22.5 C
United Kingdom
Sunday, June 21, 2026

More

    ਆਖਿਰ ਕਦੋਂ ਤੱਕ ਚੜ੍ਹਦੇ ਰਹਿਣਗੇ ਸਿਆਸਤ ਦੀ ਭੇਂਟ ਪਿੰਡਾਂ ਦੇ ਵਿਕਾਸ..?

    ਜੇਕਰ ਗੱਲ ਸਿਆਸਤ ਦੀ ਕੀਤੀ ਜਾਵੇ ਤਾਂ ਇਹ ਭੈੜੀ ਸਿਆਸਤ ਘਰ ਤੋਂ ਸ਼ੁਰੂ ਹੋਕੇ ਪੂਰੇ ਦੇਸ਼ ਵਿੱਚ ਆਪਣਾ ਭੈੜਾ ਰੂਪਧਾਰਨ ਕਰ ਚੁੱਕੀ ਹੈ, ਜਿਸਦੇ ਨਤੀਜੇ ਸਾਨੂੰ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ,ਕਿਸੇ ਨਾ ਕਿਸੇ ਰੂਪ ਵਿੱਚ!
      ਸਿਆਸਤ ਦਾ ਸਭ ਤੋ ਜ਼ਿਆਦਾ ਲਾਭ ਸਿਆਸੀ ਬੰਦੇ ਜਾਂ ਸਾਡੇ ਸਿਆਸਤਦਾਨ ਹੀ ਲੈਂਦੇ ਹਨ,ਦੂਸਰੀ ਗੱਲ ਲੈਣ ਵੀ ਕਿਉਂ ਨਾ,ਕਿਉਂਕਿ ਸਾਡੇ ਲੋਕ ਸੁਣਦੇ ਜ਼ਿਆਦਾ ਤੇ ਸਮਝਦੇ ਘੱਟ ਹਨ ਜਾਂ ਕਹਿ ਲਵੋਂ ਸੁਣਦੇ ਘੱਟ ਹਨ ਤੇ ਵਿਚਾਰਦੇ ਬਿਲਕੁੱਲ ਵੀ ਨਹੀਂ।
          ਇਹਨਾਂ ਸਿਆਸਤਦਾਨਾਂ ਦੇ ਮੋਹਰੇ ਹੁੰਦੇ ਹਨ ਸਿਆਸੀ ਬੰਦੇ ਤੇ ਉਹਨਾਂ ਦੇ ਅੱਗੇ ਚਮਚੇ ਹੁੰਦੇ ਹਨ ਪਿੰਡਾਂ ਵਿੱਚੋਂ ਚੁਣੇ ਹੋਏ ਫੋਕੀ ਵਾਹ ਵਾਹ ਦੇ ਭੁੱਖੇ ਸਰਪੰਚ, ਪੰਚ,ਜ਼ਿਲ੍ਹਾ ਪ੍ਰੀਸ਼ਦ, ਜ਼ਿਲ੍ਹਾ ਪ੍ਰਧਾਨ, ਚੇਅਰਮੈਨ, ਪਹਿਲਾਂ ਤੇ ਇਹਨਾਂ ਨੂੰ ਇਹਨਾਂ ਅਹੁਦਿਆਂ ਲਈ ਸਾਲ ,ਡੇਢ ਸਾਲ ਉਂਝ ਹੀ ਤਰਸਾਉਂਦੇ ਰਹਿੰਦੇ ਹਨ,ਸਰਪੰਚ,ਪੰਚ,ਚੁਣਨ ਤੋਂ ਬਾਅਦ ਦੋ ਢਾਈ ਸਾਲ ਪਿੱਛੋਂ ਚੇਅਰਮੈਨ, ਤੇ ਜ਼ਿਲਾ ਪ੍ਰਧਾਨ, ਤੇ ਜ਼ਿਲ੍ਹਾ ਪ੍ਰੀਸ਼ਦ ਦੇ ਅਹੁਦਿਆਂ ਦੀ ਵੰਡ ਹੁੰਦੀ ਹੈ।
               ਸਰਕਾਰ ਇਸ ਤਰਾਂ ਆਪਣੇ ਦੋ ਢਾਈ ਸਾਲ ਲੰਘਾਕੇ, ਫੇਰ ਕਿਤੇ ਚਮਚਿਆਂ ਦੀ ਝੋਲ਼ੀ ਜਾਕੇ ਇਹਨਾਂ ਅਹੁਦਿਆਂ ਦੀ ਖ਼ੈਰ ਪਾਉਂਦੀ ਹੈ, ਇੱਕ ਗੱਲ ਬਹੁਤ ਹੀ ਹੈਰਾਨ ਕਰਦੀ ਹੈ, ਕੋਈ ਸਮਾਂ ਸੀ ਪਿੰਡਾਂ ਦੀਆਂ  ਪੰਚਾਇਤਾਂ ਹੀ ਆਪਣੇ ਹਲਕਿਆਂ ਦੇ ਵਿਧਾਇਕਾਂ ਦੀ ਚੋਣ ਕਰਦੀਆਂ ਸੀ ਤੇ ਹੁਣ ਉਲਟ ਹੁੰਦਾ ਪਿਆ ਇਹ ,ਹੁਣ ਵਿਧਾਇਕ ਹੀ ਪਿੰਡਾਂ ਦੇ ਵਿੱਚ ਪੰਚ,ਸਰਪੰਚ, ਪ੍ਰਧਾਨ,ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ ਮੈਬਰਾਂ ਤੇ ਹੋਰ ਅਹੁਦਿਆਂ ਦੀ ਵੰਡ ਕਰਦੇ ਹਨ।
                 ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਵਿਧਾਇਕ ਆਪਣੇ ਆਪਣੇ ਹਲਕਿਆਂ ਵਿੱਚ ਡੀ. ਸੀ. ਤੇ ਥਾਣਿਆਂ ਵਿੱਚ ਐਸ.ਐਚ .ਓ.ਤੱਕ ਆਪਣੀ ਮਰਜ਼ੀ ਅਨੁਸਾਰ ਤੇ ਆਪਣੇ ਹੁਕਮ ਮਨਾਉਣ ਤੇ ਮੰਨਣ ਵਾਲਿਆਂ ਨੂੰ ਆਪਣੀ ਛੱਤਰ ਛਾਇਆ ਹੇਠ ਲਗਵਾਉਂਦੇ ਹਨ ਤੇ ਇਹਨਾਂ ਕੋਲੋਂ ਆਪਣੀ ਮਰਜ਼ੀ ਮੁਤਾਬਿਕ ਆਪਣੇ ਤੇ ਆਪਣੀ ਪਾਰਟੀ ਦੇ ਬੰਦਿਆਂ ਦੇ ਕੰਮ ਕਰਵਾਉਂਦੇ ਰਹਿੰਦੇ ਹਨ।
              ਕਾਰਨ ਸਾਡੇ ਆਮ ਲੋਕਾਂ ਦੀ ਚੁੱਪ ਤੇ ਸਾਡਾ ਇੱਕ ਨਾ ਹੋਣਾ ਹੀ, ਇਹ ਸਾਡੇ ਉੱਤੇ ਆਪਣੇ ਹੁਕਮ ਮਨਵਾਉਂਦੇ ਰਹਿੰਦੇ ਹਨ,ਸਾਨੂੰ ਸਭ ਨੂੰ ਸੁਣਨ ਨੂੰ ਮਿਲਦਾ ਹੈ ਕੀ ਜਿਸ ਦੀ ਸਰਕਾਰ ਹੋਵੇ ਤੇ ਵਿਰੋਧੀ ਧਿਰ ਤੇ ਝੂਠੇ ਪਰਚੇ ਹੋਣੇ ਜਾਂ ਕਰਵਾਉਣੇ ਲਾਜ਼ਮੀ ਹਨ। ਆਖ਼ਿਰ ਕਿਉ ਤੇ ਕਿਸ ਲਈ।
             ਇਹਨਾਂ ਸਿਆਸਤਦਾਨਾਂ ਦਾ ਕੁੱਝ ਨਹੀਂ ਜਾਣਾ ਜ਼ੇਕਰ ਫ਼ਰਕ ਪੈਣਾ ਹੈ ਤਾਂ ਸਾਡੇ ਭਾਈਚਾਰੇ ਤੇ ਸਾਡੀ ਆਪਸੀ ਸਾਂਝ ਨੂੰ,ਸਭ ਤੋਂ ਵੱਡਾ ਨੁਕਸਾਨ ਇਹ ਹੋਣਾ ਹੈ ਕਿ ਸਾਡੇ ਪਿੰਡਾਂ ਦੇ ਵਿਕਾਸ ਇਸ ਪਾਰਟੀਬਾਜ਼ੀ ਦੀ ਭੇਂਟ ਚੜ੍ਹ ਜਾਂਦੇ ਹਨ ਤੇ ਚੜੇ ਵੀ ਹਨ,ਜਿਸ ਦਾ ਨਤੀਜਾ ਤੁਸੀਂ ਆਪਣੇ ਆਪਣੇ ਪਿੰਡ ਵੇਖ ਹੀ ਲਿਆ ਹੋਣਾ ਏ।
                 ਸਰਕਾਰ ਚਾਹੇ ਕੋਈ ਵੀ ਹੋਵੇ ਤੁਹਾਡੀ ਕੀਮਤ ਤੇ ਪਛਾਣ ਤੁਹਾਡੀ ਆਪਣੀ ਵੋਟ ਹੈ,ਤੇ ਤੁਹਾਨੂੰ ਇਹ ਸਿਰਫ਼ ਵੋਟਾਂ ਤੱਕ ਹੀ ਪਛਾਣਦੇ ਹਨ ਉਸ ਪਿੱਛੋਂ ਤੁਹਾਨੂੰ ਆਪਣਾ ਵੇਰਵਾ ਦਿੰਦਿਆਂ ਨੂੰ ਪੰਜ ਸਾਲ ਲੰਘ ਜਾਂਦੇ ਹਨ ਤੇ ਤੁਹਾਡੇ ਕੰਮ ਤੇ ਵਿਕਾਸ ਸਾਰੇ ਅਗਲੀ ਵਾਰ ਵੋਟਾਂ ਤੱਕ ਅਧੂਰੇ ਰੱਖ ਲਏ ਜਾਂਦੇ ਹਨ,ਦੂਸਰਾ ਚਰਣ ਤੁਹਾਡੇ ਕੋਲ ਇਹਨਾਂ ਦੇ ਚਮਚਿਆਂ ਤੇ ਚੁਣੇ ਹੋਏ,ਲੋਕਾਂ ਤੱਕ ਰਹਿ ਜਾਂਦਾ ਹੈ।ਉਹ ਆਪਣਾ ਅਲੱਗ ਤੋ ਸਿਆਸੀ ਕੀੜਾ ਸਾਂਤ ਕਰਦੇ ਹਨ।
                 ਬਹੁਤ ਸਾਰੇ ਪਿੰਡਾਂ ਵਿੱਚ ਤੇ ਘੱਟ ਰਹਿਣ ਵਾਲੀ ਥਾਂ ਹੋਣ ਕਰਕੇ ਪਤਾ ਨਹੀਂ ਕਿੰਨੇ ਹੀ ਸਾਲ ਹੋ ਗਏ ਹੋਣਗੇ ,ਕੀ ਪਲਾਟਾਂ ਦੇ ਨਾਮ ਨਾਲ ਹੀ ਵੋਟਾਂ ਲੈ ਜਾਂਦੇ ਹਨ,ਕਈਆਂ ਨੂੰ ਕੱਚੇ ਮਕਾਨਾਂ ਦੇ ਪੈਸੇ ਦਿਵਾਉਣ ਦਾ ਲਾਰਾ ਲਾਕੇ ਵੋਟਾਂ ਲੈ ਜਾਂਦੇ ਹਨ ਤੇ ਪਿੱਛੋਂ ਪਿੰਡਾਂ ਦੀ ਸਾਰ ਲੈਣਾ ਹੀ ਭੁੱਲ ਜਾਂਦੇ ਹਨ।
            ਇੱਕ ਸਕੀਮ ਮਨਰੇਂਗਾ ਸੈਂਟਰ ਸਰਕਾਰ ਦੀ ਚੱਲ ਰਹੀ ਹੈ ਜਿਸ ਵਿੱਚ ਹਰੇਕ ਵਿਅਕਤੀ ਭਾਵ ਪਿੰਡ ਵਾਸੀ ਲੋੜਬੰਦ ਨੱਬੇ ਦਿਨ ਦਾ ਰੁਜ਼ਗਾਰ ਲੈ ਸਕਦੇ ਹਨ,ਉਸਦੇ ਨਾਮ ਉੱਤੇ ਹੀ ਵੋਟਾਂ ਵਟੋਰ ਲੈਂਦੇ ਹਨ,ਤੇ ਜਿੱਤ ਕੇ ਸਾਰ ਲੈਣਾ ਭੁੱਲ ਜਾਂਦੇ ਹਨ,ਇਸ ਮਨਰੇਂਗਾ ਸਕੀਮ ਅਧੀਨ ਵੀ ਬਹੁਤ ਸਾਰੇ ਪਿੰਡਾਂ ਵਿੱਚ ਆਮ ਲੋਕਾਂ ਦਾ ਸੋਸ਼ਣ ਹੀ ਹੁੰਦਾ ਹੈ, ਬਹੁਤ ਸਾਰੇ ਸਰਪੰਚ ਆਪਣੇ ਆਪਣੇ ਘਰਾਂ ਵਿੱਚ ਮਨਰੇਂਗਾ ਮਜ਼ਦੂਰਾਂ ਤੋ ਕੰਮ ਲੈਂਦੇ ਰਹਿੰਦੇ ਹਨ ਜਾਂ ਆਪਣੇ ਹੀ ਘਰਦਿਆਂ ਤੇ ਪਾਰਟੀ ਦੇ ਮੈਬਰਾਂ ਦੀਆਂ ਕਾਪੀਆਂ ਲੈਕੇ ਝੂਠੀਆਂ ਹਾਜ਼ਰੀਆ ਦੇ ਨਾਮ ਉੱਤੇ ਸਰਕਾਰ ਨੂੰ ਚੂਨਾ ਲਾਈ ਜਾਂਦੇ ਹਨ,ਇਹ ਵੀ ਸਿਆਸੀ ਬੰਦਿਆਂ ਦੀ ਸੈਹ ਉੱਤੇ ਹੁੰਦਾ ਰਹਿੰਦਾ ਹੈ।
             ਗੱਲ ਮੁੜ ਘੁੜ ਕੇ ਉਹ ਹੀ ਆ ਜਾਂਦੀ ਹੈ ਕਿ ਨੁਕਸਾਨ ਸਾਡੇ ਪਿੰਡਾਂ ਤੇ ਪਿੰਡਾਂ ਵਾਲਿਆਂ ਦਾ ਹੁੰਦਾ ਹੈ, ਪਾਰਟੀ ਬਣਾਉ ,ਪਿੰਡ ਦੇ ਭਲੇ ਲਈ ,ਪਿੰਡ ਦੇ ਵਿਕਾਸ ਲਈ,ਨੇਤਾ ਜ਼ਰੂਰ ਚੁਣੋ, ਚੰਗਾ ਤੇ ਸੂਝਵਾਨ ਤੇ ਪਿੰਡ ਦੇ ਲੋਕਾਂ ਨੂੰ ਨਾਲ ਲੈਕੇ ਚੱਲਣ ਵਾਲਾ,ਜੋ ਪਿੰਡ ਦੇ ਲੋਕਾਂ ਨਾਲ ਹੀ ਸਿਆਸਤ ਖੇਡੇ ਜਾਂ ਸਿਆਸਤ ਨਾਲ ਆਪਸੀ ਸਾਂਝ ਨੂੰ ਤੋੜੇ ਉਸ ਨੂੰ ਮੂੰਹ ਤਾਂ ਕੀ ਲਾਉਣਾ ਪਿੰਡ ਵਿੱਚ ਵੀ ਵੜਨ ਨਾ ਦਿਉ ।
             ਆਖ਼ਿਰ ਮੇਰੇ ਪਿੰਡਾਂ ਦੇ ਭੋਲ਼ੇ ਤੇ ਸੱਚੇ ਸੁੱਚੇ ਲੋਕਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਆਪਣੇ ਪਿੰਡ ਦੇ ਵਿੱਚੋ ਭੈੜੀ ਸਿਆਸਤ ਤੇ ਸਿਆਸੀ ਲੋਕਾਂ ਤੋਂ ਜਿੰਨੀ ਛੇਤੀ ਤੁਸੀਂ ਖੈਹੜਾ ਜਾਂ ਪੱਲ੍ਹਾ ਛੁਡਾ ਲਵੋਂਗੇ ਉਹਨਾਂ ਹੀ ਚੰਗਾ ਪਿੰਡ ਤੇ ਸਾਡੇ ਭਾਈਚਾਰੇ ਲਈ ਹੋਵੇਂਗਾ।ਨਹੀਂ ਤੇ ਇਹਨਾਂ ਸਿਆਸਤ ਦੇ ਭੁਖਿਆ ਨੇ ਤੁਹਾਡੇ ਬੱਚਿਆਂ ਤੇ ਭਾਇਆ ਦੇ ਬੱਚਿਆਂ ਤੱਕ ਵੀ ਨਹੀਂ ਵਰਤਣ ਦੇਣਾ।
              ਇਹਨਾਂ ਲਈ ਤੁਸੀਂ ਸਿਰਫ਼ ਇੱਕ ਵੋਟ ਤੇ ਇੱਕ ਸੰਖਿਆ ਦੇ ਮਾਤਰ ਹੋ ਤੇ ਆਪਣੇ ਪਰਿਵਾਰ ਲਈ ਇੱਕ ਪੂਰੀ ਦੁਨੀਆਂ ਸੋ ਪਾਰਟੀਬਾਜ਼ੀ ਕਰੋਂ ਚੰਗੇ ਕੰਮ ਦੀ ਜੋ ਪਿੰਡੋਂ ਬਾਹਰ ਵੀ ਵਿਕਾਸ ਦੇ ਨਾਮ ਦੀਆਂ ਗੱਲਾਂ ਹੋਣ,ਵਿਕਾਸ ਕਰੋ ਆਪਣੇ ਆਪਣੇ ਪਿੰਡ ਦਾ ,ਐਵੇਂ ਨਹੀਂ ਹਰੇਕ ਦੇ ਪਿੱਛੇ ਲੱਗ ਜਾਈਦਾ।
         ਆਖ਼ਰੀ ਗੱਲ ਹਿਸਾਬ ਮੰਗੋ ਪਿੱਛਲੇ ਪੰਜ ਸਾਲਾਂ ਦੇ ਵਿਕਾਸ ਦਾ ਤੇ ਸਵਾਲ ਪੁਛੋ ਆਪਣੇ ਆਪਣੇ ਪਿੰਡ ਵਿੱਚ ਕੰਮ ਨਾ ਹੋਣ ਦੇ।ਜ਼ੇਕਰ ਤੁਸੀਂ ਸਵਾਲ ਪੁਛੋਗੇ ਤਾਂ ਹੀ ਤੇ ਜਿਤੋਗੇ, ਨਹੀਂ ਤੇ ਬਿੱਲੀ ਨੂੰ ਵੇਖਕੇ ਅੱਖਾਂ ਬੰਦ ਕਰ ਲੈਣਾ ,ਬਿੱਲੀ ਦਾ ਕਸੂਰ ਨਹੀਂ ਇਹ ਸਾਰਾ ਕਸੂਰ ਕਬੂਤਰ ਦਾ ਹੈ।
            ਸੋ ਅਸੀਂ ਤੁਸੀਂ ਕਬੂਤਰ ਨਹੀਂ ਬਣਨਾ ਤੇ ਨਾ ਹੀ ਕਿਸੇ ਨੂੰ ਬਣਨ ਦੇਣਾ ਹੈ, ਪਿੰਡਾਂ ਦੇ ਵਿਕਾਸ ਵਾਰੇ ਸੋਚੋਂ,ਆਪਣੇ ਪਿੰਡ ਦੀ ਤੱਰਕੀ ਵਾਰੇ ਸੋਚੋਂ,ਜੇਕਰ ਪਾਰਟੀ ਬਾਜ਼ੀ ਵਿੱਚ ਹੀ ਪਏ ਰਹੇ ਤਾਂ ਵਿਕਾਸ ਤੇ ਤੱਰਕੀ ਦੀਆਂ ਗੱਲਾਂ ਭੁੱਲ ਜਾਵੋਂ।ਪਿੰਡਾਂ ਵਿੱਚ ਨਾਲੀਆਂ ਤੇ ਗਲੀਆਂ ਪੱਕੀਆਂ ਹੋਣਾ ਹੀ ਵਿਕਾਸ ਨਹੀਂ,ਬਹੁਤ ਸਾਰੇ ਪਿੰਡ ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣਾ ਵੀ ਨਰਕ ਹੀ ਭੋਗ ਰਹੇ ਹਨ,ਜਿਸ ਵਿੱਚ ਮੇਰਾ ਪਿੰਡ ਵੀ ਇੱਕ ਹੈ, ਜਿੱਥੇ ਪਾਣੀ ਦਾ ਕੋਈ ਵਿਕਾਸ ਨਹੀਂ,ਤੇ ਪਾਰਟੀਬਾਜੀ ਦੀ ਭੇਂਟ ਚੜਿਆ ਹੋਇਆ ਹੈ, ਜਿਸ ਦਾ ਨੁਕਸਾਨ ਪਿੰਡ ਵਾਸੀ ਹੀ ਭੁਗਤ ਰਹੇ ਹਨ।
                ਸੋ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਪਿੰਡਾਂ ਦੇ ਵਿੱਚ ਵਿਕਾਸ ਦੀਆਂ ਪਾਰਟੀਆਂ ਬਣਾਈਆਂ, ਨਾ ਕੀ ਸਾਡੇ ਭਾਈਚਾਰੇ ਤੇ ਆਪਸੀ ਸਾਂਝ ਨੂੰ ਤੋੜਨ ਵਾਲੀਆਂ ਪਾਰਟੀਆਂ ਬਣਾਈਆਂ ਏ। ਉਮੀਦ ਕਰਦਾ ਹਾਂ ਕੀ ਤੁਸੀਂ ਆਪਣੇ ਪਿੰਡਾਂ ਦੀ ਤੱਰਕੀ ਲਈ ਪਾਰਟੀ ਤੋਂ ਉੱਪਰ ਉੱਠਕੇ ਆਪਣੇ ਪਿੰਡ ਲਈ ਕੰਮ ਕਰੋਗੇ ਨਾ ਕਿ ਕਿਸੇ ਪਾਰਟੀ ਲਈ।
     ਗੁਰਪ੍ਰੀਤ ਸਿੰਘ ਜਖਵਾਲੀ।
      ਮੋਬਾਇਲ 98550 36444

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!