13.7 C
United Kingdom
Monday, June 22, 2026

More

    ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 21 ਨਵੇਂ ਅਹੁਦੇਦਾਰਾਂ ਦੀ ਨਿਯੁਕਤੀ

    ਚੰਡੀਗੜ੍ਹ (ਆਰ.ਕੇ. ਵਰਮਾ)

    ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਵਲੋਂ ਫੈਡਰੇਸ਼ਨ ਦੇ ਸ੍ਰਪਰਸਤ ਅਤੇ ਸੋ੍ਮਣੀ ਅਕਾਲੀ ਦਲ ਟਕਸਾਲੀ ਦੇ ਜਰਨਲ ਸਕੱਤਰ ਅਤੇ ਮੁੱਖ ਬੁਲਾਰੇ ਭਾਈ ਕਰਨੈਲ ਸਿੰਘ ਪੀਰਮੁਹੰਮਦ ਦੀ ਸਹਿਮਤੀ ਨਾਲ ਨੌਜਵਾਨਾਂ ਵਿੱਚ ਗੁਰਸਿੱਖੀ ਸੋਚ ਦੇ ਪ੍ਰਸਾਰ ਤੇ ਲਗਾਤਾਰ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ,ਅਤੇ ਨੌਜਵਾਨੀ ਵਿੱਚ ਰਾਜਸੀ ਚੇਤਨਤਾ ਲਈ ਇਕ ਪਲੇਟਫਾਰਮ ਦੇਣ ਲਈ ਅਤੇ ਜੱਥੇਬੰਦੀ ਦੇ ਕੰਮ ਨੂੰ ਚੁਸਤਦਰੁਸਤ ਕਰਨ ਲਈ ਫੈਡਰੇਸ਼ਨ ਦੀ ਵਰਕਿੰਗ ਕਮੇਟੀ ਚ ਵਾਧਾ ਕਰਦਿਆਂ ਮੇਹਨਤੀ ਤੇ ਇਮਾਨਦਾਰ ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਦਿੰਦਿਆਂ 21ਨਵੇਂ ਅਹੁਦਿਆ ਦੀ ਨਿਯੁਕਤੀ ਕਰਦਿਆਂ ਦੂਜੀ ਲਿਸਟ ਜਾਰੀ ਕੀਤੀ ਗਈ।
    ਨਵੇਂ ਅਹੁੱਦੇਦਾਰਾਂ ਵਿੱਚ ਮੀਤ ਪ੍ਰਧਾਨ ਵਜੋਂ ਅਨੋਖ ਸਿੰਘ ਰੋਡੇਵਾਲ,ਲਖਵਿੰਦਰ ਸਿੰਘ ਸੋਨੂੰ, ਪ੍ਰੈਸ ਸਕੱਤਰਾਂ ਚ ਗਗਨਦੀਪ ਸਿੰਘ ਝੋਟੀਵਾਲ,ਇੰਦਰਜੀਤ ਸਿੰਘ ਦਹੇੜੂ, ਸਰਬਜੀਤ ਸਿੰਘ ਜਮਸ਼ੇਦਪੁਰ,ਅਤੇ ਜੱਥੇਬੰਧਕ ਸਕੱਤਰ ਵਜੋਂ ਗੁਰਪ੍ਰੀਤ ਸਿੰਘ ਖੈ੍ਰਾ (ਲਖੀਮਪੁਰ),ਮਨਜੀਤ ਸਿੰਘ ਗਿੱਲ(ਜਮਸ਼ੇਦਪੁਰ),ਸਬਜੀਤ ਸਿੰਘ ਸਿੱਧੂ,ਲਖਵਿੰਦਰ ਸਿੰਘ ਸੰਤੂਵਾਲ ਅਤੇ ਭਾਈ ਮੁਖਤਾਰ ਸਿੰਘ(ਅੰਮ੍ਰਿਤਸਰ ਸਾਹਿਬ) ਨੂੰ ਸ਼ਾਮਿਲ ਕੀਤਾ,ਜਥੇਬੰਦੀ ਦੀ ਵਰਕਿੰਗ ਕਮੇਟੀ ਮੈਂਬਰਾਂ ਵਜੋਂ ਹਰਪ੍ਰੀਤ ਸਿੰਘ ਰਿਖੀਰਾਜ,ਗੁਰਨਾਮ ਸਿੰਘ ਸੈਣੀ,ਸੁਖਚੈਨ ਸਿੰਘ ਸੰਤੂਵਾਲ,ਅਵਨਿੰਦਰ ਸਿੰਘ ,ਪ੍ਰਮਿੰਦਰ ਸਿੰਘ ਰੰਧਾਵਾ,ਦਿਲਬਾਗ਼ ਸਿੰਘ ਲਖੀਮਪੁਰ,ਵਰਿੰਦਰ ਸਿੰਘ ਚੱਕ,ਗੁਰਭਿੰਦਰ ਸਿੰਘ ਖਰੌੜ,ਪਰਮਿੰਦਰਪਾਲ ਸਿੰਘ ਜੰਮੂ,ਗੁਰਪ੍ਰੀਤ ਸਿੰਘ ਲਖੀਮਪੁਰ ਅਤੇ ਭਾਈ ਗੁਰਦਿਆਲ ਸਿੰਘ ਖਾਲਸਾ ਦੇ ਨਾਂ ਸ਼ਾਮਿਲ ਕੀਤੇ। ਉਹਨਾਂ ਕਿਹਾ ਕਿ ਜਥੇਬੰਦੀ ਦੀ ਭਰਤੀ ਨੂੰ ਲੈ ਕੇ ਨੌਜਵਾਨਾਂ ਚ ਭਾਰੀ ਉਤਸ਼ਾਹ ਹੈ ਅਤੇ ਜਲਦ ਹੀ ਸਾਰੇ ਜਿਲਿਆਂ ਦੇ ਢਾਂਚੇ ਦਾ ਪੂਨਰਗਠੱਨ ਕੀਤਾ ਜਾਵੇਗਾ ਅਤੇ ਕਰੋਨਾ ਦੀ ਬਿਮਾਰੀ ਦੇ ਠੀਕ ਹੋਣ ਤੇ ਹਾਲਾਤ ਆਮ ਵਾਂਗ ਹੌੋਣਸਾਰ ਸਾਰੇ ਕਾਲਜ਼ ਅਤੇ ਯੂਨੀਵਰਸਿਟੀ ਦੇ ਯੂਨਿਟ ਵੀ ਐਲਾਨੇ ਜਾਣਗੇ। ਸ੍ਰ ਚੀਮਾ ਨੇ ਕਿਹਾ ਕਿ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਸਲਾਹ ਮਸਵਰੇ ਤੋ ਬਾਅਦ ਜਥੇਬੰਦਕ ਢਾਚੇ ਵਿੱਚ ਹੋਰ ਨਿਯੁਕਤੀਆ ਵੀ ਜਲਦੀ ਕੀਤੀਆ ਜਾਣਗੀਆਂ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!