17 C
United Kingdom
Sunday, June 21, 2026

More

    ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਮਾਸਕ ਨਾ ਪਹਿਨਣ ਤੇ ਕੱਟੇ ਚਲਾਨ

    ਮਲੇਰਕੋਟਲਾ, 7 ਜੁਲਾਈ (ਪੰਜ ਦਰਿਆ ਬਿਊਰੋ)

    ਮਲੇਰਕੋਟਲਾ ਟਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਕਰਨਜੀਤ ਸਿੰਘ ਜੇਜੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟਦੇ ਹੋਏ।

    ਸ਼ਹਿਰ ਮਲੇਰਕੋਟਲਾ ਵਿਚ ਲਗਾਤਾਰ ਕੋਰੋਨਾ ਪੋਜਟਿਵ ਕੇਸ ਵਧਦੇ ਜਾ ਰਹੇ ਹਨ ਅਤੇ ਪੁਲਿਸ ਆਪਣੀ ਸਖਤਾਈ ਕਰਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਟਰੈਫਿਕ ਪੁਲਿਸ ਦੀ ਤਾਂ ਮਲੇਰਕੋਟਲਾ ਟਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਕਰਨਜੀਤ ਸਿੰਘ ਜੇਜੀ ਵੱਲੋਂ ਵੱਖ ਵੱਖ ਚੌਂਕਾਂ ਦੇ ਵਿਚ ਨਾਕੇ ਲਗਾ ਕੇ ਵੱਖ ਵੱਖ ਵਾਹਨਾਂ ਦੇ ਚਲਾਨ ਕੱਟੇ । ਜਿਸਦੇ ਵਿਚ ਕਾਰਾਂ ਦੇ ਸ਼ੀਸ਼ਿਆਂ ਤੇ ਕਾਲੀਆ ਜਾਲੀਆਂ, ਭਾਰੀ ਵਹੀਕਲਾਂ ਦੀ ਨੋ ਐਂਟਰੀ, ਬਾਜ਼ਾਰ ਵਿਚ ਗਲਤ ਪਾਰਕਿੰਗ ਖੜੇ ਵਾਹਨਾਂ ਅਤੇ ਲੋਕਾਂ ਦੇ ਬਿਨਾਂ ਮਾਸਕ ਤੋਂ  ਚਲਾਨ ਕੱਟੇ ਗਏ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣ। ਐਨਾ ਹੀ ਨਹੀਂ ਬਲਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਉਨ੍ਹਾਂ ਵੱਲੋਂ ਜਿਨ੍ਹਾਂ ਦੇ ਮਾਸਕ ਨਹੀਂ ਪਹਿਨੇ ਹੋਏ ਸੀ ਉਨ੍ਹਾਂ ਨੂੰ ਹਮੇਸ਼ਾ ਮਾਸਕ ਪਹਿਨਣ ਦੀ ਅਪੀਲ ਕੀਤੀ ਗਈ ਤੇ ਮਾਸਕ ਵੰਡੇ ਗਏ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!