ਅਸ਼ੋਕ ਵਰਮਾ,
ਮਾਨਸਾ,7ਜੁਲਾਈ। ਵੇਦਾਂਤਾ ਗਰੁੱਪ ਵੱਲੋਂ ਜ਼ਿਲਾ ਮਾਨਸਾ ਦੇ ਪਿੰਡ ਬਣਾਂਵਾਲੀ ਵਿੱਖੇ ਚਲਾਏ ਜਾ ਰਹੇ 1980 ਮੈਗਾਵਾਟ ਦੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਨੇ ਬੀਤੇ ਦਿਨ ਭਾਰਤ- ਚੀਨ ਸਰੱਹਦ ਉਪਰ ਚੀਨੀ ਸੈਨਿਕਾਂ ਨਾਲ ਲੜਦਿਆਂ ਸ਼ਹੀਦ ਹੋਏ ਇਸ ਖੇਤਰ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਸੈਨਿਕ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਸੌਂਪਿਆ ਾ। ਇਸ ਮੌਕੇ ਕੰਪਨੀ ਵੱਲੋਂ ਸ਼ਹੀਦ ਦੀ ਮਾਤਾ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਪਾਵਰ ਪਲਾਂਟ ਦੇ ਚੀਫ ਐਗਜੈਟਿਵ ਅਫਸਰ ਤੇ ਡਾਇਰੈਕਟਰ ਵਿਕਾਸ਼ ਸ਼ਰਮਾਂ, ਚੀਫ ਹਿਊਮਨ ਰਿਸੋਰਸ ਅਫਸਰ ਖੀਰੌਦ ਬਾਰਿਕ ,ਐਡਮਿਨ ਤੇ ਸੁਰੱਖਿਆ ਅਫਸਰ ਰਾਜ ਸਿੰਘ ਰਾਠੌੜ ਨੇ ਸ਼ਹੀਦ ਦੀ ਫੋਟੋ ਤੇ ਫੁੱਲਮਾਲਾਵਾਂ ਅਰਪਣ ਕਰਕੇ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਤੇ ਸੀਈੳ ਵਿਕਾਸ ਸ਼ਰਮਾਂ ਨੇ ਕਿਹਾ ਕਿ ਦੇਸ਼ ਵਾਸੀ ਸਾਰੀ ਉਮਰ ਸ਼ਹੀਦਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ । ਉਨਾਂ ਕਿਹਾ ਕਿ ਕੇਵਲ 23 ਸਾਲ ਦੀ ਉਮਰ ਵਿਚ ਸ਼ਹਾਦਤ ਦਾ ਜ਼ਾਮ ਪੀਣ ਵਾਲੇ ਸ਼ਹੀਦ ਗਰਤੇਜ ਸਿੰਘ ਨੇ 12 ਚੀਨੀ ਸੈਨਿਕਾਂ ਨੂੰ ਮਾਰਕੇ, ਜਿਹੜੀ ਬਹਾਦੁਰੀ ਦੀ ਮਿਸਾਲ ਪੇਸ਼ ਕੀਤੀ ਹੈ, ਉਹ ਦੇਸ਼ ਦੇ ਇਤਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਲਿਖੀ ਜਾਵੇਗੀ । ਇਸ ਸਮੇ ਸ਼ਹੀਦ ਦੇ ਪਿਤਾ ਵਿਰਸਾ ਸਿੰਘ, ਮਾਤਾ ਪ੍ਰਕਾਸ਼ ਕੌਰ, ਭਰਾ ਤਿਰਲੋਕ ਸਿੰਘ, ਗੁਰਪੀਤ ਸਿੰਘ ਨੇ ਸ਼ਹੀਦ ਦੇ ਬਚਪਨ ਦੀਆਂ ਯਾਦਾਂ ਤਾਜਾ ਕਰਦਿਆਂ ਕਿਹਾ ਕਿ ਗੁਰਤੇਜ ਸਿੰਘ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਨਾਲ ਜੁੜਿਆ ਹੋਇਆ ਸੀ ਤੇ ਉਹ ਫੌਜ ਵਿਚ ਭਰਤੀ ਹੋਣਾ ਉਸਦਾ ਸੁਪਨਾ ਸੀ ।