17 C
United Kingdom
Monday, June 22, 2026

More

    ਕਿੰਝ ਰਹੋਂਗੇ ਸੁਖੀ??

    ਜੇ ਕਰੋਂਗੇ, ਕਿਸੇ ਨੂੰ ਦੁੱਖੀ
    ਤੇ ਕਿੰਝ ਰਹੋਂਗੇ ਸੁੱਖੀ
    ਜੇ ਕਰੋਂਗੇ ਖ਼ਲਕਤ ਨੂੰ ਪਿਆਰ
    ਤੇ ਕੁਝ ਨਹੀਂ ਕਰੇਗਾ , ਦੁਸ਼ਮਣ ਦਾ ਵਾਰ
    ਜੇ ਕਰੋਂਗੇ…………..।

    ਜੇ ਵਸਾੳਗੇ ,ਪਿਆਰ ਦੀ ਬਸਤੀ
    ਤੇ ਕਦੇ ਨਾ ਮਿਟੇਗੀ ,ਤੇਰੀ ਹਸਤੀ
    ਜੇ ਦੀਨ, ਈਮਾਨ ਲਈ ਕਰੋਂਗੇ ਪੂਰੇ ਫ਼ਰਜ਼
    ਤੇ ਕਦੇ ਨਹੀਂ ਨੇੜੇ ਆਏਗਾ ਮਰਜ਼
    ਜੇ ਕਰੋਂਗੇ ………….. ।

    ਜੇ ਕਰੋਂਗੇ ਮਾਂ-ਬਾਪ ਦੀ ਸੇਵਾ
    ਤੇ ਸਦਾ ਮਿਲੇਗਾ, ਮਿੱਠਾ ਮੇਵਾ
    ਜੇ ਮਨ ਚ ਰੱਖੋਗੇ ਚੰਗੇ ਵਿਚਾਰ
    ਹਮੇਸ਼ਾ ਉੱਚਾ ਸੁੱਚਾ ਰਹੇਗਾ ਕਿਰਦਾਰ
    ਜੇ ਕਰੋਂਗੇ ……………।‌

    ਜੇ ਮਾਂ-ਪਿਓ ਦੀਆਂ ਕਰੋਂਗੇ ਕਦਰਾਂ
    ਕਦੇ ਨਹੀਂ ਹੋਣਗੀਆਂ ਨੀਵੀਆਂ  ਨਜ਼ਰਾਂ
    ਤੁਸੀਂ ਜਿਓਗੇ ਹਜ਼ਾਰਾਂ ਸਾਲ
    ਹਮੇਸ਼ਾ ਰੂਹ ਵੀ ਰਹੇਗੀ ਖੁਸ਼ ਗਵਾਰ
    ਜੇ ਕਰੋਂਗੇ …..………..।

    ਕੁੱਲਭੂਸਣ ਸਲੋਤਰਾ 
    ਕਾਦੀਆਂ 8780418357

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!