ਮੇਰੀ ਗੱਲ ਅੱਜ ਸੁਣ ਨੀ ਧੀਏ।
ਮਾਫ ਕਰੀਂ ਸਾਨੂੰ ਹੁਣ ਨੀ ਧੀਏ।
ਧੀ ਤੁਰੇ ਤਾਂ ਹਰ ਜੀਅ ਰੋਂਦਾ, ਰੋਂਦਾ ਧਾਂਹੀ ਮਾਰ ।
ਬਹੁਤਾ ਹੀ ਦੁੱਖ ਆਉਂਦਾ ਜਿੰਦ ਨੂੰ,
ਜਦੋ ਛੱਡ ਜਾਂਦੀ ਪਰਿਵਾਰ ।
ਬਹੁਤਾ ਹੀ…………………।
ਮਾਂ ਪਿਓ ਦਾ ਘਰ ਛਡਕੇ ਕਿੱਡਾ, ਜਿਗਰਾ ਧੀਆਂ ਦਾ,,
ਭਾਈਆਂ ਨਾਲੋ ਭੈਣ ਕੋਈ ਵਿਛੜੇ,ਕਿੰਨਾਂ ਦੁਖ ਹੈ ਜੀਆਂ ਦਾ,,
ਦੁਖ ਨਾ ਆਵੈ ਧੀਆਂ ਨੂੰ, ਤੇਰਾ ਸੁਖੀ ਵੱਸੇ ਸੰਸਾਰ ।
ਬਹੁਤਾ ਹੀ…………………।
ਪੁੱਤਾਂ ਵਾਂਗੂ ਪਾਲਕੇ ਮਾਪੇ,ਘੱਲ ਦੇਂਦੇ ਨੇ ਦੂਰ ਕਿਉਂ,,
ਤੰਨ ਦੀ ਆਂਦਰ ਵਖ ਹੋ ਜਾਂਦੀ ਬੰਣਿਆ ਇਹ ਦਸਤੂਰ ਕਿਉਂ,,
ਧੀਆਂ ਵਰਗਾ ਕੋਈ ਨਾ ਹੁੰਦਾਂ,ਜਿੰਦਗੀ ਵਿਚ ਗਮਖਾਰ।
ਬਹੁਤਾ ਹੀ…………………।
ਮਮਤਾ ਦੀ ਫਿਰ ਮਾਰੀ ਮਾਂ ਨੇ, ਪੱਥਰ ਕਰ ਲਿਆ ਜੇਰਾ ਸੀ,,
ਅੱਖਾਂ ਭਰੀਆਂ ਟਿੰਡਾਂ ਵਾਂਗੂ ਰੋਕਿਆ ਮਨ ਬਥੇਰਾ ਸੀ,,
ਅੰਦਰ ਵੜਕੇ ਕੱਲੀ ਰੋਂਦੀ,ਘਰ ਦੇ,ਬੂਹੇ ਮਾਰ।
ਬਹੁਤਾ ਹੀ…………………।
ਦੁੱਖ ਜੇ ਆਵੈ ਮਾਪਿਆਂ ਨੂੰ,ਆਕੇ ਦੁੱਖ ਵੰਡਾਂਉਦੀ ਧੀ,,
ਕਾਂ ਦੇ ਹਥ ਸੁਨੇਹਾ ਜਾਵੇ ਪੈਰ ਜੁੱਤੀ ਨਾ ਪਾਉਂਦੀ ਧੀ,,
ਮਾਂ-ਪਾਓ ਦੇ ਗਲ ਲਗਕੇ ਰੋਂਦੀ,ਦੁੱਖ ਨਾ ਸਕੇ ਸਹਾਰ।
ਬਹੁਤਾ ਹੀ…………………।
“ਸੰਧੂ”ਕੱਲਾ ਬਹਿਕੇ ਰੋਵੇ ਧੀ ਤੋਰਕੇ ਪਿਆਰੀ ਨੂੰ,,
ਓਨਾ ਹੀ ਦੁੱਖ ਮਾਂ ਨੂੰ ਹੋਇਆ,ਆਵੈ ਨਾ ਚੁੱਪ ਵਿੱਚਾਰੀ ਨੂੰ,,
ਰੱਬਾ ਧੀ ਨਿੱਕੀ ਜਹੀ ਰਹਿੰਦੀ ਹੁੰਦੀ ਨਾ ਮੁਟਿਆਰ।
ਬਹੁਤਾ ਹੀ…………………।
ਹਰੀ ਸਿੰਘ ਸੰਧੂ ਸੁਖੇਵਾਲਾ
ਮੋਬਾ __098774__76161