ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਵਿੱਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅੱਜ 854 ਦੇ ਵਾਧੇ ਨਾਲ 6227 ਹੋ ਗਈ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ 621 ਮੌਤਾਂ ਹੋਈਆਂ ਤਾਂ ਸੋਮਵਾਰ ਨੂੰ ਇਹ ਗਿਣਤੀ ਘਟ ਕੇ 439 ਹੋ ਗਈ ਸੀ। ਚਾਰੇ ਪਾਸੇ ਸੁੱਖ ਦਾ ਸਾਹ ਆਇਆ ਸੀ ਕਿ ਸ਼ਾਇਦ ਅੰਕੜੇ ਘਟਣੇ ਸ਼ੁਰੂ ਹੋ ਗਏ ਹਨ। ਪਰ ਅੱਜ (ਮੰਗਲਵਾਰ) ਨੂੰ ਸੋਮਵਾਰ ਦੇ ਮੁਕਾਬਲੇ ਲਗਭਗ ਦੁੱਗਣੀਆਂ ਮੌਤਾਂ ਨੇ ਫਿਰ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਕੋਰੋਨਾਵਾਇਰਸ ਦੇ ਬਰਤਾਨੀਆ ਵਿੱਚ ਪੈਰ ਪਾਉਣ ਬਾਅਦ ਪਹਿਲੇ 17 ਦਿਨਾਂ ‘ਚ ਸਿਰਫ 200 ਮੌਤਾਂ ਹੋਈਆਂ ਸਨ। ਪਰ ਉਸਤੋਂ ਬਾਅਦ ਵਾਲੇ 17 ਦਿਨਾਂ ‘ਚ ਇਹ ਅੰਕੜਾ 6000 ਤੋਂ ਪਾਰ ਹੋ ਗਿਆ ਹੈ। ਅੱਜ ਇੰਗਲੈਂਡ ਵਿੱਚ ਹੋਰ 758 ਮੌਤਾਂ, ਸਕਾਟਲੈਂਡ ਵਿੱਚ 74 ਮੌਤਾਂ, ਵੇਲਜ਼ ਵਿੱਚ 19 ਮੌਤਾਂ ਤੇ ਉੱਤਰੀ ਆਇਰਲੈਂਡ ‘ਚ 3 ਹੋਰ ਮੌਤਾਂ ਦਾ ਵਾਧਾ ਹੋਇਆ ਹੈ। ਹੁਣ ਤੱਕ ਇੰਗਲੈਂਡ ਵਿੱਚ 5373 ਮੌਤਾਂ (51608 ਪੌਜੇਟਿਵ ਕੇਸ), ਸਕਾਟਲੈਂਡ ਵਿੱਚ ਕੁੱਲ ਮੌਤਾਂ 296 (4229 ਪੌਜੇਟਿਵ ਕੇਸ), ਉੱਤਰੀ ਆਇਰਲੈਂਡ ਵਿੱਚ ਕੁੱਲ ਮੌਤਾਂ 73 (1255 ਪੌਜੇਟਿਵ ਕੇਸ) ਤੇ ਵੇਲਜ਼ ਵਿੱਚ ਕੁੱਲ ਮੌਤਾਂ 212 (3790 ਪੌਜੇਟਿਵ ਕੇਸ) ਹੋ ਚੁੱਕੀਆਂ ਹਨ।