6.7 C
United Kingdom
Monday, March 9, 2026

More

    ਕਾਮਰੇਡ ਸਮਸੇਰ ਸਿੰਘ ਦਾਨਗੜ ਨਹੀ ਰਹੇ

    ਮਹਿਲ ਕਲਾਂ 5 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਮਸ਼ਹੂਰ ਕਮਿਉਨਿਸਟ ਆਗੂ ਕਾਮਰੇਡ ਭਗਵਾਨ ਸਿੰਘ ਦਾਨਗੜ ਦੇ ਵੱਡੇ ਸਪੁੱਤਰ ਕਾਮਰੇਡ ਸਮਸੇਰ ਸਿੰਘ ਉਰਫ਼ ਛੱਜੂ ਦਾਨਗੜ ਦੀ ਹਾਰਟ ਅਟੈਕ ਹੋਣ ਕਰਕੇ ਸਦੀਵੀ ਵਿਛੋੜਾ ਦੇ ਗਏ,ਇਸ ਮੋਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਤੇ ਜਿਲਾ ਸਕੱਤਰੇਤ ਮੈਬਰ ਕਾਮਰੇਡ ਲਾਲ ਸਿੰਘ ਧਨੋਲਾ ਨੇ ਦੱਸਿਆ ਕਿ  ਮਸ਼ਹੂਰ ਕਮਿਉਨਿਸਟ ਆਗੂ ਕਾਮਰੇਡ ਭਗਵਾਨ ਸਿੰਘ ਦਾਨਗੜ ਵੱਡੇ ਸਪੁੱਤਰ ਕਾਮਰੇਡ ਸਮਸੇਰ ਸਿੰਘ ਸਨ ਜੋ ਕਿ ਕਾਮਰੇਡ ਹਰਦਿੱਤ ਸਿੰਘ ਭੱਠਲ ,ਜਨਕ ਸਿੰਘ ਭੱਠਲ ਤੇ ਜਥੇਦਾਰ ਪ੍ਰਤਾਪ ਸਿੰਘ ਧਨੋਲਾ ਦੇ ਯੂਥ ਸਾਥੀ ਰਹੇ , ਕਾਮਰੇਡ ਸਮਸੇਰ ਸਿੰਘ ਨੇ 12 ਸਾਲ ਦੀ ਉਮਰ ਵਿੱਚ ਆਪਣੇ ਛੋਟੇ ਭਰਾ ਗੁਰਮੇਲ ਸਿੰਘ ਉਰਫ ਗੱਜੂ ਤੇ ਮਾਤਾ ਜੀ ਅਤੇ ਪਿਤਾ ਜੀ ਦੇ ਨਾਲ 1959 ਦੇ ਖੁਸੀਅਤ ਟੈਕਸ ਵਿਰੋਧੀ ਮੋਰਚੇ ਵਿੱਚ ਸਜਾ ਕੱਟ ਕੇ ਆਏ ਸਨ ਲੰਬਾ ਸਮਾਂ ਬਰਾਂਚ ਸਕੱਤਰ ਰਹੇ ਤੇ ਪਾਰਟੀ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਹਰ ਮੋਰਚੇ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ,ਉਹ ਅੰਤਿਮ ਸਮੇਂ ਤੱਕ ਪਾਰਟੀ ਦੇ ਮੈਂਬਰ ਬਣੇ ਰਹੇ, ਅੱਜ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਕਾਮਰੇਡ ਲਾਲ ਸਿੰਘ ਧਨੋਲਾ ਜਿਲਾ ਸਕੱਤਰੇਤ  ਮੈਬਰ ਦੀ ਅਗਵਾਈ ਵਿੱਚ ਕਾਮਰੇਡ ਸੱਜਣ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ ,ਜੱਗਾ ਸਿੰਘ, ਗੋਬਿੰਦਰ ਸਿੰਘ ਹਰੀਗੜ ,ਗੁਰਨਾਮ ਸਿੰਘ ਆਦਿ ਪਾਰਟੀ ਸਾਥੀਆ ਨੇ ਲਾਲ ਝੰਡਾ ਪਾਇਆ ਗਿਆ ਅਤੇ ਇਨਕਲਾਬੀ ਨਾਅਰੇ ਲਾ ਕੇ ਸਾਥੀ ਨੂੰ ਸਰਧਾਂਜਲੀ ਭੇਂਟ ਕੀਤੀ, ਸੀ ਪੀ ਆਈ ਐਮ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ, ਜਿਲਾ ਸੱਕਤਰ ਕਾਮਰੇਡ ਭੂਪ ਚੰਦ ਚੰਨੌ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਜਰਨੈਲ ਸਿੰਘ ਜਨਾਲ, ਕਰਤਾਰ ਸਿੰਘ ਮਹੋਲੀ,ਰਾਮ ਸਿੰਘ ਸੋਹੀਆ, ਕੁਲਵਿੰਦਰ ਸਿੰਘ ਭੂਦਨ ਆਦਿ ਆਗੂਆਂ ਨੇ ਸਾਥੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!