3.5 C
United Kingdom
Sunday, March 8, 2026

More

    ਪ੍ਰਸਿੱਧ ਗਾਇਕ ਲੇਂਹਿੰਬਰ ਹੂਸੈਨਪੁਰੀ ਦਾ “ਮਣਕੇ 2” ਦਾ ਪੋਸਟਰ ਇਟਲੀ ਵਿੱਚ ਰਿਲੀਜ਼

    (ਪੰਜ ਦਰਿਆ ਬਿਊਰੋ)

    ਪੰਜਾਬ ਦੇ ਪ੍ਰਸਿੱਧ ਕਲਾਕਾਰ ਲੇੰਹਿੰਬਰ ਹੂਸੈਨਪੁਰੀ ਜਿਹਨਾਂ ਦੇ ਹੁਣ ਤੱਕ ਬਹੁਤ ਸਾਰੇ ਹਿੱਟ ਪੰਜਾਬੀ ਗੀਤ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਛਾਏ ਹੋਏ ਹਨ। ਉਹਨਾਂ ਦੇ 2006 ਵਿੱਚ ਅਾਏ ਗੀਤ ਮਣਕੇ ਦਾ ਅਗਲਾ ਅਡੀਸ਼ਨ “ਮਣਕੇ 2” ਜੁਲਾਈ 15 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋ ਰਿਹਾ ਹੈ। ਜਿਸ ਦਾ ਪੋਸਟਰ ਅੱਜ ਬਰੇਸ਼ੀਆ ਦੇ ਸ਼ਹਿਰ ਉਰਜੀਨੌਵੀ ਵਿਖੇ ਮੁੱਖ ਪ੍ਰਮੋਟਰ ਸੰਦੀਪ ਸਿੰਘ ਗਿੱਲ ਦੇ ਪ੍ਰਬੰਧਾਂ ਹੇਠ ਜਾਰੀ ਕੀਤਾ ਗਿਆ। ਇਸ ਮੌਕੇ ਤੇ ਇਟਲੀ ਦੇ ਪ੍ਰਸਿੱਧ ਸ਼ੌਂਕੀ ਮੇਲਾ ਦੀ ਪ੍ਰਬੰਧਕ ਕਮੇਟੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਇਟਲੀ ਅਤੇ ਸਾਹਿਤ ਸੁਰ ਸੰਗਮ ਸਭਾ ਦੇ ਅਹੁਦੇਦਾਰਾਂ ਨੇ ਗਰਮ ਜੋਸ਼ੀ ਨਾਲ ਭਾਗ ਲਿਆ। ਵਰਣਨਯੋਗ ਹੈ ਕਿ ਲੇਂਹਿੰਬਰ ਹੂਸੈਨਪੁਰੀ ਦੇ ਗੀਤ ਨੂੰ ਵਾਈਟਹਿੱਲ ਕੰਪਨੀ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਅਵਸਰ ‘ਤੇ ਜਸਵੀਰ ਖਾਨ ਚੈੜੀਆਂ, ਅਨਿਲ ਕੁਮਾਰ ਸ਼ਰਮਾ, ਪੱਤਰਕਾਰ ਬਲਦੇਵ ਸਿੰਘ ਬੂਰੇਜੱਟਾਂ, ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਬਿੱਟੂ ਸਹੋਤਾ, ਹੈਪੀ ਸਿੰਘ, ਮਾਡਲ ਜੱਫਰਪੁਰੀਆ ਮੰਗਾ, ਭੁਪਿੰਦਰ ਬੈਂਸ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!