7 C
United Kingdom
Friday, March 6, 2026

More

    ਤਿੱਤਲੀ/ਬਾਲ ਕਵਿਤਾ

    ਜਰਨੈਲ ਸਿੰਘ ਘੋਲੀਆ

    ਰੱਬ ਨੇ ਆਪ ਸ਼ਿੰਗਾਰੀ ਤਿੱਤਲੀ।
    ਵਾਹ ਵਾਹ ! ਕਿੰਨੀ ਪਿਆਰੀ ਤਿੱਤਲੀ।

    ਫੁੱਲਾਂ ਉੱਤੇ ਬਹਿੰਦੀ ਫਿਰਦੀ,
    ਹੈ ਖੁਸ਼ਬੋਆਂ ਲੈਂਦੀ ਫਿਰਦੀ,
    ਕੁਦਰਤ ਤੋਂ ਬਲਿਹਾਰੀ ਤਿੱਤਲੀ।
    ਵਾਹ ਵਾਹ ! ਕਿੰਨੀ ਪਿਆਰੀ ਤਿੱਤਲੀ।

    ਨੇੜੇ ਜਾਈਏ ਡਰ ਜਾਂਦੀ ਏ,
    ਝੱਟ ਉਡਾਰੀ ਭਰ ਜਾਂਦੀ ਏ,
    ਰੱਖਦੀ ਸਦਾ ਤਿਆਰੀ ਤਿੱਤਲੀ।
    ਵਾਹ ਵਾਹ ! ਕਿੰਨੀ ਪਿਆਰੀ ਤਿੱਤਲੀ।

    ਕਦੇ ਕਿਸੇ ਨਾਲ ਲੜਦੀ ਨਾਂਹੀ,
    ਵੇਖ ਸਹੱਪਣ ਸੜਦੀ ਨਾਂਹੀ,
    ਰੱਬ ਦੀ ਸੌਗਾਤ ਨਿਆਰੀ ਤਿੱਤਲੀ।
    ਵਾਹ ਵਾਹ ! ਕਿੰਨੀ ਪਿਆਰੀ ਤਿੱਤਲੀ।

    ਘੋਲੀਏ ਦਾ ਜਰਨੈਲ ਹੈ ਕਹਿੰਦਾ,
    ਮੈੰ ਨਹੀ ਸਿਫਤ ਕਰੇ ਬਿਨ ਰਹਿੰਦਾ,
    ਬੈਠੀ ਏ ਖੰਭ ਖਿਲਾਰੀ ਤਿੱਤਲੀ।
    ਵਾਹ ਵਾਹ ! ਕਿੰਨੀ ਪਿਆਰੀ ਤਿੱਤਲੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!