19.8 C
United Kingdom
Sunday, September 6, 2026

More

    ਆਰ ਐਸ ਐਸ ਦੇ ਸਿਖਾਂਦਰੂ ਵਰਕਰਾਂ ਨੂੰ ਸਰਹੱਦ ‘ਤੇ ਭੇਜੋ- ਸ਼੍ਰੋਮਣੀ ਅਕਾਲੀ ਦਲ (ਅ)

    ਮਹਿਲ ਕਲਾਂ,14 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਭਾਰਤ ਚੀਨ ਸਰਹੱਦ ‘ਤੇ ਲੱਦਾਖ ਵਿਖੇ ਚੀਨੀ ਫੌਜ ਵੱਲੋਂ 1962 ਵਿਚ 39.000ਸਕੇਅਰ  ਫੁੱਟ ਵਰਗ ਕਿਲੋਮੀਟਰ ਇਲਾਵਾ ਵਾਪਸ ਲੈਣ ਅਤੇ ਚੀਨੀ ਫੌਜ ਨਾਲ ਮੁਕਾਬਲਾ ਕਰਨ ਲਈ ਆਰ ਐਸ ਐਸ ਦੇ 56 ਇੰਚ ਛਾਤੀ ਵਾਲੇ ਸਿਖਾਂਦਰੂ ਮੈਬਰਾ ਨੂੰ ਮੁਕਾਬਲਾ ਕਰਨ ਲਈ ਸਹੱਰਦ ਤੇ ਭੇਜਣ ਲਈ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਦੀ ਅਗਵਾਈ ਚੋ ਇੱਕ ਮੰਗ ਪੱਤਰ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਦੇ ਨਾਮ ਦਾ ਮੰਗ ਪੱਤਰ ਥਾਣਾ ਸਿਟੀ ਦੇ ਐਸ ਐਚ ਓ  ਨੂੰ ਸੋਪਿਆ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੇ ਦੱਸਿਆ ਕਿ ਉਨ੍ਹਾਂ ਨੇ ਕੇਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਦਾਖ ਚੀਨ ਦੀ ਪੀ ਐਲ ਏ ਫੌਜ ਵੱਲੋਂ ਬੀਤੇ ਕੁਝ ਸਮਾਂ ਤੋਂ ਭਾਰਤ ਦੇ ਉਸ ਇਲਾਕੇ ਜਿਸ ਨੂੰ ਬਹੁਤ ਸਮਾਂ ਪਹਿਲੇ ਲਾਹੌਰ ਖਾਲਸਾ ਦਰਬਾਰ ਦੀਆ ਫੌਜ ਨੇ ਫਹਿਤ ਕਰਕੇ ਖਾਲਸਾ ਰਾਜ ਦੀਆਂ ਹੱਦਾਂ ਵਿਚ ਸਾਮਲ ਕੀਤਾ ਸੀ ਜਿਸ ਨੂੰ ਭਾਰਤ ਦੀਆ ਫੌਜਾ ਅਤੇ ਹੁਕਮਰਾਨਾਂ ਨੇ ਬਿਨਾਂ ਕਿਸੇ ਹਿੱਲ ਹੁੱਜਤ ਤੇ ਚੀਨ ਦੇ ਸਪੁਰਦ ਕਰ ਦਿੱਤਾ ਸੀ ਉਸ ਨੂੰ ਵਾਪਸ ਲੈਣ ਲਈ ਅਤੇ ਚੀਨ ਵੱਲੋਂ ਭਾਰਤ ਦੀਆਂ ਸਰਹੱਦਾਂ ਅੰਦਰ ਦਾਖਲ ਹੋਣ ਦੇ ਅਮਲ ਨੂੰ ਰੋਕਣ ਲਈ ਜੋ ਆਪ ਜੀ ਦੇ ਅਧੀਨ ਲੱਖਾ ਦੀ ਗਿਣਤੀ ਵਿੱਚ ਆਰ ਐਸ ਐਸ ਦੇ ਮੈਂਬਰਾਂ ਨੂੰ ਲੰਬੇ ਸਮੇਂ ਤੋਂ ਜੁੱਡੋ ਕਰਾਟੇ, ਲਾਠੀ ਚਲਾਉਣ ਅਤੇ ਹੋਰ ਹਥਿਆਰ ਚਲਾਉਣ ਲਈ ਟਰੇਨਿੰਗ ਦਿੱਤੀ ਜਾਂਦੀ ਆ ਰਹੀ ਹੈ ਜਥੇਦਾਰ ਮੰਡੇਰ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਸਰਹੱਦਾ ਦੀ ਰਾਖੀ ਲਈ ਬਾਡਰ ਤੇ ਭੇਜਿਆ ਜਾਵੇ ਤਾਂ ਜੋ ਉਹ ਆਪਣੀ 56ਇੰਚ ਛਾਤੀ ਦੀ ਗੱਲ ਕਰਦੇ ਆ ਰਹੇ ਹਨ ਉਨਾ ਨੂੰ ਦੇਸ ਦੀਆਂ ਸਰਹੱਦਾਂ ਦੀ ਰਾਖੀ ਲਈ ਜੰਗੇ ਮੈਦਾਨ ਅੰਦਰ ਆਉਣਾ ਚਾਹੀਦਾ ਹੈ ਉਨਾ ਨੇ ਕਿਹਾ ਕਿ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੋਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਪੰਜਾਬੀ ਅਤੇ ਸਿੱਖ ਕੌਮ ਹਰ ਤਰ੍ਹਾਂ ਦੀ ਜੰਗ ਵਿਰੁੱਧ ਹੈ ਯੂਥ ਵਿੰਗ ਦੇ ਕੌਮੀ ਆਗੂ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਅਤੇ ਸੰਬੰਧਿਤ ਹੁਕਮਰਾਨ ਆਪਣੇ ਸਿਖਾਂਦਰੂ ਵਰਕਰਾਂ ਨੂੰ ਲਖਾਦ ਭੇਜਣ ਦੇ ਹੁਕਮ ਕਰਨਗੇ ।ਮੈਦਾਨੇ ਜੰਗ ਵਿੱਚ ਆਪਣੇ ਜੋਹਰ ਵਿਖਾ ਕੇ ਖੋਹੇ ਇਲਾਕੇ ਨੂੰ ਵਾਪਸ ਲਿਆਉਣਗੇ।ਇਸ ਮੌਕੇ ਇਸਤਰੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਸੁਖਜੀਤ ਕੌਰ ਨੇ ਕਿਹਾ ਕਿ ਸਾਡੇ ਜੱਥੇਬੰਦੀ ਆਰ ਐਸ ਐਸ ਦੇ ਦੇ ਮੈਦਾਨ ਵਿਚ ਕੁੱਦਣ ਤੇ ਧੰਨਵਾਦੀ ਹੋਵਾਂਗੇ ਅਤੇ ਮੈਦਾਨ ਅੰਦਰ ਫੱਟੜ ਹੋਏ ਆਰ ਐਸ ਐਸ ਦੇ ਮੈਂਬਰਾਂ ਦੀ ਮੈਡੀਕਲ ਸਹਾਇਤਾ ਅਤੇ ਉਨ੍ਹਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਵੀ ਸਾਡੀ ਜੱਥੇਬੰਦੀ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਯੂਥ ਆਗੂ ਗੁਰਤੇਜ ਸਿੰਘ ਅਸਪਾਲ ਕਲਾਂ ਨੇ ਕਿਹਾ ਕਿ ਅਸੀਂ ਦੇਸ ਅੰਦਰ ਆਰ ਐਸ ਐਸ ਦੇ ਵਰਕਰ ਹੱਥਾ ਵਿਚ ਛੋਟੀਆ ਫੜ ਕੇ ਘੁੰਮਣ ਦੀ  ਥਾਂ ਚੀਨ ਦੇ ਬਾਡਰ ਤੇ ਜਾ ਕੇ ਫੋਜ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕੇਦਰ ਤੇ ਪੰਜਾਬ ਤੋਂ ਮੰਗ ਕੀਤੀ ਕਿ ਆਰ ਐਸ ਐਸ ਦੇ ਲਈ ਕੰਮ ਕਰਦੇ ਸੂਰੀ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਗੁਰੀ ਖੁਡੀ ਕਲਾ ਮੈਬਰ ਕੋਰ ਕਮੇਟੀ ਯੂਥ ਵਿੰਗ, ਸੁਖਚੈਨ ਸਿੰਘ ਸੰਘੇੜਾ ਜਿਲਾ ਮੀਤ ਪ੍ਰਧਾਨ ਯੂਥ ਵਿੰਗ, ਜਸਵੀਰ ਸਿੰਘ ਬਿੱਲਾ ਸੰਘੇੜਾ, ਜਸਪ੍ਰੀਤ ਸਿੰਘ ਜੱਸੀ ਧਨੋਲਾ ਪ੍ਰਧਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਲੱਬ ਧਨੋਲਾ, ਗੁਰਬਿੰਦਰ ਸਿੰਘ ਸੰਘੇੜਾ, ਮਹਿੰਦਰ ਕੌਰ, ਸੁਖਵਿੰਦਰ ਸਿੰਘ ਚੰਨਣਵਾਲ,ਡਾ ਕਰਮਜੀਤ ਸਿੰਘ ਕਰਮਗੜ, ਜਥੇਦਾਰ ਰੋਸਨ ਸਿੰਘ ਬਰਨਾਲਾ,ਸਰਪੰਚ ਬਲਵੰਤ ਸਿੰਘ ਜਲੂਰ,ਸੁਖਵਿੰਦਰ ਸਿੰਘ ਪੰਚ, ਕਰਨੈਲ ਸਿੰਘ ਰੰਗੀਆ, ਜਥੇਦਾਰ ਹਰੀ ਸਿੰਘ, ਜਥੇਦਾਰ ਬੱਗਾ ਸਿੰਘ ਅਸਪਾਲ ਖੁਰਦ, ਆਦਿ ਆਗੂ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!