9.6 C
United Kingdom
Saturday, March 7, 2026

More

    ਔਰਤ

    ਤੂੰ ਸਿਆਣੀ ਤੇਰੀ ਸੋਚ ਹੈ ਚੰਗੀ,
    ਸਿਆਣੀ ਕਹਿ ਲੁਕਾਈ ਔਰਤ ।
    ਮੈਂ ਕੁਰਬਾਨ ਹਾਂ ਉਸ ਮਾਲਕ ਤੋ,
    ਜਿਸ ਨੇ ਇਹ ਬੰਣਾਈ ਔਰਤ ।

    ਦੁਖ-ਸੁਖ ਦੇ ਵਿਚ ਸਾਥ ਹੈ ਦੇਂਦੀ,
    ਲੱਗੇ ਬਹੁਤ ਪਿਆਰੀ ਇਹ,
    ਜਿਸ ਘਰ ਦੀ ਇਹ ਰੌਂਣਕ ਬੰਣਦੀ,
    ਜਾਂਦੀ ਕੁਲਾਂ ਤਾਰੀ ਇਹ।
    ਧਰਤੀ ਵਰਗਾ ਜੇਰਾ ਇਸਦਾ,
    ਕਦੀ ਨਹੀਂ ਕੁੰਮਲਾਈ ਔਰਤ।,,,,,,

    ਪਤੀ ਪਾਲਦੀ,ਪੁੱਤ ਪਾਲਦੀ,ਸੱਸ,
    ਸੋਹਰੇ ਨੂੰ ਮਾਂ,ਪਿਓ ਸੰਮਝੇ,
    ਘਰ ਬਾਹਰ ਸੰਵਾਰੇ ਨਿੱਤ ਇਹ,
    ਇਸਦੇ ਜਿੰਨਾਂ ਹੋਰ ਨਾ ਦੰਮਜੇ,
    ਦਿਲ ਦੀ ਕੋਮਲ ਮਨ ਚ ਮਮਤਾ,
    ਸਰਵਣ ਪੁੱਤ ਲਿਆਈ ਔਰਤ।,,,,,

    ਮਮਤਾ ਦੀ ਇਹ ਦੀ ਮੂਰਤ ਲੋਕੋ,
    ਅਖਾਂ ਖੋਲਕੇ ਵੇਖੋ ਪਿਆਰੇ,
    ਧੀਆਂ ਮਾਂਰਨ ਨੂੰਹਾਂ ਕਿਉਂ ਸਾਂੜਨ,
    ਪਾਪੀ ਲੋਕ ਬੰਣੇ ਹਤਿਆਰੇ,
    ਉਸਦਾ ਸਭ ਕੁੱਝ ਇਥੇ ਰਹਿਣਾ,
    ਜਿਸ ਨੇ ਵੀ ਸਤਾਈ ਔਰਤ ।,,,,,,,

    ਔਰਤ ਦਾ ਦੇਣ ਨਹੀ ਦਿੱਤਾ ਜਾਦਾਂ,
    ਸਚ ਸਿਆਣੇ ਕਹਿਗੇ ਨੇ ,
    ਦਾਜ ਜੇ ਮੰਗਣਾਂ ਰਬ ਤੋ ਮੰਗੋ,
    ਲੋਕੀ ਪੂਠੇ ਰਸਤੇ ਪੈ ਗਏ ਨੇ,
    ਸੱਤ ਕੁਲਾਂ ਤਾਰ ਦੇਂਦੀ ਇਹ,
    ਜਾਦੀ ਮਾਨ ਵਧਾਈ ਔਰਤ ।,,,,,,

    ਓਸ ਦਿਨ”ਸੰਧੂ” ਬਾਹਲਾਂ ਰੋਇਆ,
    ਜਿਸ ਦਿਨ ਕਿਸੇ ਨੇ ਸਾੜੀ ਔਰਤ।
    ਖਾਨ,ਦਾਨ ਫਿਰ ਨਿਕਲੇ ਮਾੜਾ,
    ਉਸਦੀ ਕਿਸਮਤ ਪਾੜੀ ਔਰਤ,
    ਦੁਖ ਨੇ ਆਉਣੇ ਉਸ ਘਰ ਉਤੇ,
    ਹਿਸਾਬ ਲਵੇ ਪਾਈ,ਪਾਈ ਔਰਤ।,,,,

    ਹਰੀ ਸਿੰਘ ਸੰਧੂ ਸੁਖੇਵਾਲਾ
    ਮੋਬਾ 098774_76161

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!