14.8 C
United Kingdom
Saturday, September 5, 2026

More

    ਕੇ-ਵਨ ਫ਼ਾਰਮ ਨੂੰ ਲੈ ਕੇ ਨਿਹਾਲ ਸਿੰਘ ਵਾਲਾ ਸਬਜ਼ੀ ਮੰਡੀ ਵਿੱਚ ਪਿਆ ਰੱਫੜ

    ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ)

    ਕਰੋਨਾ ਦੇ ਚਲਦਿਆਂ ਜਦੋਂ, ਸਾਰੇ ਕੰਮ-ਕਾਜ ਬਿਲਕੁਲ ਠੱਪ ਹਨ। ਪਰ ਨਿਹਾਲ ਸਿੰਘ ਵਾਲਾ ਵਿਖੇ ਗਰੀਬ ਸਬਜ਼ੀ ਵਿਕ੍ਰੇਤਾਵਾਂ ਤੋਂ ਨਿਹਾਲ ਸਿੰਘ ਵਾਲਾ ਦੇ ਆੜਤੀਏ, ਪਤਾ ਨਹੀਂ ਕਿਹੜੀ ਖੁਸ਼ੀ ਵਿੱਚ ਜ਼ਿਆਦਾ ਵਸੂਲੀ ਕਰ ਰਹੇ ਹਨ। ਇਸ ਸਬੰਧੀ ਜਦੋਂ ਪੱਤਰਕਾਰਾਂ ਨਾਲ ਪ੍ਰਚੂਨ ਸਬਜ਼ੀ ਵਿਕ੍ਰੇਤਾਵਾਂ ਨੇ ਗੱਲਬਾਤ ਕਰਦਿਆਂ ਆਪਣਾ ਦੁਖੜਾ ਰੋਂਦਿਆਂ ਕਿਹਾ ਕਿ ਕੰਮ-ਕਾਜ ਤਾਂ ਪਹਿਲਾਂ ਹੀ ਖਤਮ ਹਨ , ਉਪਰੋਂ ਸਬਜ਼ੀ ਮੰਡੀ ਦੇ ਆੜਤੀਏ ਨਜਾਇਜ਼ ਵਸੂਲੀ ਕਰਕੇ ਸਾਨੂੰ ਤੰਗ ਕਰ ਰਹੇ ਹਨ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਚੂਨ ਸਬਜ਼ੀ ਵਿਕ੍ਰੇਤਾ ਜੱਗਾ ਸਿੰਘ ਨੇ ਇਥੋਂ ਕਿਹਾ ਕਿ ਜੇਕਰ ਮੇਰਾ ਪਰਿਵਾਰ ਭੁੱਖਾ ਮਰਦਾ ਹੈ ਤਾਂ ਅਤੇ ਮੈਂ ਖੁਦਕੁਸ਼ੀ ਕਰਨ ਦਾ ਕਦਮ ਚੁੱਕਦਾ ਹਾਂ, ਤਾਂ ਇਸ ਦੇ ਜ਼ੁੰਮੇਵਾਰ ਨਿਹਾਲ ਸਿੰਘ ਵਾਲਾ ਸਬਜ਼ੀ ਮੰਡੀ ਦੇ ਆੜਤੀਏ ਹੋਣਗੇ। ਵੱਖ-ਵੱਖ ਵਿਅਕਤੀਆਂ ਨੇ ਬੋਲਦਿਆਂ ਕਿਹਾ ਕਿ ਅਸੀਂ ਜਾਇਜ਼ ਫ਼ੀਸ ਦੇਣ ਲਈ ਤਿਆਰ ਹਾਂ,ਪਰ ਸਾਡੀ ਨਜਾਇਜ਼ ਹੁੰਦੀ ਲੁੱਟ ਸਾਨੂੰ ਮਨਜ਼ੂਰ ਨਹੀਂ। ਜੇਕਰ ਸਾਡੀ ਗੱਲ ਨਹੀਂ ਮੰਨੀ ਜਾਂਦੀ ਤਾਂ ਅਸੀਂ ਅੰਦੋਲਨ ਕਰਨ ਲਈ ਮਜ਼ਬੂਰ ਹੋਵਾਂਗੇ। ਇਸ ਤੋਂ ਬਾਅਦ ਯੂਥ ਅਕਾਲੀ ਆਗੂ ਜਗਦੀਪ ਸਿੰਘ ਗਟਰਾ ਨੇ ਆ ਕੇ ਦੋਨਾਂ ਧਿਰਾਂ ਨਾਲ ਗੱਲਬਾਤ ਕਰਕੇ ਇਹ ਮਸਲਾ ਹੱਲ ਕਰਵਾਇਆ ਅਤੇ ਇਸ ਸਮੇਂ ਇਹ ਸਮਝੌਤਾ ਹੋਇਆ ਕਿ ਅੱਗੇ ਇਹ ਨਜਾਇਜ਼ ਪਰਚੀ ਨਹੀਂ ਕੱਟੀ ਜਾਵੇਗੀ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅੱਗੇ ਤੋਂ ਜੇਕਰ ਨਜਾਇਜ਼ ਵਸੂਲੀ ਹੋਵੇਗੀ ਤਾਂ ਮੈਂ ਪ੍ਰਚੂਨ ਸਬਜ਼ੀ ਵਿਕ੍ਰੇਤਾਵਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਾਂਗਾ। ਇਸ ਤੋਂ ਬਾਅਦ ਪ੍ਰਚੂਨ ਸਬਜ਼ੀ ਵਿਕ੍ਰੇਤਾਵਾਂ ਨੇ ਇਸ ਫ਼ੈਸਲੇ ਨਾਲ ਸਹਿਮਤ ਹੁੰਦਿਆਂ ਆਵਾਜਾਈ ਬਹਾਲ ਕਰ ਦਿੱਤੀ। ਇਸ ਸਮੇਂ ਜਗਰਾਜ ਸਿੰਘ, ਜੱਗਾ ਸਿੰਘ , ਜਗਤਾਰ ਸਿੰਘ ਤਾਰੀ , ਬਲਦੇਵ ਸਿੰਘ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਪਤਵੰਤੇ ਸੱਜਣ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!