
ਅਸ਼ੋਕ ਵਰਮਾ
ਬਠਿੰਡਾ,12ਜੁਲਾਈ। ਅੱਜ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਹਲਕਾ ਬਠਿੰਡਾ ਦਿਹਾਤੀ ਦੀ ਅਗਵਾਈ ਵਿੱਚ ਹਲਕੇ ਦੇ ਪਿੰਡ ਝੁੰਬਾ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਕੁਲਵਿੰਦਰ ਕੌਰ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਬੋਲਦਿਆਂ ਕਿਹਾ ਕਿ ਜਿਸ ਤਰਾਂ ਹਰ ਰੋਜ਼ ਪੜੇ-ਲਿਖੇ ਨੌਜਵਾਨ ਲੜਕੇ – ਲੜਕੀਆਂ ਪਾਰਟੀ ਨਾਲ ਜੁੜ ਰਹੇ ਹਨ ਤਾਂ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇਗੀ। ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੌਜਵਾਨਾਂ ਦੀ ਪਸੰਦੀ ਬਣ ਚੁੱਕੀ ਹੈ। ਅੱਜ ਹੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਬੀੜ ਬਹਿਮਣ ਵਿਖੇ ਪਾਰਟੀ ਦੇ ਵਰਕਰ ਗੁਰਸੇਵਕ ਸਿੰਘ ਦੇ ਪਿਤਾ ਹਮੀਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ । ਉਨਾਂ ਇਸ ਮੌਕੇ ਹਮੀਰ ਸਿੰਘ ਦੀ ਯਾਦ ’ਚ ਲਾਏ ਪਿੰਡ ਯੁਵਕ ਸੇਵਾਵਾਂ ਕਲੱਬ ਅਤੇ ਯੰਗ ਬਲੱਡ ਕਲੱਬ ਬਠਿੰਡਾ ਦੇ ਸਹਿਯੋਗ ਨਾਲ ਲਾਏ ਬਲੱਡ ਕੈਂਪ ’ਚ ਖੂਨ ਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ – ਨਾਲ ਪੌਦੇ ਵੀ ਤਕਸੀਮ ਕੀਤੇ । ਇਸ ਮੌਕੇ ਉਨਾਂ ਨਾਲ ਚਰਨਜੀਤ ਸਿੰਘ ਪ੍ਰਧਾਨ ਬਠਿੰਡਾ ਦਿਹਾਤੀ, ਸੰਦੀਪ ਧਾਲੀਵਾਲ ਯੂਥ ਮੀਤ ਪ੍ਰਧਾਨ ਜ਼ਿਲਾ ਬਠਿੰਡਾ, ਕਲੱਬ ਪ੍ਰਧਾਨ ਮਲਕੀਤ ਸਿੰਘ, ਅਮਿ੍ਰਤਪਾਲ ਸਿੰਘ, ਭੁਪਿੰਦਰ ਸਿੰਘ, ਗੁਰਸੇਵਕ ਸਿੰਘ, ਅਤੇ ਵਲੰਟੀਅਰ ਹਾਜ਼ਰ ਸਨ