18.1 C
United Kingdom
Friday, June 19, 2026

More

    ਆਰ.ਸੇਟੀ ਵੱਲੋਂ ਕੋਵਿਡ-19 ਕਾਰਨ ਬੰਦ ਕੋਰਸ ਮੁੜ ਸ਼ੁਰੂ ਕਰਨ ਦਾ ਫ਼ੈਸਲਾ

    ਅਸ਼ੋਕ ਵਰਮਾ
    ਬਠਿੰਡਾ, 13 ਜੁਲਾਈ : ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਚੇਅਰਮੈਨ ਐੱਸ.ਬੀ.ਆਈ. ਆਰ ਸੈਟੀ ਪਰਮਵੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਦੌਰਾਨ ਵਿੱਤੀ ਸਾਲ 2019-20 ਦੀ ਸਲਾਨਾ ਕਾਰਜਕਾਰੀ ਰਿਪੋਰਟ ਵੀ ਜਾਰੀ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ਮਿਸ਼ਨ ਫ਼ਤਿਹ ਦੇ ਤਹਿਤ ਕੋਵਿਡ-19 ਕਾਰਨ ਬੰਦ ਪਏ ਕੋਰਸਾਂ ਨੂੰ ਆਰ.ਸੇਟੀ ਵਲੋਂ ਮੁੜ ਤੋਂ ਚਾਲੂ ਕਰਨ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ।
    ਇਸ ਮੌਕੇ ਚੇਅਰਮੈਨ ਸ਼੍ਰੀ ਪਰਮਵੀਰ ਸਿੰਘ ਵਲੋਂ ਡਾਇਰੈਕਟਰ ਆਰ.ਸੈਟੀ ਸ਼੍ਰੀ ਸੁਰਿੰਦਰ ਸਿੰਘ ਢੱਲਾ ਨਾਲ ਕੋਵਿਡ-19 ਕਾਰਨ ਬੰਦ ਹੋਏ ਸਿਖਲਾਈ ਕੋਰਸਾਂ ਨੂੰ ਮੁੜ ਸ਼ੁਰੂ ਕਰਨ ਬਾਰੇ ਵਿਚਾਰ-ਵਟਾਦਰਾਂ ਕੀਤਾ ਗਿਆ। ਇਸ ਮੌਕੇ ਐੱਸ.ਬੀ.ਆਈ. ਲੀਡ ਬੈਂਕ ਪ੍ਰੰਬਧਕ ਸ਼੍ਰੀ ਜੈ ਸ਼ੰਕਰ ਸ਼ਰਮਾ ਵੀ ਮੌਜੂਦ ਸਨ।
    ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਚੇਅਰਮੈਨ ਸ਼੍ਰੀ ਪਰਮਵੀਰ ਸਿੰਘ ਨੂੰ ਲੀਡ ਬੈਂਕ ਪ੍ਰੰਬਧਕ ਸ਼੍ਰੀ ਸ਼ਰਮਾ ਵੱਲੋਂ ਆਰ ਸੈੱਟੀ ਵਲੋਂ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਤਰਾਂ ਦੀ ਸਹਾਇਤਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!