7.5 C
United Kingdom
Sunday, March 8, 2026

More

    ਪਿੰਡ ਸਹਿਜੜਾ ਦੀ ਇਕ ਲੜਕੀ ਦੀ ਰਿਪੋਰਟ ਕਰੋਨਾ ਪੋਜਾਟਿਵ ਆਈ

    ਮਹਿਲ ਕਲਾਂ 4 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਿਸਲ ਫਤਹਿ ਮੁਹਿੰਮ ਤਹਿਤ ਡਾਕਟਰ ਗੁਰਵਿੰਦਰਵੀਰ ਸਿੰਘ ਸਿਵਲ ਸਰਜਨ ਬਰਨਾਲਾ ਅਤੇ ਸੀ ਐਚ ਸੀ ਹਸਪਤਾਲ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਹਰਜਿੰਦਰ ਸਿੰਘ ਆਡਲੂ ਦੀ ਅਗਵਾਈ ਹੇਠ ਅੱਜ ਸੀ ਐੱਚ ਸੀ ਹਸਪਤਾਲ ਮਹਿਲ ਕਲਾਂ ਦੇ ਅਧੀਨ ਆਉਦੇ ਪਿੰਡ ਸਹਿਜੜਾ ਦੀ ਵਸਨੀਕ ਬਲਜੀਤ ਕੋਰ ਪੁੱਤਰੀ ਜਰਨੈਲ ਸਿੰਘ ਵਾਸੀ ਸਹਿਜੜਾ ਜੋ ਕਿ ਲੁਧਿਆਣਾ ਸਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰ ਰਹੀ ਹੈ ਉਸ ਦੀ ਜੋ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਉਸ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਐੱਮ ਪੀ ਐੱਚ ਡਬਲਯੂ ਨੇ ਦੱਸਿਆ ਕਿ ਪਿੰਡ ਸਹਿਜੜਾ ਦੀ ਲੜਕੀ ਜੋ ਕਿ ਲੁਧਿਆਣਾ ਸਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰ ਰਹੀ ਹੈ ਉਸ ਦੀ ਕਰੋਨਾ ਪਾਜ਼ਿਟਿਵ ਆਈ ਹੈ ਉਸ ਦੇ ਸੰਪਰਕ ਵਿੱਚ ਆਏ ਪਰਿਵਾਰ ਦੇ ਦੋ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਪਿੰਡ ਸਹਿਜੜਾ ਦੇ ਦੋ ਪਰਿਵਾਰਕ ਮੈਂਬਰਾ ਨੂੰ ਸੈਂਪਲਾਂ ਲਈ ਸੀ ਐੱਚ ਸੀ ਹਸਪਤਾਲ ਮਹਿਲ ਕਲਾਂ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਦੀ ਟੀਮ ਕਰੋਨਾ ਪਾਜ਼ੀਟਿਵ ਆਏ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਪਤਾ ਲਗਾ ਰਹੀ ਹੈ ਇਸ ਮੌਕੇ ਸੀ ਐੱਚ ਓ ਮੈਡਮ ਪ੍ਰੀਤੀ ਬਾਲਾ, ਕੁਲਦੀਪ ਸਿੰਘ ਐੱਮ ਪੀ ਐੱਚ ਡਬਲਯੂ (ਅੈਮ) ਆਸਾ ਵਰਕਰ ਸਿਮਰਨਜੀਤ ਕੌਰ, ਵੀਰਪਾਲ ਕੌਰ ਅਤੇ ਹਰਬੰਸ ਕੌਰ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!