ਬਾਗਬਾਨੀ ਨਾਲ ਜੁੜੇ ਕਿਸਾਨ ਘਰ ਬੈਠੇ ਹੀ ਹੈਲਪਲਾਈਨ ਨੰਬਰਾਂ ਤੋ ਮਾਹਿਰਾਂ ਦੀ ਲੈ ਸਕਣਗੇ ਰਾਇ-ਸਹਾਇਕ ਡਾਇਰੈਕਟਰ ਬਾਗਬਾਨੀ
ਮੋਗਾ (ਮਿੰਟੂ ਖੁਰਮੀ)

ਜਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਕਰੋਨਾ ਵਾਈਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ੍ਹੇ ਅੰਦਰ ਕਰਫਿਊ ਲਗਾਇਆ ਗਿਆ ਹੈ। ਇਸ ਕਰਫਿਊ ਦੌਰਾਨ ਮੋਗਾ ਜ਼ਿਲ੍ਹੇ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਨੂੰ ਆਪਣੀ ਫਸਲ ਦੀ ਸਾਂਭ ਸੰਭਾਲ, ਖਾਦਾਂ, ਦਵਾਈਆਂ ਅਤੇ ਮੈਡੀਕਲ ਆਦਿ ਨਾਲ ਸਬੰਧਤ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਮੋਗਾ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੇੈਕਟਰ ਬਾਗਬਾਨੀ ਮੋਗਾ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀਆਂ ਹਦਾਇਤਾਂ ਅਨੁਸਾਰ ਕਰਫਿਊ ਦੌਰਾਨ ਕਿਸਾਨਾਂ ਦੀ ਮੱਦਦ ਕਰਨ ਵਾਸਤੇ ਇਸ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਦਕਾ ਬਾਗਬਾਨੀ ਨਾਲ ਜੁੜੇ ਕਿਸਾਨ ਹੁਣ ਫੋਨ ਤੇ ਹੀ ਉਨ੍ਹਾਂ ਅਧਿਕਾਰੀਆਂ ਦੀ ਰਾਇ ਲੈਣ ਦੇ ਨਾਲ ਨਾਲ ਬਾਗਬਾਨੀ ਵਿਭਾਗ ਵੱਲੋ ਦਿੱਤੀ ਜਾਂਦੀ ਹਰ ਤਰ੍ਹਾਂ ਦੀ ਸਹਾਇਤਾ ਵੀ ਲੈ ਸਕਣਗੇ।
ਉਨ੍ਹਾਂ ਦੱਸਿਆ ਜ਼ਿਲ੍ਹਾ ਮੋਗਾ ਲਈ ਬਤੌਰ ਸਹਾਇਕ ਡਾਇਰੈਕਟਰ ਬਾਗਬਾਨੀ ਉਨ੍ਹਾਂ ਦਾ ਆਪਣਾ ਨੰਬਰ 89681-07735 ਹੈ ਜੋ ਕਿ ਹਰ ਵੇਲੇ ਕਿਸਾਨਾਂ ਦੀ ਸੇਵਾ ਲਈ ਹਾਜਰ ਹੈ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਬਾਗਬਾਨੀ ਵਿਕਾਸ ਅਫ਼ਸਰ ਮਨੀਸ਼ ਨਰੂਲਾ ਦਾ ਨੰਬਰ 9464-0-35028, ਬਾਗਬਾਨੀ ਵਿਕਾਸ ਅਫ਼ਸਰ ਬੀੜ ਚੜਿੱਕ ਜਸਵੀਰ ਸਿੰਘ ਨੰਬਰ 908150-22524, ਬਾਗਬਾਨੀ ਵਿਕਾਸ ਅਫ਼ਸਰ (ਪੈਥੋਲੋਜੀ) ਬੀੜ ਚੜਿੱਕ ਗੁਰਪ੍ਰੀਤ ਸਿੰਘ ਦਾ ਨੰਬਰ 94176-92098 ਅਤੇ ਬਾਗਬਾਨੀ ਵਿਕਾਸ ਅਫ਼ਸਰ (ਐਟੋਮੋਲੋਜੀ) ਬੀੜ ਚੜਿੱਕ ਸ੍ਰੀਮਤੀ ਸ਼ੈਲੀ ਦਾ ਨੰਬਰ 96466-99244 ਹੈ ਜਿੰਨ੍ਹਾਂ ਵਿੱਚੋ ਕਿਸੇ ਵੀ ਮੋਬਾਇਲ ਨੰਬਰ ਤੇ ਕਿਸਾਨ ਸੰਪਰਕ ਕਰਕੇ ਹਰ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹਨ।