ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ : ÷ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਮ ਮਹੱਤ÷ ਦੇ ਪਵਿੱਤਰ ਮਹਾਂਵਾਕ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਵੱਲੋਂ ਵਣ ਉੱਤਸਵ ਮੁਹਿੰਮ ਅਧੀਨ ਚੱਲਦੇ ਸੰਸਥਾ ਦੇ ਅੰਦਰ ਇੱਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਵਿਭਾਗ ਦੇ ਸਮੂਹ ਅਧਿਆਪਨ ਤੇ ਗੈਰ ਅਧਿਆਪਨ ਅਮਲੇ ਵੱਲੋਂ ਸ਼ਿਰਕਤ ਕੀਤੀ ਗਈ।ਡਾ. ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ 100 ਫ਼ਲਦਾਰ ਪੌਦੇ (ਅੰਬ, ਜਾਮੁਣ, ਅਨਾਰ, ਅਮਰੂਦ ਆਦਿ) ਤੇ 100 ਫੁੱਲਦਾਰ ਪੌਦੇ ਸਮੂਹ ਰਿਜਨਲ ਸੈਂਟਰ ਬਠਿੰਡਾ ਵੱਲੋਂ ਵਣ ਵਿਭਾਗ ਦੀ ਅਗਵਾਈ ਹੇਠ ਲਗਾਏ ਗਏ। ਡਾ. ਅਜੇ ਵਰਮਾ ਤੇ ਡਾ. ਲਵਲੀਨ ਕੌਰ, ਐਨ.ਐਸ.ਐਸ. ਕੋਆਰਡੀਨੇਟਰ ਵੱਲੋਂ ਇਸ ਮੌਕੇ ਅਹਿਦ ਲਿਆ ਕਿ ਉਹ ਵੀ ਬਾਗਬਾਨੀ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ’ਚ 22 ਤਰਾਂ ਵੱਖ-ਵੱਖ ਪੌਦੇ ਅਤੇ ਅੰਬਾਂ ਦੇ ਪੌਦੇ ਰਿਜਨਲ ਸੈਂਟਰ ਬਠਿੰਡਾ ਵਿਖੇ ਲਗਾਉਣਗੇ। ਇਸ ਮੌਕੇ ਵਣ ਵਿਭਾਗ ਦੇ ਰੇਂਜ ਅਫ਼ਸਰ ਸ. ਗੁਰਪਾਲ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।