13.1 C
United Kingdom
Sunday, September 6, 2026

More

    ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਨੂੰ ਸਮਰਪਿਤ ਆਨਲਾਈਨ ਸਭਿਆਚਾਰਕ ਮੁਕਾਬਲੇ ਜਾਰੀ

    ਮਲੇਰਕੋਟਲਾ, 8 ਜੁਲਾਈ (ਪੰਜ ਦਰਿਆ ਬਿਊਰੋ)-
    ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਤਹਿਤ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗ ਨਾਲ ਸਬੰਧਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲ੍ਹ ਸੰਗਰੂਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਲਕੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਓਮ ਪ੍ਰਕਾਸ਼ ਸੇਤੀਆ ਦੇ ਸਹਿਯੋਗ ਅਗਵਾਈ ਹੇਠ ਸੁਖਵਿੰਦਰ ਕੌਰ ਸਿੱਧੂ ਨੋਡਲ ਅਫ਼ਸਰ ਸੰਗਰੂਰ (ਸੱਭਿਆਚਾਰਕ ਗਤੀਵਿਧੀਆਂ) ਵੱਲੋਂ ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਰੂਪ ਵਿੱਚ ਕਰਵਾਉਣ ਲਈ ਵੱਖ-ਵੱਖ ਬਲਾਕਾਂ ਤੋਂ ਬਲਾਕ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।
    ਬਲਾਕ ਕੋਆਰਡੀਨੇਟਰ ਮਲੇਰਕੋਟਲਾ-2 ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਸਕੂਲ ਪੱਧਰ ਤੋਂ ਸ਼ੂਰੂ ਹੋ ਕੇ ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਤੱਕ ਕਰਵਾਏ ਜਾ ਰਹੇ ਹਨ, ਜੋ ਕਿ 6 ਜੁਲਾਈ ਤੋਂ ਸ਼ੂਰੂ ਹੋ ਕੇ ਦਸੰਬਰ ਤੱਕ ਚੱਲਣਗੇ।
    ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਸਿਰਫ਼ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਲਸਫ਼ੇ, ਸਿੱਖਿਆਵਾਂ, ਬਾਣੀ ਅਤੇ ਕੁਰਬਾਨੀ ਨਾਲ ਸਬੰਧਿਤ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਹਿੱਸਾ ਲੈ ਸਕਣਗੇ।
    ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਗੀਤ, ਕਾਵਿ ਉਚਾਰਣ, ਭਾਸ਼ਣ, ਸੰਗੀਤ ਸਾਜੋ-ਸਮਾਨ ਵਜਾਉਣ (ਹਰਮੋਨੀਅਮ, ਤਬਲਾ, ਢੋਲਕ, ਤੂੰਬੀ, ਬੰਸਰੀ, ਸਾਰੰਗੀ, ਢੱਡ) ਪੋਸਟਰ ਬਨਾਉਣ, ਪੇਂਟਿੰਗ ਬਨਾਉਣ, ਸਲੋਗਨ ਲੇਖਣ, ਸੁੰਦਰ ਲਿਖਾਈ ਲਿਖਣ, ਪੀ.ਪੀ.ਟੀ. ਮੇਕਿੰਗ ਅਤੇ ਦਸਤਾਰਬੰਦੀ ਦੇ ਮੁਕਾਬਲੇ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਮੌਜੂਦਾ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨਜ਼ ਤੇ ਸੋਲੋ ਆਈਟਮਜ਼ ਦੇ ਰੂਪ ਵਿੱਚ ਕਰਵਾਏ ਜਾਣਗੇ।  

    ਬਲਾਕ ਕੋਆਰਡੀਨੇਟਰ ਮਲੇਰਕੋਟਲਾ-2 ਅਮਨਦੀਪ ਸਿੰਘ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!