ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )
?ਬੈਲਜ਼ੀਅਮ ਵਿੱਚ ਨਵੀਆਂ 162 ਮੌਤਾਂ ਬਾਅਦ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 2041
?171 ਤੰਦਰੁਸਤ ਹੋ ਘਰ ਪਰਤੇ
? ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 1380 ਨਵੇਂ ਮਰੀਜਾਂ ਦੀ ਪਹਿਚਾਣ ਹੋਈ ਹੈ ਜਿਨ੍ਹਾਂ ਵਿੱਚੋਂ 314 ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਹਨ। ਹੁਣ ਤੱਕ ਕੁੱਲ 22194 ਲੋਕ ਕਰੋਨਾ ਪੀੜਤ ਐਲਾਨੇ ਗਏ ਹਨ ਜਿਨ੍ਹਾਂ ਵਿੱਚੋਂ 2041 ਲੋਕ ਵਿਸ਼ਵ ਵਿਆਪੀ ਮਹਾਂਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਬੈਲਜ਼ੀਅਮ ਦੇ ਹਸਪਤਾਲਾਂ ਵਿੱਚ ਹੁਣ ਤੱਕ 6012 ਕਰੋਨਾਂ ਵਾਇਰਸ ‘ਤੋਂ ਪੀੜਤ ਮਰੀਜ ਦਾਖਲ ਹਨ ਜਿਨ੍ਹਾਂ ‘ਚੋਂ 1260 ਦੀ ਹਾਲਤ ਗੰਭੀਰ ਹੈ ਤੇ 4157 ਤੰਦਰੁਸਤ ਹੋ ਘਰ ਪਰਤ ਚੁੱਕੇ ਹਨ। ਪਿਛਲੇ ਦਿਨਾਂ ਵਿੱਚ 241 ਬਜੁਰਗਾਂ ਦੀ ਵੀ ਮੌਤ ਹੋ ਚੁੱਕੀ ਹੈ ਪਰ ਉਹਨਾਂ ਨੂੰ ਕਰੋਨਾ ਪੀੜਤ ਨਹੀ ਕਿਹਾ ਜਾ ਰਿਹਾ ਕਿਉਕਿ ਉਹਨਾਂ ਦੇ ਕਰੋਨਾ ਟੈਸਟ ਨਹੀ ਸੀ ਹੋਏ।