15.3 C
United Kingdom
Sunday, June 7, 2026

More

    ਪਿੰਡ ਸਹਿਜੜ੍ਹਾ ‘ਚ ਵਿਕਾਸ ਕਾਰਜ਼ਾਂ ਦੀ ਖੁੱਲ੍ਹੀ ਪੋਲ

    ਗਲੀਆਂ ਨੇ ਧਾਰਿਆ ਛੱਪੜ ਦਾ ਰੂਪ

    ਬਾਬਾ ਫਰੀਦ ਸਪੋਰਟਸ ਕਲੱਬ ਸਹਿਜੜ੍ਹਾ ਦੇ ਆਗੂਆਂ ਨੇ ਗਲੀਆਂ ਪੱਕੀਆ ਕਰਨ ਦੀ ਮੰਗ                                      ਮਹਿਲ ਕਲਾਂ 13ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਇਥੋ ਨੇੜਲੇ ਪਿੰਡ ਸਹਿਜੜ੍ਹਾ ਵਿਖੇ ਮੀਂਹ ਪੈਣ ਕਾਰਨ ਪਾਣੀ ਪਿੰਡ ਦੀਆਂ ਨੀਵੀਆਂ ਹੋ ਚੁੱਕੀਆਂ ਗਲੀਆਂ ਨਾਲੀਆਂ ਵਿੱਚ ਭਰ ਜਾਣ ਕਰਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ ਜਿੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਮੀਂਹ ਦਾ ਪਾਣੀ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਿਹਾ ਹੈ ਇਸ ਮੌਕੇ ਬਾਬਾ ਫਰੀਦ ਸਪੋਰਟਸ ਕਲੱਬ ਸਹਿਜੜ੍ਹਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ,ਪਿਰਥੀ ਸਿੰਘ,ਪਰਗਟ ਸਿੰਘ ਧਾਲੀਵਾਲ,ਭਰਥੀ ਸਿੰਘ, ਲਛਮਣ ਸਿੰਘ ਧਾਲੀਵਾਲ ਅਤੇ ਪਰਮਜੀਤ ਸਿੰਘ ਭੁੱਟੋ ਧਾਲੀਵਾਲ ਨੇ ਕਿਹਾ ਕਿ ਪਿੰਡ ਦੀ ਇਸ ਗਲੀ ਨੂੰ ਅੱਜ ਤੋਂ ਸੋਲਾਂ ਸਾਲ ਪਹਿਲਾਂ ਬਣਾਇਆ ਗਿਆ ਸੀ ਪਰ ਗਲੀ ਦਾ ਪੱਧਰ ਨੀਵਾਂ ਹੋਣ ਕਰਕੇ ਜਦੋਂ ਮੀਂਹ ਪੈਂਦਾ ਹੈ ਤਾਂ ਮੀਂਹ ਦਾ ਪਾਣੀ ਨੀਵੀਆਂ ਹੋ ਚੁੱਕੀਆਂ ਗਲੀਆਂ ਨਾਲੀਆਂ ਵਿੱਚ ਭਰ ਜਾਣ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ  ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਪਿੰਡਾਂ ਵਿੱਚ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਪਿੰਡ ਸਹਿਜੜਾ ਵਿਖੇ ਨੀਵੀਆਂ ਹੋ ਚੁੱਕੀਆਂ ਗਲੀਆਂ ਨਾਲੀਆਂ ਵਿੱਚ ਬਰਸਾਤ ਦਾ ਪਾਣੀ ਭਰ ਜਾਣ ਕਰਕੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ ਉਨ੍ਹਾਂ ਕਿਹਾ ਕਿ ਗਲੀਆਂ ਅਤੇ ਨਾਲੀਆਂ ਵਿੱਚ ਭਰਿਆ ਗੰਦਾ ਪਾਣੀ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ ਅਤੇ ਇਸ ਪਾਣੀ ਨਾਲ ਘਰਾਂ ਨੂੰ ਨੁਕਸਾਨ ਹੋ ਸਕਦਾ ਹੈ ਬਾਬਾ ਫਰੀਦ ਸਪੋਰਟਸ ਕਲੱਬ ਸਹਿਜੜ੍ਹਾ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਸੋਂ ਮੰਗ ਕੀਤੀ ਕਿ ਇਸ ਗਲੀ ਤਕਰੀਬਨ 14 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਨਾ ਨੇ ਮੰਗ ਕੀਤੀ ਕਿ ਇਸ ਗਲੀ ਨੂੰ ਫੌਰੀ ਉੱਚਾ ਕਰਕੇ ਇੰਟਰਲਾਕ ਟਾਈਲਾਂ ਪਾਈਆ ਜਾਣ, ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਨੀਵੀਂ ਹੋ ਚੁੱਕੀਆਂ ਗਲੀਆਂ ਨਾਲੀਆਂ ਨੂੰ ਉੱਚਾ ਕਰਕੇ ਬਣਾਇਆ ਨਾ ਗਿਆ ਤਾਂ ਪਿੰਡ ਵਾਸੀਆਂ ਅਤੇ ਜੱਥੇਬੰਦੀਆਂ ਨੂੰ ਨਾਲ ਲੈ ਕੇ ਬੀ.ਡੀ. ਪੀ. ਓ ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕੀਤਾ ਜਾਵੇਗਾ। ਉਦੋਂ ਦੂਜੇ ਪਾਸੇ ਸਰਪੰਚ ਸੁਖਦੇਵ ਸਿੰਘ ਸਹਿਜੜਾ ਨੇ ਸੰਪਰਕ ਕਰਨ ਨੇ ਕਿਹਾ ਕਿ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਇਸ ਗਲੀ ਦੀ ਮਿਣਤੀ ਕੀਤੀ ਜਾ ਚੁੱਕੀ ਹੈ। ਪਰ ਛੇਤੀ ਹੀ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਇਸ ਗਲੀ ਨੂੰ ਬਣਾਇਆ ਜਾਵੇਗਾ। ਅਤੇ ਪਿੰਡ ਵਾਸੀਆਂ ਦੀ ਮੁਸ਼ਕਲ ਨੂੰ ਹੱਲ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!