ਚੰਡੀਗੜ੍ਹ 15 ਜੁਲਾਈ ( ਰਾਜਿੰਦਰ ਭਦੌੜੀਆ)
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਜਕੜ ਵਿੱਚ ਫਸਦਿਆਂ ਵੇਖਦਿਆਂ ਭਾਰਤੀ ਫੌਜ ਦੇ ਜਵਾਨ ਗਗਨਦੀਪ ਸਿੰਘ ਵੜੈਚ ਨੇ ਦੇਸ਼-ਵਿਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਇੱਕ ਫਿਟਨੈਸ ਚੁਣੌਤੀ ਰੱਖੀ ਹੈ, ਜਿਸ ਵਿੱਚ ਜੇਤੂ ਨੂੰ 2 ਲੱਖ ਰੁਪਏ ਦਾ ਇੱਕ ਨਵਾਂ ਸਟੈਂਡਰਡ ਬੁਲੇਟ ਮੋਟਰਸਾਈਕਲ ਦਿੱਤਾ ਜਾਵੇਗਾ।
ਇਸ ਮੁਕਾਬਲੇ ਵਿੱਚ ਜਿਮ ਜਾਣ ਵਾਲੇ ਨੌਜਵਾਨਾਂ ਨੂੰ 14 ਸ਼੍ਰੇਣੀਆਂ ਵਿੱਚ ਅਵੱਲ ਆਉਣ ਲਈ ਕਿਹਾ ਗਿਆ ਹੈ। ਚੁਣੌਤੀਆਂ ਵਿੱਚ ਸ਼ਾਮਲ ਹਨ: ਲੇਗ ਰੇਜ – 2 ਘੰਟੇ 10 ਮਿੰਟ – 3050, ਸੀਟ ਅਪਸ 1 ਘੰਟੇ 30 ਮਿੰਟ – 2300, ਟ੍ਰੇਡ ਮਿੱਲ ‘ਤੇ ਸਪੀਡ ਵਾਕ 10 ਮਿੰਟ – ਇੰਕਲਾਇਨ 15 ਸਪੀਡ, ਸਾਈਕਲਿੰਗ 12 ਮਿੰਟ – ਸਪੀਡ 49-50, ਸਟੈਪਰ 31 ਮਿੰਟ – ਉਚਾਈ 10 ਇੰਚ – 2700, ਟ੍ਰੈਡਮਿਲ ਰਨਿੰਗ 3 ਘੰਟੇ 10 ਮਿੰਟ – ਸਪੀਡ 6-7 – 21 ਕਿਲੋਮੀਟਰ, ਵੀ ਕਰੰਚ 35 ਮੀਟਰ – 525, ਬੇਅਰਬੇਲ ਕਰਲ 22 ਕਿਲੋਗ੍ਰਾਮ ਇੱਕ ਘੰਟਾ – 2000, ਪੁਸ਼ਅੱਪਸ ਇਕ ਘੰਟਾ – 2300, ਸੜਕ ‘ਤੇ ਦੌੜ – 25 ਕਿਮੀ, ਸਾਈਕਲਿੰਗ 38 ਘੰਟੇ – 500 ਕਿਮੀ. , ਸੜਕ ਤੇ ਲਗਾਤਾਰ ਪੈਦਲ ਚਲਣਾ – 5.30 ਘੰਟਾ – 82 ਕਿਲੋਮੀਟਰ, ਰੱਸੀ ਦੀ ਛਾਲ 42 ਮਿੰਟ – 5250, ਸਲੇਜ ਹੈਮਰ ਟਾਇਰ ਹਿੱਟ 1 ਮਿੰਟ – 95।
ਨਾਇਬ ਸੂਬੇਦਾਰ ਗਗਨਦੀਪ ਸਿੰਘ ਨੇ ਅੱਜ ਇਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਫਿਟਨੈਸ ਮੁਕਾਬਲੇ ਦੇ ਵੇਰਵੇ ਸਾਂਝੇ ਕਰਦਿਆਂ ਹੋਏ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਚਪੇਟ ਵਿਚ ਆ ਗਈ ਹੈ ਅਤੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਨੇ ਇਸ ਇਮੇਜ ਨੂੰ ਹੋਰ ਮਜਬੂਤ ਕੀਤਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਆਪਣੇ ਪੱਧਰ ‘ਤੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਤੋਂ ਬਾਹਰ ਕੱਢਿਆ ਜਾ ਸਕੇ। ਉਹ ਚਾਹੁੰਦਾ ਹਾਂ ਕਿ ਪੰਜਾਬ ਦੀ ਫਿਲਮ ਇੰਡਸਟਰੀ ਨੂੰ ਵੀ ਇਸ ਦਿਸ਼ਾ ਵਿਚ ਪਹਿਲ ਕਰਨੀ ਚਾਹੀਦੀ ਹੈ ਅਤੇ ਪੰਜਾਬ ਵਿਚ ਨਸ਼ਿਆਂ ਦੀ ਜੋ ਤਸਵੀਰ ਬਣ ਰਹੀ ਹੈ, ਉਸ ਨੂੰ ਬਦਲਣਾ ਚਾਹੀਦਾ ਹੈ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਬਣਾਉਣ ਲਈ ਮਹਿੰਗੇ ਪ੍ਰੋਟੀਨ ਸਪਲੀਮੈਂਟ ਦੀ ਬਜਾਏ ਉਹ ਘਿਓ, ਦੁੱਧ, ਦਹੀਂ ਅਤੇ ਮੱਖਣ ਆਦਿ ਨਾਲ ਆਪਣੀ ਬਾਡੀ ਬਣਾਉਣ। ਉਨ੍ਹਾਂ ਨੇ ਲਾਕਡਾਊਨ ਦੇ ਕਾਰਨ ਬੰਦ ਪਏ ਜਿਮ ਖੋਲਣ ਦੇ ਲਈ ਸਰਕਾਰ ਤੋਂ ਬੇਨਤੀ ਕੀਤੀ ਹੈ, ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕਿ ਉਹ ਕੋਰੋਨਾ ਵਾਇਰਸ ਤੋਂ ਬਚਨ ਲਈ ਬਿਨਾਂ ਵਜਾ ਘਰ ਤੋਂ ਬਾਹਰ ਨਾ ਨਿਕਲਣ ਅਤੇ ਆਪਣਾ ਖਿਆਲ ਰੱਖਣ।