ਮਹਿਲ ਕਲਾਂ 13 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਪੰਜਾਬ ਸਰਕਾਰ ਵੱਲੋਂ ਬਰਸਾਤ ਦੇ ਮੱਦੇਨਜ਼ਰ ਜਿੱਥੇ ਰਾਜ ਅੰਦਰ ਡਰੇਨਾਂ ਦੀ ਸਫਾਈ ਕਰਵਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ।ਉੱਥੇ ਕੁਝ ਅਜਿਹੀਆਂ ਡਰੇਨਾਂ ਵੀ ਹਨ ਜਿਨ੍ਹਾਂ ਦੀ ਸਫਾਈ ਨਾ ਹੋਣ ਕਾਰਨ ਡਰੇਨਾ ਵਿੱਚ ਗਾਜਰ ਬੂਟੀ ਘਾਹ ਅਤੇ ਝਾੜ ਫੂਸ ਇਕੱਠਾ ਹੋਣ ਕਰਕੇ ਪਾਣੀ ਦਾ ਵਹਾਅ ਅੱਗੇ ਨਾ ਨਿਕਲਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਡਰੇਨਾ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਜਾ ਰਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ ।ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਛਾਪਾ ,ਕੁਰੜ ਪੰਡੋਰੀ ,ਮਹਿਲ ਖ਼ੁਰਦ ,ਸਹੌਰ ਸਹਿਜੜਾ ਅਤੇ ਰਾਏਸਰ ਵਿਚਕਾਰ ਦੀ ਲੰਘਦੀ ਕੁਰੜ੍ ਡਰੇਨ ਦੀ ਸਫਾਈ ਨਾ ਹੋਣ ਕਰਕੇ ਰੋਹ ਚ ਆਏ ਕਿਸਾਨਾਂ ਵੱਲੋਂ ਪਿੰਡ ਸਹਿਜੜਾ ਵਿਖੇ ਡਰੇਨ ਉੱਪਰ ਕਿਸਾਨ ਗੁਰਚਰਨ ਸਿੰਘ ਸਹਿਜੜਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਸਰਕਾਰ ਤੇ ਮਹਿਕਮੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਕੁਰੜ ਡਰੇਨ ਦੀ ਸਫਾਈ ਤੁਰੰਤ ਕਰਵਾਉਣ ਦੀ ਕੀਤੀ ਮੰਗ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਗਗਨਦੀਪ ਸਿੰਘ ਬਾਜਵਾ ਸਹਿਜੜਾ ਪਿੰਡ ਇਕਾਈ ਪ੍ਰਧਾਨ ਮੱਘਰ ਸਿੰਘ ਧਾਲੀਵਾਲ ਸਹਿਜੜਾ ,ਗੁਰਚਰਨ ਸਿੰਘ ਬਾਜਵਾ, ਭੋਲਾ ਸਿੰਘ ,ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ,ਕੁਲਵੰਤ ਸਿੰਘ ,ਜਸਵੀਰ ਸਿੰਘ ,ਗੁਰਿੰਦਰ ਸਿੰਘ ਨੇ ਕਿਹਾ ਕਿ ਕੁਰੜ੍ ਡਰੇਨ ਦੀ ਸਫਾਈ ਨਾ ਹੋਣ ਕਾਰਨ ਉੱਗਿਆ ਗਾਜਰ ਬੂਟੀ ਘਾਹ ਅਤੇ ਇਕੱਠਾ ਹੋਇਆ ਝਾੜ ਫੂਸ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਵਹਾਅ ਨੂੰ ਅੱਗੇ ਨਾ ਨਿਕਲ ਨਾ ਦੇਣ ਕਰਕੇ ਪਿੱਛੋ ਡਰੇਨ ਵਿੱਚ ਆ ਰਹੇ ਬਰਸਾਤਾਂ ਦੇ ਪਾਣੀ ਨਾਲ ਡਰੇਨ ਦਾ ਪਾਣੀ ਓਵਰ ਲੋਡ ਹੋਣ ਕਰਕੇ ਹਰ ਸਾਲ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵਿੱਚ ਪੈਣ ਕਰਕੇ ਫ਼ਸਲਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਡਰੇਨ ਦੀ ਸਫ਼ਾਈ ਕਰਵਾਉਣ ਲਈ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਅਤੇ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਉਨ੍ਹਾਂ ਸਾਨੂੰ ਅੱਗੋਂ ਜੁਆਬ ਦਿੱਤਾ ਜਾ ਰਿਹਾ ਕਿ ਸਰਕਾਰ ਵੱਲੋਂ ਸਫ਼ਾਈ ਸਬੰਧੀ ਕੋਈ ਫੰਡ ਨਹੀਂ ਜਾਰੀ ਕੀਤਾ ਗਿਆ ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਦਾ ਪਾਣੀ ਵੱਖ ਵੱਖ ਪਿੰਡਾਂ ਦਾ ਡਰੇਨ ਵਿੱਚ ਆਉਣ ਕਾਰਨ ਪਾਣੀ ਦਾ ਵਹਾਅ ਡਰੇਨ ਵਿੱਚ ਚੜ੍ਹਨ ਕਰਕੇ ਓਵਰ ਫਲੋ ਹੋਣ ਕਾਰਨ ਡਰੇਨ ਨਾਲ ਲੱਗਦੀਆਂ ਕਿਸਾਨਾਂ ਦੀਆਂ ਫਸਲਾਂ ਨੂੰ ਖ਼ਤਰਾ ਬਣਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਪਾਣੀ ਨਾਲ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਕਪਾਹ ਨਰਮਾ ਅਤੇ ਹੋਰ ਫਸਲਾਂ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਪ੍ਰਭਾਵਿਤ ਹੋ ਜਾਂਦੇ ਹਨ ਉਕਤ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਕੁਰੜ੍ ਡਰੇਨ ਦੀ ਸਫ਼ਾਈ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਤੋਂ ਪਹੁੰਚਾਇਆ ਜਾਵੇ ਉਧਰ ਦੂਜੇ ਪਾਸੇ ਡਰੇਨ ਵਿਭਾਗ ਦੇ ਜੇਈ ਹਰਦੀਪ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੁਰੜ੍ ਡਰੇਨ ਦੀ ਸਫ਼ਾਈ ਕਰਵਾਉਣ ਲਈ ਕੋਈ ਫੰਡ ਨਾ ਜਾਰੀ ਕੀਤੇ ਜਾਣ ਕਾਰਨ ਇਹ ਸਮੱਸਿਆ ਆਈ ਹੋਈ ਹੈ ।ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਡਰੇਨ ਦੀ ਸਫਾਈ ਕਰਵਾਉਣ ਸਬੰਧੀ ਫੰਡ ਜਾਰੀ ਕਰਨ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ ।ਉਨ੍ਹਾਂ ਕਿਹਾ ਕਿ ਵੱਲੋਂ ਫੇਰ ਵੀ ਨਰੇਗਾ ਸਕੀਮ ਤਹਿਤ ਡਰੇਨ ਦੀ ਸਫ਼ਾਈ ਕਰਵਾਈ ਜਾ ਰਹੀ ਹੈ ।ਪਰ ਹੁਣ ਤੱਕ 40 ਫੀਸਦੀ ਦੇ ਕਰੀਬ ਨਰੇਗਾ ਸਕੀਮ ਤਹਿਤ ਡਰੇਨ ਦੀ ਸਫਾਈ ਹੋ ਚੁੱਕੀ ਹੈ।