹੁਦੇਦਾਰਾਂ ਅਤੇ ਐਸੋਸੀਏਸ਼ਨ ਮੈਂਬਰਾਂ ਦਾ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਐਨ.ਐਫ.ਐਲ. ਦੇ ਡੀ.ਜੀ.ਐਮ (ਐਚ.ਆਰ) ਅਰੁਨ ਕੁਮਾਰ ਪਾਂਡੇ, ਮੈਨੇਜਰ (ਐਚ.ਆਰ.) ਅਕਸ਼ੇ ਕੁਮਾਰ, ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਲਾਲ, ਜਨਰਨ ਸੈਕਟਰੀ ਵੀਰ ਸਿੰਘ, ਪ੍ਰਬੰਧਕ ਸਕੱਤਰ ਸੰਤ ਪਾਲ, ਉਪ ਪ੍ਰਬੰਧਕ ਸਕੱਤਰ ਮਹਿੰਦਰ ਪਾਲ, ਅਤੇ ਖਜਾਨਚੀ ਹੰਸ ਰਾਜ ਕਟਾਰੀਆ ਹਾਜਰ ਸਨ।