ਅਸੀਂ ਕਿਸੇ ਦੇ ਕਦੇ ਹੋਏ ਨਹੀਂ
ਅਸੀਂ ਕਿਸੇ ਲਈ ਕਦੇ ਰੋਏ ਨਹੀਂ
ਅਸੀਂ ਸਭ ਦਾ ਚੰਗਾ ਕੀਤਾ
ਅਸੀਂ ਸਬਰ ਦਾ ਘੁੱਟ ਪੀਤਾ
ਅਸੀਂ ਲੋਕਾਂ ਵਾਂਗੂੰ ਬਦਨਾਮ ਨਹੀਂ ਕਰਦੇ
ਅਸੀਂ ਕਿਸੇ ਨਾਲ ਬਿਨਾਂ ਗੱਲੋਂ ਨਹੀਂ ਲੜਦੇ
ਤੇਰੇ ਜਿਹੇ ਅਸੀ ਕਾਫ਼ੀ ਦੇਖੇ
ਜਣੇ ਖਣੇ ਨੂੰ ਮੱਥੇ ਨਹੀਂ ਟੇਕੇ
ਅਸੀਂ ਰੱਬ ਦਾ ਦਿੱਤਾ ਖਾਂਦੇ ਹਾਂ
ਗੁਰੂ ਘਰ ਰੋਜ਼ ਜਾਂਦੇ ਹਾਂ
ਨਾਜ਼ ਲੋਕਾਂ ਦਾ ਵਿਸਵਾਸ਼ ਨਹੀਂ ਕੀਤਾ
ਕਿਸੇ ਨਾਲ ਬਕਵਾਸ਼ ਨਹੀਂ ਕੀਤਾ
ਨਾਜਮਾ ਖਾਤੂਨ ਨਾਜ਼
ਰੁੜ੍ਹੇ ਕੇ ਕਲਾਂ ਜ਼ਿਲ੍ਹਾ ਬਰਨਾਲਾ