24.8 C
United Kingdom
Wednesday, June 24, 2026

More

    ਉੁੱਘੇ ਕਬੱਡੀ ਖਿਡਾਰੀ ਬਿੰਦਰ ਰੱਜੀਆਲਾ ਦਾ ਕਨੇਡਾ ਵਿੱਚ ਦਿਹਾਂਤ

    ਟੋਰਾਂਟੋ (ਬਲਜਿੰਦਰ ਸੇਖਾ)

    ਅੱਜ ਉੁੱਘੇ ਕਬੱਡੀ ਖਿਡਾਰੀ ਬਿੰਦਰ ਰੱਜੀ ਵਾਲਾ ਦਾ ਕਨੇਡਾ ਦੇ ਸ਼ਹਿਰ ਬਾਕੀ ਬੈਰੀ ਵਿੱਚ ਅਚਾਨਕ ਦਿਹਾਂਤ ਹੋ ਗਿਆ ।ਉਹਨਾ ਦਾ ਜੱਦੀ ਪਿੰਡ ਮੋਗਾ ਜਿਲੇ ਵਿੱਚ ਰੱਜੀ ਵਾਲਾ ਸੀ । ਉਸਦੇ ਕਰੀਬੀ ਮਿੱਤਰ ਚਰਨਜੀਤ ਸਲ੍ਹੀਣਾ ਅਨੁਸਾਰ ਉਹ ਕਰੋਨਾਵਾਈਰਸ ਕਾਰਨ ਪੰਜਾਬ ਵਿੱਚ ਕਈ ਮਹੀਨੇ ਪੰਜਾਬ ਫਸ ਗਿਆ ਸੀ ।ਤਿੰਨ ਹਫ਼ਤੇ ਪਹਿਲਾਂ ਹੀ ਸਪੈਸਲ ਫਲਾਈਟ ਰਾਹੀਂ ਕਨੇਡਾ ਵਾਪਿਸ ਪਰਤਿਆ ਸੀ । ਬਲਵਿੰਦਰ ਚੀਮਾ ਉਰਫ ਬਿੱਦਰ ਰੱਜੀਆਲਾ ਨੇ ਗੁਰੂਨਾਨਕ ਕਾਲਜ ਮੋਗਾ ਤੋ ਕਬੱਡੀ ਸ਼ੁਰੂ ਕਰਕੇ ਇੰਟਰਨੈਸ਼ਨਲ ਪੱਧਰ ਤੱਕ ਵੱਡੇ ਵੱਡੇ ਧਾਵੀਆ ਨੂੰ ਡੋਲਿਆ ਦੇ ਜੋਰ ਨਾਲ ਮੈਦਾਨ ਵਿੱਚ ਚਿੱਤ ਕਰਦਾ ਰਿਹਾ ਪਰ ਅੱਜ ਸਾਡੀ ਇਹ ਮਿੱਤਰ ਆਖਰੀ ਧਾਵੀ ਨੂੰ ਨਹੀਂ ਰੋਕ ਸਕਿਆ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ । ਉਸਦੇ ਅਚਾਨਕ ਜਾਣ ਨਾਲ ਕਨੇਡਾ ਤੇ ਮੋਗਾ ਇਲਾਕੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ।ਉਹਨਾ ਦੇ ਦਿਹਾਂਤ ਤੇ ਹਰਜੀਤ ਬਾਜਾਖਾਨਾ ਸਪੋਰਟਸ ਕਲੱਬ ਟੋਰਾਟੋ ,ਸਵਰਨ ਬਾਰੇਵਾਲਾ , ਗਿੱਲ ਮੋਗਾ , ਬਾਘਾ ਮੱਲਕੇ , ਮੱਖਣ ਬਰਾੜ , ਬਲਜਿੰਦਰ ਸੇਖਾ , ਸੁਖਮੰਦਰ ਮਾਸਟਰ ,ਚਰਨਜੀਤ ਸਲ੍ਹੀਣਾ , ਗੁਰਦੀਸ ਖੋਸਾ , ਜਗਦੇਵ ਬਰਾੜ ਮੋਗਾ ਲੇਖਕ ਮਨਜੀਤ ਬਰਾੜ , ਰਾਣਾ ਸਿੱਧੂ ਹੋਸਟ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!