14.8 C
United Kingdom
Monday, June 22, 2026

More

    ਪੰੰਚਾਇਤ ਮੰਤਰੀ ਦੇ ਹਲਕੇ ਕਾਦੀਆਂ ’ਚ 11 ਜੁਲਾਈ ਨੂੰ ਹੱਲਾ ਬੋਲ ਰੈਲੀ ਕਰਨ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ,9ਜੁਲਾਈ ।  ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ 14 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਰੂਰਲ ਫਾਰਮੇਸੀ ਅਫਸਰਾਂ ਨੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਚੱਲ ਰਹੇ ਧਰਨੇ ਦੇ  ਅੱਜ 21 ਵੇਂ ਦਿਨ ਪੰੰਚਾਇਤ ਮੰਤਰੀ ਦੇ ਹਲਕੇ ਕਾਦੀਆਂ ’ਚ 11 ਜੁਲਾਈ ਨੂੰ ਹੱਲਾ ਬੋਲ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਜੱਥੇਬੰਦੀ ਵੱਲੋਂ ਲਏ ਇਸ ਫੈਸਲੇ ਨਾਲ ਯੂਨੀਅਨ ਅਤੇ ਸੰਘਰਸ਼ਕਾਰੀਆਂ ਵਿਚਕਾਰ ਟਕਰਾਅ ਤਿੱਖਾ ਹੋ ਗਿਆ ਹੈ।  ਇਸ ਤੋਂ ਪਹਿਲਾਂ ਇਹ ਲੋਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਦੇ ਦਫਤਰ ਤੇ ਧਾਵਾ ਬੋਲਕੇ ਆਪਣੀ ਰਣਨੀਤ ਤੋਂ ਜਾਣੂੰ ਕਰਵਾ ਚੁੱਕੇ ਹਨ। ਓਧਰ ਅੱਜ ਜ਼ਿਲਾ ਪ੍ਰੀਸ਼ਦ ਦਫਤਰ ਬਠਿੰਡਾ ਵਿਖੇ   ਇਕੱਤਰ ਹੋਏ  ਫਾਰਮਾਸਿਸਟਾਂ ਨੇ ਪੰਚਾਇਤ ਮੰਤਰੀ ਅਤੇ ਵਿੱਤ ਮੰਤਰੀ  ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਜਤਾਇਆ ਅਤੇ ਆਖਿਆ ਕਿ ਹੁਣ ਲੜਾਈ ਆਰ ਪਾਰ ਦੀ ਹੋ ਗਈ ਹੈ ਇਸ ਲਈ ਬਿਨਾਂ ਪ੍ਰਾਪਤੀ ਤੋਂ ਪਿੱਛੇ ਨਹੀਂ ਹਟਿਆ ਜਾਏਗਾ।
                                         ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਸੁਨੀਲ ਗਰਗ ਨੇ ਕਿਹਾ ਪੰਜਾਬ ਅਣਸੁਣਿਆ ਕੀਤੇ ਜਾਣ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਕੇ ਫਿਰੋਜ਼ਪੁਰ ਦੇ ਫਾਰਮਾਸਿਸਟ ਰਵੀ ਕੁਮਾਰ ਨੇ ਜਹਿਰੀਲੀ ਦਵਾਈ ਪੀਕੇ ਖੁਦਕਸ਼ੀ ਕਰਨ ਦੀ ਕੋਸ਼ਿਸ ਕੀਤੀ ਹੈ ਜਿਸ ਲਈ ਪੰਜਾਬ ਸਰਕਾਰ  ਜਿੰਮੇਵਾਰ ਹੈ। ਉਨਾਂ ਆਖਿਆ ਕਿ ਇਸ ਘਟਨਾਕ ਤੋਂ ਬਾਅਦ ਪੰਜਾਬ ਦੇ ਸਮੂਹ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮਾਂ ਵਿਚ ਗੁੱਸੇ ਦੀ ਅੱਗ ਹੋਰ ਵੀ ਭੜਕ ਗਈ ਹੈ । ਆਗੂਆਂ ਕਿਹਾ ਕੇ ਹੁਣ ਲੜਾਈ ਤਹਿਤ ਜਥੇਬੰਦੀ ਵੱਲੋਂ 11 ਜੁਲਾਈ ਦਿਨ ਸ਼ਨੀਵਾਰ ਨੂੰ  ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆਂ ਵਿਖੇ ਹੱਲਾ ਬੋਲ ਰੈਲੀ ਕੀਤੀ ਜਾਵੇਗੀ।  ਧਰਨਾਕਾਰੀਆਂ ਨੇ ਦੋਸ਼ ਲਾਇਆ ਹੈ ਸਰਕਾਰ ਉਹਨਾਂ ਨੂੰ ਪਿਛਲੇ 21 ਦਿਨਾਂ ਤੋਂ  ਅਣਸੁਣਿਆ ਕਰਕੇ ਫਾਰਮਾਸਿਸਟ ਵਿਰੋਧੀ ਰਵਈਆ ਆਪਣਾ ਰਹੀ ਹੈ ਅਤੇ ਪੰਚਾਇਤ ਮੰਤਰੀ ਲਗਾਤਾਰ ਲਾਰੇ ਲਾ ਰਹੇ ਹਨ।   ਉਨਾਂ ਕਿਹਾ ਕਿ ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿੱਦਿਅਕ ਯੋਗਤਾ ਪੂਰੀ ਕਰਦੇ ਹਨ ਅਤੇ ਇਸ ਨਾਲ ਕੋਈ ਵਿੱਤੀ ਬੋਝ ਵੀ ਨਹੀਂ ਪੈਂਦਾ ਹੈ।
                                     ਦੱਸਣਯੋਗ ਹੈ ਕਿ ਸਾਲ 2006 ਦੌਰਾਨ ਕੈਪਟਨ ਸਰਕਾਰ ਦੁਆਰਾ ਹੀ ਪੇਂਡੂ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਠੇਕੇ ਤੇ ਨਿਯੁਕਤ ਕੀਤਾ ਗਿਆ ਸੀ ਪਰ 14 ਸਾਲ ਬੀਤ ਜਾਣ ਅੱਜ ਵੀ ਫਾਰਮਾਸਿਸਟਾਂ ਨੂੰ ਰੈਗੂਲਰ ਨਹੀਂ ਕੀਤਾ ਜਾਂ ਰਿਹਾ।  ਹੜਤਾਲ ਤੇ ਚੱਲ ਰਹੇ ਫਾਰਮਾਸਿਸਟਾਂ ਨੇ  ਪੰਜਾਬ ਭਰ ਚ ਪ੍ਰਭਾਵਿਤ ਹੋ ਰਹੀਆਂ ਸਿਹਤ ਸੇਵਾਵਾਂ ਲਈ ਪੰਚਾਇਤ ਮੰਤਰੀ ਅਤੇ ਸਿਹਤ ਮੰਤਰੀ ਨੂੰ ਸਿੱਧੇ ਤੌਰ ਜਿੰਮੇਵਾਰ ਦੱਸਿਆ ਸਰਕਾਰ ਨੂੰ ਇਸ ਪੈਨਡੇਮਿਕ ਮਹਾਮਾਰੀ ਹਾਲਤਾਂ ਨੂੰ ਦੇਖਦੇ ਹੋਏ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਤੁਰੰਤ ਪੱਕੇ ਕਰਨ ਦਾ  ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਸੁਰੱਖਿਅਤ ਭਵਿੱਖ ਨੂੰ ਦੇਖਦੇ ਹੋਏ ਫਾਰਮਾਸਿਸਟ ਪਹਿਲਾਂ ਦੀ ਤਰਾਂ ਤਨਦੇਹੀ ਨਾਲ ਇਸ ਮਹਾਂਮਾਰੀ ਨਾਲ ਲੜ ਸਕਣ। ਅੱਜ ਧਰਨੇ ਵਿਚ ਜਗਮੋਹਨ ਸ਼ਰਮਾ ,ਪ੍ਰਵੀਨ ਕੁਮਾਰ ,ਰਜਿੰਦਰ ਕੁਮਾਰ, ਭੁਪਿੰਦਰ ਸਿੰਘ, ਰਾਜ ਰਾਣੀ, ਨੀਲਮ ਸ਼ਰਮਾ ,ਲਤਾ ਰਾਣੀ ,ਮਲਕੀਤ ਸਿੰਘ, ਨਿਰਮਲ ਸਿੰਘ, ਸਾਹਿਲ ਗਰਗ, ਧਰਮਿੰਦਰ ਸਿੰਘ ਅਤੇ ਦਰਜਾ ਚਾਰ ਆਗੂ ਰਣਜੀਤ ਕੁਮਾਰ ਹਾਜਿਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!